ਸਾਵਧਾਨ! whatsapp ''ਤੇ ਆਇਆ ਇਹ ਨਵਾਂ ਵਾਇਰਸ, ਚੋਰੀ ਕਰ ਸਕਦੈ ਤੁਹਾਡੀ ਬੈਂਕ ਡਿਟੇਲ

07/18/2017 4:40:06 PM

ਜਲੰਧਰ- ਵਟਸਐਪ ਯੂਜ਼ਰਜ਼ ਲਈ ਇਹ ਬਹੁਤ ਜ਼ਰੂਰੀ ਖਬਰ ਹੈ। ਬਹੁਤ ਵੱਡਾ ਡਾਟਾਬੇਸ ਹੋਣ ਕਾਰਨ ਹਮੇਸ਼ਾ ਵਟਸਐਪ ਨੂੰ ਹੈਕਰਜ਼ ਅਤੇ ਫਰਾਡ ਕਰਨ ਵਾਲਿਆਂ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ। ਇਕ ਵਾਰ ਫਿਰ ਤੋਂ ਇਸ ਐਪ ਦਾ ਇਸਤੇਮਾਲ ਹੈਕਰਜ਼ ਦੁਆਰਾ ਕੀਤਾ ਜਾ ਰਿਹਾ ਹੈ। ਇਸ ਰਾਹੀਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੀ ਬੈਂਕ ਡਿਟੇਲ ਨੂੰ ਹੈਕ ਕਰ ਲਿਆ ਜਾਵੇ। 
ਵਟਸਐਪ 'ਤੇ ਲੋਕਾਂ ਨੂੰ ਇਕ ਮੈਸੇਜ ਆ ਰਿਹਾ ਹੈ ਜਿਸ ਵਿਚ ਲਿਖਿਆ ਹੈ ਕਿ ਤੁਹਾਡਾ ਇਕ ਸਾਲ ਦਾ ਫਰੀ ਸਬਸਕ੍ਰਿਪਸ਼ਨ ਖਤਮ ਹੋ ਰਿਹਾ ਹੈ ਅੱਗੇ ਸਰਵਿਸ ਇੰਜੌਏ ਕਰਨ ਲਈ ਪੇਮੈਂਟ ਕਰੋ। ਮੈਸੇਜ 'ਚ ਲਿੰਕ ਵੀ ਦਿੱਤਾ ਗਿਆ ਹੈ ਜਿਸ 'ਤੇ ਕਲਿੱਕ ਕਰਨ 'ਤੇ ਤੁਸੀਂ ਇਕ ਪੇਮੈਂਟ ਪੇਜ 'ਤੇ ਪਹੁੰਚ ਜਾਓਗੇ। ਇਸ ਪੇਮੈਂਟ ਪੇਜ 'ਤੇ ਤੁਹਾਡੇ ਕੋਲੋਂ ਤੁਹਾਡੀ ਬੈਂਕ ਡਿਟੇਲ ਮੰਗੀ ਜਾਵੇਗੀ। ਜਦਕਿ ਇਹ ਪੇਮੈਂਟ ਵਟਸਐਪ ਮੰਗ ਹੀ ਨਹੀਂ ਰਿਹਾ ਹੈ। ਅਜਿਹੀ ਪੇਮੈਂਟ ਦੇ ਬਹਾਨੇ ਸਿਰਫ ਤੁਹਾਡੀ ਬੈਂਕ ਡਿਟੇਲ ਚੋਰੀ ਕਰ ਲਈ ਜਾਵੇਗੀ, ਜੋ ਕਿ ਅੱਗੇ ਜਾ ਕੇ ਤੁਹਾਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ।  

ਹਾਲਾਂਕਿ ਅਜਿਹੇ ਮੈਸੇਜ ਫਿਲਹਾਲ ਯੂ.ਕੇ. 'ਚ ਲੋਕਾਂ ਨੂੰ ਆ ਰਹੇ ਹਨ ਪਰ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਭਾਰਤ 'ਚ ਵੀ ਕਦੇ ਵੀ ਪਹੁੰਚ ਸਕਦੇ ਹਨ। ਵਟਸਐ ਨੇ ਇਕ ਵਾਰ ਐਲਾਨ ਕੀਤਾ ਸੀ ਕਿ ਉਹ ਇਕ ਸਾਲ ਦੀ ਫਰੀ ਸਰਵਿਸ ਤੋਂ ਬਾਅਦ ਲੋਕਾਂ ਤੋਂ ਪੈਸੇ ਲਵੇਗਾ ਪਰ ਜਨਵਰੀ 2016 'ਚ ਇਸ ਪਲਾਨ ਨੂੰ ਕੈਂਸਲ ਕਰ ਦਿੱਤਾ ਗਿਆ ਸੀ। 
ਹਾਲ ਹੀ 'ਚ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਵਟਸਐਪ ਨੂੰ ਵੀ ਪਰਮਿਸ਼ਨ ਦਿੱਤੀ ਹੈ ਕਿ ਉਹ ਵੱਖ-ਵੱਖ ਬੈਂਕਾਂ ਤੋਂ ਅਤੇ ਯੂ.ਪੀ.ਆਈ. ਰਾਹੀਂ ਆਪਣੇ ਯੂਜ਼ਰਜ਼ ਨੂੰ ਪੇਮੈਂਟ ਦੀ ਸਰਵਿਸ ਦੇ ਸਕੇ। ਅਜਿਹੇ 'ਚ ਜੇਕਰ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਿਆ ਨਹੀਂ ਗਿਆ ਤਾਂ ਲੋਕਾਂ ਅਤੇ ਬੈਂਕਿੰਗ ਸਿਸਟਮ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।