ਅਮੇਜ਼ਨ ਇੰਡੀਆ ''ਤੇ ਉਪਲੱਬਧ ਹੋਣਗੇ ਹੁਣ ਰਿਫਰਬਿਸ਼ਡ ਫੋਨ

08/27/2015 7:15:37 PM

ਜਲੰਧਰ- ਅਮੇਜ਼ਨ ਇੰਡੀਆ ਨੇ ਆਪਣੀ ਸਾਈਟ ''ਤੇ ਇਕ ਨਵਾਂ ਸੈਕਸ਼ਨ ਰਿਫਰਬਿਸ਼ਡ ਸਮਾਰਟਫੋਨ ਸ਼ਾਮਲ ਕੀਤਾ ਹੈ। ਹੁਣ ਉਪਭੋਗਤਾ ਇਥੋਂ ਮਹਿੰਗੇ ਫੋਨਸ ਨੂੰ ਘੱਟ ਕੀਮਤ ''ਚ ਲੈ ਸਕਦੇ ਹਨ। ਅਮਜ਼ੇਨ ''ਤੇ ਰਿਫਰਬਿਸ਼ਡ ਫੋਨ ਕੀਮਤ ਤੇ ਪੂਰੇ ਸਪੈਸੀਫਿਕੇਸ਼ਨ ਦੀ ਜਾਣਕਾਰੀ ਦੇ ਨਾਲ ਉਪਲੱਬਧ ਹਨ।

ਅਮੇਜ਼ਨ ਇੰਡੀਆ ਵਲੋਂ ਸ਼ੁਰੂ ਕੀਤੇ ਗਏ ਰਿਫਰਬਿਸ਼ਡ ਫੋਨ ਸੈਕਸ਼ਨ ''ਚ ਉਪਲੱਬਧ ਫੋਨ ''ਤੇ ਉਪਭੋਗਤਾਵਾਂ ਨੂੰ 6 ਮਹੀਨੇ ਦੀ ਵਾਰੰਟੀ ਵੀ ਮਿਲੇਗੀ। ਇਥੇ ਸੈਮਸੰਗ, ਐਪਲ, ਵਨਪਲੱਸ, ਮਟਰੋਲਾ, ਮਾਈਕਰੋਮੈਕਸ, ਲਾਵਾ ਆਦਿ ਕੰਪਨੀਆਂ ਦੇ ਸਮਾਰਟਫੋਨਸ ਦਿੱਤੇ ਗਏ ਹਨ। ਅਮੇਜ਼ਨ ਨੇ ਅਗਸਤ ਦੇ ਪਹਿਲੇ ਹਫਤੇ ''ਚ ਰਿਫਰਬਿਸ਼ਡ ਸਮਾਰਟਫੋਨ ਨੂੰ ਲਾਂਚ ਕੀਤਾ ਸੀ ਤੇ ਇਸ ਦੇ ਲਈ ਕੰਪਨੀ ਨੇ ਦਿੱਲੀ ਸਥਿਤ ਰਿਫਰਬਿਸ਼ਡ ਤੇ ਅਨਬਾਕਸਡ ਪ੍ਰੋਡਕਟ ਦੀ ਆਨਲਾਈਨ ਰਿਟੇਲਰ ਕੰਪਨੀ ਸਰਪਲੱਸ ਡਾਟ ਇਨ ਨਾਲ ਸਾਝੇਦਾਰੀ ਕੀਤੀ ਹੈ।

ਸਰਪਲੱਸ ਡਾਟ ਇਨ ਦੇ ਐਕਸਕਿਊਟਿਵ ਡਾਇਰੈਕਟਰ, ਤਰੂਣ ਭਾਰਦਵਾਜ ਦਾ ਕਹਿਣਾ ਹੈ ਕਿ ਸ਼ੁਰੂਆਤੀ ਹਫਤੇ ''ਚ ਹੀ ਸਾਨੂੰ 150 ਤੋਂ ਵੱਧ ਆਰਡਰ ਮਿਲੇ ਹਨ ਤੇ ਅਮੇਜ਼ਨ ਦੇ ਮਾਧਿਅਮ ਨਾਲ ਹਰ ਰੋਜ਼ 8 ਤੋਂ 10 ਲੱਖ ਰੁਪਏ ਦਾ ਲੈਣ-ਦੇਣ ਵੀ ਹੋ ਰਿਹਾ ਹੈ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।