ਤੁਹਾਡੇ ਨੇੜਲੇ ATM ''ਚ ਰੁਪਏ ਹਨ ਜਾਂ ਨਹੀਂ, ਦੱਸਣਗੀਆਂ ਇਹ ਮੋਬਾਇਲ ਐਪਸ

12/04/2019 11:56:29 AM

ਗੈਜੇਟ ਡੈਸਕ– ਆਮ ਤੌਰ 'ਤੇ ਹਰ ATM ਹੋਲਡਰ ਨਾਲ ਕਦੇ ਨਾ ਕਦੇ ਅਜਿਹਾ ਹੋਇਆ ਹੋਵੇਗਾ ਕਿ ਉਹ ਰੁਪਏ ਕਢਵਾਉਣ ਜਾਵੇ ਅਤੇ ATM ਵਿਚ ਰੁਪਏ ਹੀ ਨਾ ਹੋਣ। ਇਹ ਪ੍ਰੇਸ਼ਾਨੀ ਉਸ ਵੇਲੇ ਹੋਰ ਵਧ ਜਾਂਦੀ ਹੈ ਜਦੋਂ ਤੁਹਾਡੇ ਕੋਲ ਸਮਾਂ ਘੱਟ ਹੋਵੇ ਪਰ ਇਸ ਦਾ ਹੱਲ ਲੱਭ ਲਿਆ ਗਿਆ ਹੈ। ਆਪਣੇ ਮੋਬਾਇਲ ਫੋਨ ਵਿਚ ਇਨ੍ਹਾਂ ਐਪਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਪਤਾ ਲਾ ਸਕਦੇ ਹੋ ਕਿ ਕਿਸ ATM ਵਿਚ ਰੁਪਏ ਨਹੀਂ ਹਨ।



ATM Locator ਐਪ
ATM ਵਿਚ ਪੈਸੇ ਹਨ ਜਾਂ ਨਹੀਂ, ਇਸ ਗੱਲ ਦਾ ਪਤਾ ਲਾਉਣ ਲਈ ਤੁਸੀਂ ATM Locator ਐਪ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਐਪ ਰਾਹੀਂ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਤੁਹਾਡੇ ਆਸ-ਪਾਸ ਕਿੱਥੇ-ਕਿੱਥੇ ATM ਹਨ ਕਿਉਂਕਿ ਇਹ ਐਪ ਮੈਪ 'ਤੇ ਇਸ ਦੀ ਲੋਕੇਸ਼ਨ ਸ਼ੋਅ ਕਰ ਦੇਵੇਗੀ। ਖਾਸ ਗੱਲ ਇਹ ਹੈ ਕਿ ਭਾਰਤ ਤੋਂ ਬਾਹਰ ਜਾਣ 'ਤੇ ਵੀ ਇਹ ਐਪ ਕੰਮ ਕਰੇਗੀ।



U-ATM ਯੂਨੀਅਨ ਬੈਂਕ ਆਫ ਇੰਡੀਆ
ਯੂਨੀਅਨ ਬੈਂਕ ਦੀ ਇਸ1“M ਲੋਕੇਟਰ ਐਪ ਰਾਹੀਂ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਤੁਹਾਡੇ ਆਸ-ਪਾਸ ਕਿੱਥੇ ATM ਹੈ ਅਤੇ ਕਿਸ ਵਿਚ ਰੁਪਏ ਹਨ। ਇਹ ਐਪ 10 ਕਿਲੋਮੀਟਰ ਦੀ ਰੇਂਜ ਤਕ ਦੇ ATM ਬਾਰੇ ਜਾਣਕਾਰੀ ਦਿੰਦੀ ਹੈ। ਐਪ ਵਿਚ ਜਿਨ੍ਹਾਂ ATM ਵਿਚ ਨਕਦੀ ਹੋਵੇਗੀ, ਉਨ੍ਹਾਂ ਨੂੰ ਹਰੇ ਨਿਸ਼ਾਨ ਨਾਲ ਦੇਖਿਆ ਜਾ ਸਕੇਗਾ।



ਐੱਸ. ਬੀ. ਆਈ. ਫਾਈਂਡਰ
ਸਟੇਟ ਬੈਂਕ ਆਫ ਇੰਡੀਆ ਵਲੋਂ ਮੁਹੱਈਆ ਕਰਵਾਈ ਗਈ SBI Finder ਨਾਂ ਦੀ ਇਸ ਐਪ ਰਾਹੀਂ ਤੁਸੀਂ ATM ਬਾਰੇ ਜਾਣਕਾਰੀ ਲੈ ਸਕਦੇ ਹੋ। ਇਸ ਤੋਂ ਇਲਾਵਾ ਇਸ ਐਪ ਰਾਹੀਂ ਇਹ ਵੀ ਪਤਾ ਲੱਗੇਗਾ ਕਿ ਕਿਹੜਾ ATM ਕੰਮ ਕਰ ਰਿਹਾ ਹੈ ਅਤੇ ਕਿਹੜਾ ਨਹੀਂ। ਇਸ ਵਿਚ ATM ਲੋਕੇਸ਼ਨ ਸਰਚ ਕਰਨ ਦੀ ਸਹੂਲਤ ਵੀ ਮਿਲੇਗੀ।