ਫਲਿੱਪ ਕੈਮਰੇ ਵਾਲਾ Asus 6Z ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ

06/19/2019 3:39:44 PM

ਗੈਜੇਟ ਡੈਸਕ– ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਅਸੁਸ ਨੇ ਆਪਣਾ ਫਲੈਗਸ਼ਿਪ ਸਮਾਰਟਫੋਨ Asus 6Z ਭਾਰਤ ’ਚ ਲਾਂਚ ਕਰ ਦਿੱਤਾ ਹੈ। ਰਾਜਧਾਨੀ ਦਿੱਲੀ ’ਚ ਹੋਏ ਇਕ ਲਾਂਚ ਈਵੈਂਟ ’ਚ ਬੁੱਧਵਾਰ ਨੂੰ ਇਸ ਸਮਾਰਟਫੋਨ ਨੂੰ ਲਾਂਚ ਕੀਤਾ ਗਿਆ। ਇਹ ਸਮਾਰਟਫੋਨ ਐਕਸਕਲੂਜ਼ਿਵ ਰੂਪ ਨਾਲ ਫਲਿਪਕਾਰਟ ’ਤੇ ਹੀ ਖਰੀਦਿਆ ਜਾ ਸਕੇਗਾ। ਪਹਿਲਾਂ ਇਸ ਸਮਾਰਟਫੋਨ ਦਾ ਨਾਂ ਅਸੁਸ ਜ਼ੈੱਨਫੋਨ 6 ਰੱਖਿਆ ਗਿਆ ਹੈ, ਜਿਸ ਨੂੰ ਬਾਅਦ ’ਚ ਕੁਝ ਕਾਨੂੰਨੀ ਦਿੱਕਤਾਂ ਦੇ ਚੱਲਦੇ ਬਦਲ ਕੇ Asus 6Z ਕਰ ਦਿੱਤਾ ਗਿਆ। ਇਹ ਸਮਾਰਟਫੋਨ ਇਕ ਬੇਹੱਦ ਖਾਸ ਫਲਿੱਪ ਕੈਮਰਾ ਮਕੈਨਿਜ਼ਮ ਦੇ ਨਾਲ ਲਾਂਚ ਕੀਤਾ ਗਿਆ ਹੈ, ਜਿਸ ਵਿਚ ਰੀਅਰ ਕੈਮਰਾ ਹੀ ਫਲਿੱਪ ਹੋ ਕੇ ਸੈਲਫੀ ਕੈਮਰਾ ਦੀ ਤਰ੍ਹਾਂ ਕੰਮ ਕਰਦਾ ਹੈ। 

ਕਿਉਂ ਖਾਸ ਹੈ ਕੈਮਰਾ ਸੈੱਟਅਪ
Asus 6Z ਸਮਾਰਟਫੋਨ ’ਚ ਮੋਟੋਰਾਈਜ਼ਡ ਫਲਿੱਪ ਕੈਮਰਾ ਦਿੱਤਾ ਗਿਆ ਹੈ। ਖਾਸ ਲਿਕਵਿਡ ਮੈਟਲ ਦਾ ਇਸਤੇਮਾਲ ਕਰਦੇ ਹੋਏ ਫਲਿੱਪ ਕੈਮਰਾ ਬਣਾਇਆ ਗਿਆ ਹੈ। ਦੱਸ ਦੇਈਏ ਕਿ ਇਹ ਲਿਕਵਿਡ ਮੈਟਲ, ਸਟੇਨਲੈੱਸ ਸਟੀਲ ਤੋਂ ਹਲਕੀ ਹੈ ਅਤੇ ਚਾਰ ਗੁਣਾ ਜ਼ਿਆਦਾ ਮਜ਼ਬੂਤ ਹੈ। ਕੰਪਨੀ ਦੀ ਮੰਨੀਏ ਤਾਂ ਉਸ ਨੇ ਸਮਾਰਟਫੋਨ ’ਤੇ 100,000 ਵਾਰ ਫਲਿੱਪ ਕੈਮਰਾ ਨੂੰ ਟੈਸਟ ਕੀਤਾ ਹੈ ਅਤੇ ਜੇਕਰ ਤੁਹਾਡਾ ਫੋਨ ਅਚਾਨਕ ਡਿੱਗ ਜਾਂਦਾ ਹੈ ਤਾਂ ਕੈਮਰਾ ਆਪਣੇ-ਆਪ ਬੰਦ ਹੋ ਜਾਂਦਾ ਹੈ। 

