Aprilia Storm 125 ਭਾਰਤ ’ਚ ਲਾਂਚ, ਕੀਮਤ 65 ਹਜ਼ਾਰ ਰੁਪਏ

05/25/2019 4:09:23 PM

ਆਟੋ ਡੈਸਕ– ਅਪ੍ਰਿਲਿਆ ਨੇ ਸਟਰੋਮ 125 ਨੂੰ ਆਟੋ ਐਕਸਪੋ 2018 ਦੌਰਾਨ ਪਹਿਲੀ ਵਾਰ ਪੇਸ਼ ਕੀਤਾ ਸੀ, ਹੁਣ ਕੰਪਨੀ ਨੇ ਇਸ ਸਕੂਟਰ ਨੂੰ 65,000 ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਚ ਉਤਾਰਿਆ ਹੈ। ਆਟੋ ਕਾਰ ਇੰਡੀਆ ਦੀ ਰਿਪੋਰਟ ਮੁਤਾਬਕ, ਆਟੋ ਐਕਸਪੋ 2018 ’ਚ ਪੇਸ਼ ਕੀਤੇ ਗਏ ਸਟਰੋਮ 125 ਦੇ ਮੁਕਾਬਲੇ ਪ੍ਰੋਡਕਸ਼ਨ ਮਾਡਲ ’ਚ ਕੁਝ ਬਦਲਾਅ ਜ਼ਰੂਰ ਦੇਖਣ ਨੂੰ ਮਿਲੇਗਾ। ਨਵੇਂ Aprilia Storm 125 ਸਕੂਟਰ ’ਚ 10-ਇੰਚ ਵ੍ਹੀਲਜ਼ ਦਿੱਤੇ ਗਏ ਹਨ, ਜੋ ਦੇਸ਼ ’ਚ ਵੈਸਪਾ ਮਾਡਲਾਂ ’ਚ ਵੀ ਦੇਖਣ ਨੂੰ ਮਿਲਦੇ ਹਨ। 

ਬ੍ਰੇਕਿੰਗ ਲਈ ਇਸ ਦੇ ਰੀਅਰ ਅਤੇ ਫਰੰਟ ’ਚ ਡਰੱਮ ਬ੍ਰੇਕਸ ਦਿੱਤੇ ਗਏ ਹਨ ਅਤੇ ਇਸ ਵਿਚ ਸੀ.ਬੀ.ਐੱਸ. ਦਾ ਵੀ ਸਪੋਰਟ ਮਿਲੇਗਾ। ਫਿਲਹਾਲ ਇਹ ਸਾਫ ਨਹੀਂ ਹੈ ਕਿ ਪੇਰੈਂਟ ਕੰਪਨੀ ਪਿਆਜੀਓ ਨਵੇਂ ਅਪ੍ਰਿਲਿਆ ਸਟਰੋਮ 125 ਸਕੂਟਰ ’ਚ ਜਾਂ ਇਸ ਦੇ ਕਿਸੇ ਵੇਰੀਐਂਟ ’ਚ ਫਰੰਟ ਡਿਸਕ ਬ੍ਰੇਕ ਦੇਵੇਗੀ ਜਾਂ ਨਹੀਂ। ਸਟਰੋਮ 125 ’ਚ ਗ੍ਰੈਬ ਹੈਂਡਲ ਅਤੇ ਵਾਈਟ ਅਪ੍ਰਿਲਿਆ ਬੈਜ ਦਿੱਤਾ ਗਿਆ ਹੈ। ਜਦੋਂ ਇਸ ਨੂੰ ਆਟੋ ਐਕਸਪੋ ’ਚ ਪੇਸ਼ ਕੀਤਾ ਗਿਆ ਸੀ ਉਦੋਂ ਇਸ ਵਿਚ ਗ੍ਰੈਬ ਹੈਂਡਲ ਮੌਜੂਦ ਨਹੀਂ ਸਨ ਅਤੇ ਇਸ ਵਿਚ ਵਾਈਟ ਦੀ ਥਾਂ ਰੈੱਡ ਅਪ੍ਰਿਲਿਆ ਬੈਜ ਦਿੱਤਾ ਗਿਆ ਸੀ। 

ਨਵੇਂ ਅਪ੍ਰਿਲਿਆ 125 ਦੀ ਬਾਡੀ, ਇੰਸਟੂਮੈਂਟ ਕਲੱਸਟਰ ਅਤੇ ਲਾਈਟਸ ਅਪ੍ਰਿਲਿਆ ਐੱਸ.ਆਰ. 125 ਨਾਲ ਮਿਲਦੇ-ਜੁਲਦੇ ਹਨ। ਉਮੀਦ ਹੈ ਕਿ ਇਸ ਸਕੂਟਰ ’ਚ 124 ਸੀਸੀ ਸਿੰਗਲ ਸਿਲੰਡਰ ਥ੍ਰੀ ਵਾਲਵ ਏਅਰ ਕੂਲਡ ਇੰਜਣ ਹੋਵੇਗਾ। ਇਹ ਉਹੀ ਇੰਜਣ ਹੈ ਜੋ ਐੱਸ.ਆਰ. 125 ’ਚ ਵੀ ਮੌਜੂਦ ਹੈ। ਇਹ ਇੰਜਣ 7,250rpm ’ਤੇ 9.4bhp ਦੀ ਪਾਵਰ ਅਤੇ 6,250rpm ’ਤੇ 9.8Nm ਦਾ ਟਾਰਕ ਪੈਦਾ ਕਰਦਾ ਹੈ। 

ਨਵੇਂ ਅਪ੍ਰਿਲਿਆ ਸਟਰੋਮ 125 ਸਕੂਟਰ ਦਾ ਭਾਰਤੀ ਬਾਜ਼ਾਰ ’ਚ ਮੁਕਾਬਲਾ TVS NTorq 125 (ਡਰੱਮ ਬ੍ਰੇਕ ਵੇਰੀਐਂਟ) 58,252 ਰੁਪਏ ਅਤੇ Honda Grazia (ਡਰੱਮ ਬ੍ਰੇਕ ਵੇਰੀਐਂਟ) 60,723 ਰੁਪਏ (ਐਕਸ-ਸ਼ੋਅਰੂਮ, ਇੰਡੀਆ) ਨਾਲ ਹੋਵੇਗਾ।