Avan Trend E ਇਲੈਕਟ੍ਰਿਕ ਸਕੂਟਰ ਲਾਂਚ, ਸਿੰਗਲ ਚਾਰਜ ’ਚ ਚੱਲੇਗਾ 110km

03/23/2019 5:03:24 PM

ਗੈਜੇਟ ਡੈਸਕ– Avan Motors ਨੇ ਨਵਾਂ ਇਲੈਕਟ੍ਰਿਕ ਸਕੂਟਰ Trend E ਲਾਂਚ ਕਰ ਦਿੱਤਾ ਹੈ। ਇਸ ਸਕੂਟਰ ਨੂੰ ਦੋ ਬੈਟਰੀ ਆਪਸ਼ਨ (ਸਿੰਗਲ ਅਤੇ ਡਬਲ) ’ਚ ਬਾਜ਼ਾਰ ’ਚ ਉਤਾਰਿਆ ਗਿਆ ਹੈ। ਸਿੰਗਲ ਬੈਟਰੀ ਵੇਰੀਐਟ ਦੀ ਐਕਸ ਸ਼ੋਅਰੂਮ ਕੀਮਤ 56,900 ਰੁਪਏ ਅਤੇ ਡਬਲ ਬੈਟਰੀ ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 81,269 ਰੁਪਏ ਹੈ। ਅਵਾਨ ਟ੍ਰੈਂਡ ਈ ਤਿੰਨ ਕਲਰ ਆਪਸ਼ਨ (ਰੈੱਡ-ਬਲੈਕ, ਬਲੈਕ-ਰੈੱਡ ਅਤੇ ਵਾਈਟ-ਬਲਿਊ) ’ਚ ਉਪਲੱਬਧ ਹੈ। 

ਅਵਾਨ ਦੇ ਇਸ ਨਵੇਂ ਇਲੈਕਟ੍ਰਿਕ ਸਕੂਟਰ ਦਾ ਸਿੰਗਲ ਬੈਟਰੀ ਵੇਰੀਐਂਟ ਫੁੱਲ ਚਾਰਜ ਹੋਣ ’ਚ 60 ਕਿਲੋਮੀਟਰ ਅਤੇ ਡਬਲ ਬੈਟਰੀ ਵੇਰੀਐਂਟ 110 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਸਕੂਟਰ ’ਚ ਦਿੱਤੀ ਗਈ ਲਿਥੀਅਮ-ਆਇਨ ਬੈਟਰੀ 2 ਤੋਂ 4 ਘੰਟੇ ’ਚ ਫੁੱਲ ਚਾਰਜ ਹੋਵੇਗੀ। ਇਸ ਦੀ ਟਾਪ ਸਪੀਡ 45 ਕਿਲੋਮੀਟਰ ਪ੍ਰਤੀ ਘੰਟਾ ਹੈ। ਸਕੂਟਰ ਦਾ ਭਾਰ 150 ਕਿਲੋਗ੍ਰਾਮ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ ਅਵਾਨ ਟ੍ਰੈਂਡ ਈ-ਸਕੂਟਰ ’ਚ 16-ਇੰਚ ਅਲੌਏ ਵ੍ਹੀਲਜ਼ ਸਟੈਂਡਰਡ ਦਿੱਤੇ ਗਏ ਹਨ। ਫਰੰਟ ’ਚ ਡਿਸਕ ਅਤੇ ਰੀਅਰ ’ਚ ਡਰੱਮ ਬ੍ਰੇਕ ਹੈ। ਸਕੂਟਰ ’ਚ ਹਾਈਡ੍ਰੋਲਿਕ ਟੈਲੀਸਕੋਪਿਕ ਫਰੰਟ ਸਸਪੈਂਸ਼ਨ ਅਤੇ ਕਾਈ ਸਪਰਿੰਗ ਰੀਅਰ ਸਸਪੈਂਸ਼ਨ ਦਿੱਤਾ ਗਿਆ ਹੈ। ਸਕੂਟਰ ’ਤੇ ਪਿੱਛੇ ਬੈਠਣ ਲਈ ਛੋਟਾ ਬੈਕਰੈਸਟ, ਸੀਟ ਦੇ ਅੰਦਰ ਅਤੇ ਫਰੰਟ ਪੈਨਲ ’ਚ ਸਾਮਾਨ ਰੱਖਣ ਦੀ ਥਾਂ ਅਤੇ ਬਾਟਲ ਹੋਲਡਰ ਹੈ। ਇਸ ਤੋਂ ਇਲਾਵਾ ਨਵੇਂ ਇਲੈਕਟ੍ਰਿਕ ਸਕੂਟਰ ’ਚ ‘ਸਮਾਰਟ ਕੀਅ’ ਫੀਚਰ ਦਿੱਤਾ ਗਿਆ ਹੈ ਜੋ ਕਾਰ ਦੀ ਤਰ੍ਹਾਂ ਲਾਕ ਦੀ ਸੁਵਿਧਾ ਦਿੰਦਾ ਹੈ।