ਬਜਾਜ ਜਲਦ ਹੀ ਭਾਰਤ ''ਚ ਲਾਂਚ ਕਰੇਗੀ 160 ਸੀ. ਸੀ ਨਾਲ ਲੈਸ ਨਵੀਂ ਬਾਈਕ, ਤਸਵੀਰਾਂ

01/14/2017 6:02:18 PM

ਜਲੰਧਰ - ਭਾਰਤੀ ਬਾਜ਼ਾਰ ''ਚ ਆਪਣੀ ਦਮਦਾਰ ਬਾਈਕ Dominar 400 ਨੂੰ ਲਾਂਚ ਕਰਨ ਦੇ ਬਾਅਦ ਬਜਾਜ਼  ਹੁਣ NS ਰੇਂਜ ਦੇ ਨਵੇ ਐਂਟਰੀ-ਲੈਵਲ ਮੋਟਰਸਾਈਕਲ ਲਾਂਚ ਕਰਨ ਵਾਲੀ ਹੈ। ਪਲਸਰ 150 ਪਲੇਟਫਾਰਮ ''ਤੇ ਤਿਆਰ ਕੀਤੀ ਗਈ ਇਸ ਨਵੀਂ ਬਾਈਕ ਨੂੰ ਕੰਪਨੀ ਨੇ Pulsar 160NS ਨਾਮ ਦਿੱਤਾ ਹੈ।

ਇਸ ਬਾਈਕ ''ਚ 160.3cc ਸਿੰਗਲ-ਸਿਲੈਂਡਰ DTS-i ਇੰਜਣ ਦਿੱਤਾ ਜਾਵੇਗਾ ਜੋ 15.2bhp ਦੀ ਪਾਵਰ ਅਤੇ 14 . 6Nm ਦਾ ਟਾਰਕ ਜਨਰੇਟ ਕਰੇਗਾ। ਇਸ ਇੰਜਣ ਨੂੰ 5 ਸਪੀਡ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੋਵੇਗਾ। ਇਸ ਤੋਂ ਇਲਾਵਾ ਬਾਈਕ ''ਚ ਨਵਾਂ ਆਇਲ-ਕੂਲਰ ਅਤੇ ਚਾਲਕ ਦੀ ਸੁਰੱਖਿਆ ਲਈ ਸਿੰਗਲ-ਚੈਨਲ ABS ਸਿਸਟਮ ਮਿਲੇਗਾ।