ਐਪਲ ਵਾਚ ਨੇ ਬਚਾਈ ਇਸ ਸ਼ਖ਼ਸ ਦੀ ਜਾਨ, 48 ਘੰਟਿਆਂ ’ਚ 138 ਵਾਰ ਬੰਦ ਹੋਈ ਸੀ ਧੜਕਨ

09/10/2022 6:25:40 PM

ਗੈਜੇਟ ਡੈਸਕ– ਐਪਲ ਜਦੋਂ ਵੀ ਕੋਈ ਨਵਾਂ ਪ੍ਰੋਡਕਟ ਲਾਂਚ ਕਰਦੀ ਹੈ ਤਾਂ ਕੀਮਤ ਨੂੰ ਲੈ ਕੇ ਉਸਨੂੰ ਖ਼ੂਬ ਟ੍ਰੋਲ ਕੀਤਾ ਜਾਂਦਾ ਹੈ ਪਰ ਜਦੋਂ ਪ੍ਰੋਡਕਟ ਦੀ ਮਹੱਤਤਾ ਲੋਕਾਂ ਨੂੰ ਪਤਾ ਚਲਦੀ ਹੈ ਤਾਂ ਉਦੋਂ ਲੋਕ ਤਾਰੀਫ ਵੀ ਕਰਦੇ ਹਨ। ਐਪਲ ਵਾਚ ਦੁਨੀਆ ਦੀ ਨੰਬਰ-1 ਸਮਾਰਟਵਾਚ ਹੈ। ਅਜੇ ਹਾਲ ਹੀ ’ਚ ਐਪਲ ਨੇ ਐਪਲ ਵਾਚ ਅਲਟਰਾ ਲਾਂਚ ਕੀਤਾ ਹੈ ਜੋ ਕਿ ਕੰਪਨੀ ਦੀ ਹੁਣ ਤਕ ਦੀ ਸਭ ਤੋਂ ਮਹਿੰਗੀ ਅਤੇ ਸਭ ਤੋਂ ਪਾਵਰਫੁਲ ਸਮਾਰਟਵਾਚ ਹੈ। ਐਪਲ ਦੀ ਵਾਚ ਦੀ ਪਾਵਰ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਐਪਲ ਵਾਚ ਕਿਸੇ ਦੀ ਜਾਨ ਵੀ ਬਚਾ ਸਕਦੀ ਹੈ। ਐਪਲ ਵਾਚ ਨੇ ਇਸ ਵਾਰ ਇੰਗਲੈਂਡ ਦੇ ਇਕ 54 ਸਾਲਾ ਵਿਅਕਤੀ ਦੀ ਜਾਨ ਬਚਾਈ ਹੈ। 

ਇਹ ਵੀ ਪੜ੍ਹੋ- ਯੂਜ਼ਰਜ਼ ਦੀ ਜਾਨ ਬਚਾਏਗਾ iPhone 14, ਐਕਸੀਡੈਂਟ ਹੋਣ ’ਤੇ ਐਮਰਜੈਂਸੀ ਨੰਬਰ ’ਤੇ ਭੇਜੇਗਾ ਅਲਰਟ

ਇਹ ਕਹਾਣੀ ਹੈ ਨਾਰਵਿਰਚ ਦੇ ਰਹਿਣਵਾਲੇ 54 ਸਾਲਾ ਡੇਵਿਡ ਦੀ ਜਿਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਨੇ ਇਸੇ ਸਾਲ ਅਪ੍ਰੈਲ ’ਚ ਜਨਮਦਿਨ ਮੌਕੇ ਐਪਲ ਵਾਚ ਗਿਫਤ ਕੀਤੀ ਸੀ ਅਤੇ ਇਸੇ ਵਾਚ ਨੇ ਡੇਵਿਡ ਨੂੰ ਹੁਣ ਨਵਾਂ ਜੀਵਨ ਦਿੱਤਾ ਹੈ। ਰਿਪੋਰਟ ਮੁਤਾਬਕ, ਡੇਵਿਡ ਦੀ ਧੜਕਨ 48 ਘੰਟਿਆਂ ’ਚ 138 ਵਾਰ ਬੰਦ ਹੋ ਗਈ ਸੀ ਅਤੇ ਹਾਰਟ ਰੇਟ ਕਾਫੀ ਸਲੋਅ ਹੋ ਗਿਆ ਸੀ। 

