ਪਾਵਰ ਬੈਂਕ ਖਰੀਦਣ ''ਤੇ ਮਿਲੇਗਾ Asus Zenfone ਜਿੱਤਣ ਦਾ ਮੌਕਾ

08/03/2015 1:04:29 PM

ਜਲੰਧਰ- ਇਨ੍ਹੀਂ ਦਿਨੀਂ ਨੌਜਵਾਨ ਪੀੜ੍ਹੀ ''ਚ ਸਮਾਰਟਫੋਨ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ ਹਰ ਕੋਈ ਸਮਾਰਟਫੋਨ ਯੂਜ਼ਰ ਇਹੀ ਚਾਹੁੰਦਾ ਹੈ ਕਿ ਉਸ ਦੇ ਫੋਨ ਦੀ ਬੈਟਰੀ ਲਾਈਫ ਵੱਧ ਹੋਵੇ। ਕਈ ਵਾਰ ਅਸੀਂ ਘਰ ਤੋਂ ਬਾਹਰ ਹੁੰਦੇ ਹਾਂ ਤਾਂ ਸਾਨੂੰ ਹਮੇਸ਼ਾ ਬੈਟਰੀ ਦੀ ਚਾਰਜਿੰਗ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਜਿਸ ਨਾਲ ਸਾਨੂੰ ਕਾਫੀ ਗੁੱਸਾ ਵੀ ਆ ਜਾਂਦਾ ਹੈ।

ਯੂਜ਼ਰਸ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੁਣ ਬਾਜ਼ਾਰ ''ਚ ਕਈ ਵੈਰਾਇਟੀ ਦੇ ਪਾਵਰ ਬੈਂਕਸ ਉਪਲੱਬਧ ਹਨ ਪਰ ਤੁਸੀਂ ਆਸੂਸ ਦੇ ਪਾਵਰ ਬੈਂਕ ਨੂੰ ਖਰੀਦ ਕੇ ਆਸੂਸ ਜ਼ੈਨਪਾਵਰ ਦੇ ਕਾਨਟੈਸਟ ''ਚ ਭਾਗ ਲੈ ਕੇ ਆਸਾਨ ਸਵਾਲਾਂ ਦੇ ਜਵਾਬ ਦੇ ਕੇ ਆਸੂਸ ਜ਼ੈਫੋਨ ਵਰਗੇ ਕਈ ਆਕਰਸ਼ਕ ਇਨਾਮ ਜਿੱਤ ਸਕਦੇ ਹੋ। ਪਾਵਰ ਬੈਂਕ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਦੇ ਨਾਲ ਕਈ ਹੋਰ ਡਿਵਾਈਸਿਜ਼ ਨੂੰ ਚਾਰਜ ਕਰ ਸਕਦੇ ਹੋ।