ਐਥਰ ਨੇ ਨਵਾਂ ਐਂਟਰੀ ਲੈਵਲ ਵੇਰੀਐਂਟ 450ਐੱਸ ਕੀਤਾ ਲਾਂਚ

08/12/2023 3:30:02 PM

ਚੰਡੀਗੜ੍ਹ, (ਦੀਪੇਂਦਰ)– ਐਥਰ ਐਨਰਜੀ ਨੇ ਅੱਜ ਆਪਣਾ ਨਵਾਂ ਐਂਟਰੀ ਲੈਵਲ ਵੇਰੀਐਂਟ 450ਐੱਸ. ਲਾਂਚ ਕੀਤਾ। ਇਹ ਕੰਪਨੀ ਦੇ 450 ਪਲੇਟਫਾਰਮ ’ਤੇ ਆਧਾਰਿਤ ਹੈ। ਨਵੇਂ ਲਾਂਚ ਕੀਤੇ ਗਏ 450ਐੱਸ ਅਤੇ ਰਿਫਰੈੱਸ਼ਡ 450ਐਕਸ ’ਚ ਸਕੂਟਰ ਉਦਯੋਗ ’ਚ ਪਹਿਲੀ ਵਾਰ ਕਈ ਨਵੇਂ ਫੀਚਰਸ ਅਤੇ ਤਕਨਾਲੋਜੀ ਲਿਆਂਦੀਆਂ ਗਈਆਂ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਵਿਚ 450ਐੱਸ. ’ਚ ਪਹਿਲੀ ਵਾਰ ਭਾਰਤ ਦਾ ਪਹਿਲਾ ਡੀਪ ਵਿਊ ਡਿਸਪਲੇ ਵੀ ਆਵੇਗਾ। 450ਐੱਸ ਵਿਚ 2.9 ਕੇ. ਡਬਲਯੂ. ਦੀ ਬੈਟਰੀ ਸਮਰੱਥਾ, 115 ਕਿਲੋਮੀਟਰ ਦੀ ਆਈ. ਡੀ. ਸੀ. ਰੇਂਜ, 0-40 ਦੀ ਰਫਤਾਰ ਸਿਰਫ 3.9 ਸਕਿੰਟ ’ਚ ਪੁੱਜਣ ਦੀ ਸਮਰੱਥਾ ਅਤੇ 90 ਕਿਲੋਮੀਟਰ/ਘੰਟਾ ਦੀ ਵੱਧ ਤੋਂ ਵੱਧ ਸਪੀਡ ਹੈ।

ਇਹ ਇਲੈਕਟ੍ਰਿਕ ਸਕੂਟਰ ਕਈ ਨਵੇਂ ਬਦਲਾਅ ਜਿਵੇਂ ਡੀਪ ਵਿਊ ਡਿਸਪਲੇ, ਨਵੇਂ ਸਵਿੱਚ ਗੇਅਰ, ਫਾਲਸੇਫ ਐਮਰਜੈਂਸੀ ਸਟਾਪ ਸਿਗਨਲ (ਈ. ਐੱਸ. ਐੱਸ.) ਅਤੇ ਕੋ ਸਟਿੰਗਰੀ ਜੈੱਨ ਨਾਲ ਆ ਰਿਹਾ ਹੈ, ਜਿਸ ਨਾਲ ਇਸ ਦੀ ਰੇਂਜ 7 ਫੀਸਦੀ ਤੱਕ ਵਧ ਗਈ ਹੈ। ਯੂਜ਼ਰ ਐਥਰ ਗ੍ਰਿਡ ਫਾਸਟ ਚਾਰਜਰ ਦੀ ਮਦਦ ਨਾਲ 450ਐੱਸ. ਨੂੰ 1.5 ਕਿਲੋਮੀਟਰ/ਮਿੰਟ ਤੱਕ ਦੀ ਰਫਤਾਰ ਨਾਲ ਚਾਰਜ ਕਰ ਸਕਦੇ ਹਨ। ਮੌਜੂਦਾ ਮਾਡਲ-450ਐਕਸ ’ਚ ਵੀ ਇਹ ਸਾਰੇ ਅਪਗ੍ਰੇਡ ਕੀਤੇ ਗਏ ਹਨ ਅਤੇ ਹਣ ਇਹ 115 ਕਿਲੋਮੀਟਰ ਅਤੇ 145 ਕਿਲੋਮੀਟਰ ਰੇਂਜ ਦੇ ਵੇਰੀਐਂਟ ਨਾਲ ਆਉਂਦਾ ਹੈ। 450 ਐੱਸ ਅਤੇ 450 ਐਕਸ ਦੋਹਾਂ ’ਚ ਯੂਜ਼ਰਸ ਮੁੱਖ ਕਾਨਫੀਗ੍ਰੇਸ਼ਨ ਨਾਲ ਪ੍ਰੋਪੈਕ ਵੀ ਲੈ ਸਕਣਗੇ, ਜਿਸ ’ਚ ਰਾਈਡ ਅਸਿਸਟ, ਐਥਰ ਬੈਟਰੀ ਪ੍ਰੋਟੈਕਟ, ਐਥਰ ਸਟੈਕ ਅਪਡੇਟ ਅਤੇ ਐਥਰ ਕਨੈਕਟ (3 ਸਾਲ ਲਈ ਮੁਫਤ) ਸ਼ਾਮਲ ਹਨ।

Rakesh

This news is Content Editor Rakesh