ਕੀਮਤ
ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 31,999 ਰੁਪਏ ਹੈ। ਇਹ ਕੀਮਤ 6 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਹੈ। ਉਥੇ ਹੀ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 34,999 ਰੁਪਏ ਹੈ। ਉਥੇ ਹੀ ਇਸ ਸਮਾਰਟਫੋਨ ਦੇ ਟਾਪ ਵੇਰੀਐਂਟ ਦੀ ਕੀਮਤ 39,999 ਰੁਪਏ ਹੈ। ਫੋਨ ਦੇ ਟਾਪ ਵੇਰੀਐਂਟ ’ਚ 8 ਜੀ.ਬੀ. ਰੈਮ ਅਤੇ 256 ਜੀ.ਬੀ. ਦੀ ਸਟੋਰੇਜ ਹੈ। 

ਫੀਚਰਜ਼
ਅਸੁਸ ਦੇ ਇਸ ਸਮਾਰਟਫੋਨ ’ਚ 6.46-ਇੰਚ ਦੀ ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਹੈ। Asus 6Z ਦੀ ਡਿਸਪਲੇਅ ਟਾਪ ’ਤੇ ਕਾਰਨਿੰਗ ਗੋਰਿੱਲਾ ਗਲਾਸ ਦੀ ਕੋਟਿੰਗ ਨਾਲ ਪ੍ਰੋਟੈਕਟਿਡ ਵੀ ਹੈ। ਅਸੁਸ ਨੇ ਇਹ ਵੀ ਦੱਸਿਆ ਹੈ ਕਿ Asus 6Z ਨੂੰ ਫਿਊਚਰ ’ਚ ਐਂਡਰਾਇਡ Q ਅਤੇ ਐਂਡਰਾਇਡ R ਅਪਡੇਟ ਮਿਲੇਗੀ। ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਨਾਲ ਲੈਸ ਹੈ। 

ਕੈਮਰਾ ਸੈੱਟਅਪਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ ਰੀਅਰ ਡਿਊਲ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਜਿਸ ਵਿਚ ਮੁੱਖ ਸੈਂਸਰ 48 ਮੈਗਾਪਿਕਸਲ ਅਤੇ ਸੈਕੇਂਡਰੀ ਸੈਂਸਰ 13 ਮੈਗਾਪਿਕਸਲ ਦਾ ਹੈ। ਫੋਨ ’ਚ 123 ਡਿਗਰੀ ਅਲਟਰਾ ਵਾਈਡ ਐਂਗਲ ਲੈਂਜ਼ ਦਿੱਤਾ ਗਿਆ ਹੈ। ਇਹ ਰੀਅਰ ਕੈਮਰਾ ਪਾਪ ਅਪ ਦੇ ਨਾਲ ਬਾਹਰ ਆਉਂਦਾ ਹੈ ਅਤੇ ਰੋਟੇਟ ਹੋ ਕੇ ਫਰੰਟ ਕੈਮਰੇ ਦਾ ਵੀ ਕੰਮ ਕਰਦਾ ਹੈ। ਕਨੈਕਟੀਵਿਟੀ ਲਈ ਫੋਨ ’ਚ 3.5mm ਆਡੀਓ ਜੈੱਕ, ਯੂ.ਐੱਸ.ਬੀ.-ਟਾਈਪ ਸੀ ਪੋਰਟ, ਰੀਅਰ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ’ਚ 5,000mAh ਦੀ ਬੈਟਰੀ ਹੈ, ਜਿਸ ਵਿਚ ਫਾਸਟ ਚਾਰਜਿੰਗ ਲਈ ਕੁਆਲਕਾਮ ਕੁਇੱਕ ਚਾਰਜ 4.0 ਸਪੋਰਟ ਦਿੱਤਾ ਗਿਆ ਹੈ।