ਭਾਰਤ ’ਚ ਲਾਂਚ ਹੋਈ ਆਡੀ ਐੱਸ5 ਸਪੋਰਟਬੈਕ ਫੇਸਲਿਫਟ, ਸ਼ੁਰੂਆਤੀ ਕੀਮਤ 79.06 ਲੱਖ ਰੁਪਏ

03/23/2021 12:05:08 PM

ਆਟੋ ਡੈਸਕ– ਜਰਮਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਨੇ ਭਾਰਤ ’ਚ ਨਵੀਂ ਆਡੀ ਐੱਸ 5 ਸਪੋਰਟਬੈਕ ਕਾਰ ਦਾ ਫੇਸਲਿਫਟ ਵਰਜ਼ਨ ਲਾਂਚ ਕੀਤਾ ਹੈ। ਇਸ ਪਰਫਾਰਮੈਂਸ ਕਾਰ ਦੀ ਸ਼ੁਰੂਆਤੀ ਕੀਮਤ 79.06 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨਾ ਸਿਰਫ ਇਸ ਦੇ ਐਕਸਟੀਰੀਅਰ ਨੂੰ ਪਹਿਲਾਂ ਨਾਲੋਂ ਜ਼ਿਆਦਾ ਆਕਰਸ਼ਕ ਬਣਾਇਆ ਹੈ ਸਗੋਂ ਇਸ ਦੇ ਕੈਬਿਨ ’ਚ ਵੀ ਕਾਫੀ ਬਦਲਾਅ ਕੀਤੇ ਗਏ ਹਨ। 

ਜ਼ਿਆਦਾ ਸੁਪੋਰਟੀ ਬਣਾਇਆ ਗਿਆ ਹੈ ਨਵਾਂ ਮਾਡਲ
ਆਡੀ ਨੇ 2021 ਮਾਡਲ ਐੱਸ5 ਸਪੋਰਟਬੈਕ ਨੂੰ ਜ਼ਿਆਦਾ ਸਪੋਰਟੀ ਅਤੇ ਆਰਸ਼ਕ ਬਣਾਇਆ ਹੈ। ਇਸ ਵਿਚ ਨਵੇਂ ਮੈਟ੍ਰਿਕਸ ਐੱਲ.ਈ.ਡੀ. ਹੈੱਡਲੈਂਪ ਦੇ ਨਾਲ ਇੰਟੀਗ੍ਰੇਟਿਡ ਐੱਲ.ਈ.ਡੀ. ਡੀ.ਆਰ.ਐੱਲ. ਦਿੱਤੇ ਗਏ ਹਨ ਜੋ ਕਿ ਇਸ ਦੀ ਫਰੰਟ ਲੁੱਕ ਨੂੰ ਕਾਫੀ ਆਕਰਸ਼ਕ ਬਣਾਉਂਦੇ ਹਨ। ਇਸ ਵਿਚ 19 ਇੰਚ ਦੇ 5 ਮਾਰਮ ਅਲੌਏ ਵ੍ਹੀਲਸ ਦਿੱਤੇ ਗਏ ਹਨ। ਬਲੈਕ-ਆਊਟ ਓ.ਆਰ.ਵੀ.ਐੱਮ. ਤੋਂ ਇਲਾਵਾ ਸਲੋਪਿੰਗ ਰੂਫਲਾਈਨ ਦਾ ਇਸਤੇਮਾਲ ਕੀਤਾ ਗਿਆ ਹੈ। ਕਾਰ ਦੇ ਰੀਅਰ ’ਚ ਪਤਲੀਆਂ ਐੱਲ.ਈ.ਡੀ. ਟੇਲ ਲਾਈਟਾਂ ਦਿੱਤੀਆਂ ਗਈਆਂ ਹਨ ਜੋ ਕਿ ਇਸ ਨੂੰ ਪ੍ਰੀਮੀਅਮ ਲੁੱਕ ਦਿੰਦੀਆਂ ਹਨ। 

ਇੰਟੀਰੀਅਰ
ਕਾਰ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਆਲ-ਬਲੈਕ ਟਰੀਟਮੈਂਟ ਵੇਖਣ ਨੂੰ ਮਿਲਿਆ ਹੈ। ਕਾਰ ਦੇ ਡੈਸ਼ਬੋਰਡ ’ਚ 10 ਇੰਚ ਦਾ ਫਲੋਟਿੰਗ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 12 ਇੰਚ ਦੀ ਡਿਜੀਟਲ ਐੱਮ.ਆਈ.ਡੀ. ਸਕਰੀਨ ਵੀ ਮਿਲਦੀ ਹੈ। ਕਾਰ ’ਚ 19 ਸਪੀਡ (ਬੈਂਗ ਅਤੇ ਓਲਫਸੇਨ) ਸਾਊਂਡ ਸਿਸਟਮ ਦਿੱਤਾ ਗਿਆ ਹੈ ਜੋ ਕਿ 3ਡੀ ਸਰਾਊਂਡ ਸਾਊਂਡ ਪੈਦਾ ਕਰਦਾ ਹੈ ਅਤੇ ਪੈਨੋਰਾਮਿਕ ਗਲਾਸ ਸਨਰੂਫ ਵੀ ਇਸ ਵਿਚ ਮਿਲਦੀ ਹੈ। 

ਇੰਜਣ
ਇਸ ਕਾਰ ’ਚ 3.0 ਲਿਟਰ ਦਾ ਟਵਿਨ ਟਰਬੋ ਟੀ. ਐੱਫ. ਐੱਸ. ਆਈ. ਪੈਟਰੋਲ ਇੰਜਣ ਹੈ ਜੋ 354 ਬੀ.ਐੱਚ.ਪੀ. ਦੀ ਪਾਵਰ ਅਤੇ 500 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 8 ਸਪੀਡ ਟਿਪਟ੍ਰੋਨਿਕ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ ਜੋ ਇਸ ਦੇ ਚਾਰਾਂ ਪਹੀਆਂ ਨੂੰ ਪਾਵਰ ਦਿੰਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਵਿਚ ਲੱਗਾ ਪਾਵਰਫੁਲ ਇੰਜਣ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਸਿਰਫ਼ 4.8 ਸਕਿੰਟਾਂ ’ਚ ਫੜ੍ਹ ਲੈਂਦਾ ਹੈ। ਇਸ ਕਾਰ ਨੂੰ ਕੰਪਨੀ ਭਾਰਤ ’ਚ ਸੀ.ਬੀ.ਯੂ. ਰੂਟ ਰਾਹੀਂ ਲਿਆਏਗੀ। 

Rakesh

This news is Content Editor Rakesh