ਸਮੇਂ-ਸਮੇਂ ''ਤੇ ਬੂਟਿਆਂ ਦੀ ਦੇਖਭਾਲ ਕਰੇਗਾ AutoGarden

05/24/2018 10:45:14 AM

ਘਰ ਦੇ ਅੰਦਰ ਬੂਟੇ ਉਗਾਉਣ ਵਿਚ ਮਿਲੇਗੀ ਮਦਦ
ਜਲੰਧਰ— ਸਹੂਲਤ ਭਰੇ ਢੰਗ ਨਾਲ ਘਰ ਦੇ ਅੰਦਰ ਬੂਟੇ ਉਗਾਉਣ ਲਈ ਅਜਿਹਾ ਆਟੋਗਾਰਡਨ ਤਿਆਰ ਕੀਤਾ ਗਿਆ ਹੈ, ਜੋ ਸਮੇਂ 'ਤੇ ਬੂਟਿਆਂ ਨੂੰ ਪਾਣੀ ਦੇਵੇਗਾ ਅਤੇ ਰੌਸ਼ਨੀ ਦੀ ਲੋੜ ਵੀ ਪੂਰੀ ਕਰੇਗਾ, ਜਿਸ ਨਾਲ ਘਰ ਦੇ ਅੰਦਰ ਵੀ ਇਨ੍ਹਾਂ ਨੂੰ ਉਗਾਉਣ ਵਿਚ ਆਸਾਨੀ ਹੋਵੇਗੀ। ਇਸ ਨੂੰ ਸਪੇਨ ਦੀ ਰਾਜਧਾਨੀ ਮੈਡਰਿਡ ਦੀ ਇਲੈਕਟ੍ਰਾਨਿਕ ਯੰਤਰ ਨਿਰਮਾਤਾ ਕੰਪਨੀ DIY Electronics ਨੇ ਤਿਆਰ ਕੀਤਾ ਹੈ।

ਮਦਰਬੋਰਡ ਤੇ ਸੈਂਸਰਜ਼ ਨਾਲ ਲੈਸ ਹੈ ਆਟੋਗਾਰਡਨ
ਆਟੋਗਾਰਡਨ 'ਚ ਮਦਰਬੋਰਡ ਨਾਲ ਸੈਂਸਰਜ਼ ਲਾਏ ਗਏ ਹਨ, ਜੋ ਬੂਟਿਆਂ ਨੂੰ ਪਾਣੀ ਦੀ ਲੋੜ ਤੇ ਸਮੇਂ 'ਤੇ ਲਾਈਟ ਆਨ ਕਰਨ ਵਿਚ ਮਦਦ ਕਰਦੇ ਹਨ। ਇਸ ਦੇ ਉੱਪਰ ਵੱਲ ਪ੍ਰੋਟੈਕਟਿਵ ਪਲਾਸਟਿਕ, ਘੱਟ ਬਿਜਲੀ ਦੀ ਖਪਤ ਕਰਨ ਵਾਲਾ ਲਾਈਟ ਬੱਲਬ ਤੇ ਵਾਟਰ ਪੰਪ ਲੱਗਾ ਹੈ, ਜੋ ਸਮੇਂ 'ਤੇ ਬੂਟਿਆਂ ਨੂੰ ਪਾਣੀ ਦੇਣ ਵਿਚ ਮਦਦ ਕਰਦਾ ਹੈ।
ਫਿਲਹਾਲ ਇਸ ਦਾ ਸਿਰਫ ਇਕੋ ਪ੍ਰੋਟੋਟਾਈਪ ਬਣਾਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਜੇ ਸਭ ਕੁਝ ਯੋਜਨਾ ਅਨੁਸਾਰ ਚਲਦਾ ਰਿਹਾ ਤਾਂ ਇਸ ਨੂੰ 71 ਡਾਲਰ (ਲਗਭਗ 4,836 ਰੁਪਏ) ਵਿਚ ਮੁਹੱਈਆ ਕਰਵਾਇਆ ਜਾਵੇਗਾ।