Auto Expo 2020 : ਮਾਰੂਤੀ ਨੇ ਪੇਸ਼ ਕੀਤੀ ਸ਼ਾਨਦਾਰ ਇਲੈਕਟ੍ਰਿਕ ਕਾਰ Futuro-E, ਜਾਣੋ ਕੀਮਤ

02/05/2020 8:21:02 PM

ਆਟੋ ਡੈਸਕ—ਆਟੋ ਐਕਸਪੋ 2020 ਦੇ ਪਹਿਲੇ ਦਿਨ ਹੀ ਮਾਮ ਵੱਡੀਆਂ ਆਟੋਮੋਬਾਇਲਸ ਕੰਪਨੀਆਂ ਨੇ ਕਈ ਕਾਰਾਂ ਪੇਸ਼ ਕੀਤੀਆਂ। ਇਸ ਦੌਰਾਨ ਭਾਰਤ ਦੀ ਸਭ ਤੋਂ ਵੱਡੀ ਆਟੋਮੋਬਾਇਲ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਇਲੈਕਟ੍ਰਿਕ ਕਾਨਸੈਪਟ ਕਾਰ  Futuro-e ਤੋਂ ਪਰਦਾ ਚੁੱਕਿਆ ਹੈ। ਮਾਰੂਤੀ ਦੀ ਇਹ ਇਲੈਕਟ੍ਰਿਕ ਕਾਰ ਬੇਹੱਦ ਸਟਾਈਲਿਸ਼ ਅਤੇ ਸਪੋਰਟੀ ਲੁੱਕ ਵਾਲੀ ਹੈ।

ਦੇਸ਼ ਦੀ ਸਭ ਤੋਂ ਵੱਡੀ ਆਟੋ ਕੰਪਨੀ ਮਾਰੂਤੀ ਨੇ ਆਪਣੀ ਈ-ਕਾਨਸੈਪਟ ਕਾਰ Futuro-e ਨਾਲ ਮਾਰੂਤੀ ਨੇ ਮਿਡ-ਸਾਈਜ਼ SUV ਸੈਗਮੈਂਟ 'ਚ ਧਮਾਕੇਦਾਰ ਐਂਟਰੀ ਮਾਰੀ ਹੈ। ਕੰਪਨੀ ਨੇ ਇਲੈਕਟ੍ਰਿਕ ਕਾਰ Futuro-e ਨੂੰ ਗ੍ਰੈ-ਮੈਟੇਲਿਕ ਕਲਰ 'ਚ ਪੇਸ਼ ਕੀਤਾ ਹੈ ਅਤੇ ਬਾਡੀ ਕਾਫੀ ਸਲੀਕ ਹੈ।

ਮਾਰੂਤੀ ਨੇ ਇਸ ਇਲੈਕਟ੍ਰਾਨਿਕ ਕਾਰ ਦੇ ਡਿਜ਼ਾਈਨ ਨੂੰ ਇਨ-ਹਾਊਸ ਤਿਆਰ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ Futuro-e ਕਾਨਸੈਪਟ ਆਪਣੇ ਭਵਿੱਖ ਦੇ ਵਰਤੋਂ 'ਚ ਆਉਣ ਵਾਲੇ ਵਾਹਨਾਂ ਲਈ ਚੁੱਕਿਆ ਗਿਆ ਇਕ ਵੱਡਾ ਕਦਮ ਹੈ। ਮਾਰੂਤੀ Futuro-e ਮੌਜੂਦਾ ਕਾਮਪੈਕਟ ਐੱਸ.ਯੂ.ਵੀ. ਤੋਂ ਕਾਫੀ ਵੱਖ ਨਜ਼ਰ ਆਉਂਦੀ ਹੈ। ਇਹ ਸਾਹਮਣੇ ਤੋਂ ਕਾਫੀ ਬੋਲਡ ਨਜ਼ਰ ਆਉਂਦੀ ਹੈ। Futuro-e concept ਦਾ ਇੰਟੀਰਿਅਰ ਕਾਫੀ ਸਟਾਈਲਿਸ਼ ਹੈ। ਇਸ ਦਾ ਡੈਸ਼ਬੋਰਡ ਤੁਹਾਨੂੰ ਪਸੰਦ ਆਵੇਗਾ ਕਿਉਂਕਿ ਡੈਸ਼ਬੋਰਡ 'ਤੇ ਵੱਡੀ ਸਕਰੀਨ ਦੇਖਣ ਨੂੰ ਮਿਲਦੀ ਹੈ।

ਇਸ 'ਚ ਸਟੀਅਰਿੰਗ ਦੇ ਅਗੇ ਡਿਸਪਲੇਅ ਦਿੱਤੀ ਗਈ ਹੈ ਜਿਸ 'ਚ ਡਰਾਈਵਰ ਅਤੇ ਇੰਟੀਰਿਅਰ ਲਈ ਕੰਟਰੋਲਸ ਦਿੱਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਇਸ ਦੀ ਸ਼ੁਰੂਆਤੀ ਕੀਮਤ 15 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ। ਇਸ ਤੋਂ ਇਲਾਵਾ ਆਟੋ ਐਕਸਪੋ ਦੇ ਪਹਿਲੇ ਦਿਨ ਮਾਰੂਤੀ ਸੁਜ਼ੂਕੀ ਨੇ Celerio, WagonR, S-Cross ਅਤੇ S-Presso ਦੇ ਅਪਗ੍ਰੇਡੇਡ ਵਰਜ਼ਨ ਵੀ ਲਾਂਚ ਕੀਤੇ।

Karan Kumar

This news is Content Editor Karan Kumar