ਇਹ ਵੀ ਪੜ੍ਹੋ- Steve Jobs ਦੀ ਧੀ ਨੇ ਉਡਾਇਆ iPhone 14 ਦਾ ਮਜ਼ਾਕ, ਸੈਮਸੰਗ ਨੇ ਵੀ ਕੀਤਾ ਟ੍ਰੋਲ

ਇਹ ਵੀ ਪੜ੍ਹੋ- 28 ਲੱਖ ਰੁਪਏ ’ਚ ਵਿਕਿਆ 15 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸ

ਐਪਲ ਵਾਚ ਨੇ ਡੇਵਿਡ ਨੂੰ ਦੱਸਿਆ ਕਿ ਉਨ੍ਹਾਂ ਦਾ ਹਾਰਟ ਰੇਟ ਸਿਰਫ 30bpm ਹੈ, ਜਦਕਿ ਇਸਨੂੰ 60-100bpm ਦੇ ਵਿਚਕਾਰ ਹੋਣਾ ਚਾਹੀਦਾ ਹੈ। ਵਾਚ ਵੱਲੋਂ ਲਗਾਤਾਰ ਮਿਲ ਰਹੇ ਅਲਰਟ ਤੋਂ ਬਾਅਦ ਡੇਵਿਟ ਨਾਰਵਿਚ ਯੂਨੀਵਰਸਿਟੀ ਹਸਪਤਾਲ ’ਚ ਇਕ ਦਿਲ ਦੇ ਰੋਗਾਂ ਦੇ ਮਾਹਿਰ ਨੂੰ ਮਿਲੇ, ਜਿੱਥੇ ਡੇਵਿਡ ਦੀ ਐੱਮ.ਆਰ.ਆਈ. ਅਤੇ ਈ.ਸੀ.ਜੀ. ਕੀਤੀ ਗਈ। ਜਾਂਚ ਦੇ ਇਕ ਦਿਨ ਬਾਅਦ ਡੇਵਿਡ ਨੂੰ ਹਸਪਤਾਲ ਬੁਲਾਇਆ ਗਿਆ ਅਤੇ ਦੱਸਿਆ ਕਿ ਉਹ ਥਰਡ ਡਿਗਰੀ ਹਾਰਟ ਬਲਾਕੇਜ ’ਚੋਂ ਗੁਜਰ ਰਹੇ ਹਨ ਅਤੇ ਕਿਸੇ ਵੀ ਸਮੇਂ ਉਨ੍ਹਾਂ ਨੂੰ ਹਾਰਟ ਅਟੈਕ ਆ ਸਕਦਾ ਹੈ। ਇਸਤੋਂ ਬਾਅਦ ਡੇਵਿਡ ਦੀ ਬਾਈਪਾਸ ਸਰਜਰੀ ਹੋਈ ਅਤੇ ਪੇਸਮੇਕਰ ਲਗਾਇਆ ਗਿਆ। 

ਇਹ ਵੀ ਪੜ੍ਹੋ- ਇਕ ਸਕਿੰਟ ’ਚ 6 iPhone ਤਿਆਰ ਕਰਦੀ ਹੈ ਕੰਪਨੀ, ਜਾਣੋ ਪੂਰਾ ਪ੍ਰੋਸੈਸ

ਸਰਜਰੀ ਤੋਂ ਬਾਅਦ ਡੇਵਿਡ ਨੇ ਕਿਹਾ ਕਿ ਮੇਰੀ ਪਤਨੀ ਕਹਿੰਦੀ ਹੈ ਕਿ ਉਸਨੇ ਮੇਰੀ ਜਾਨ ਬਚਾਈ ਅਤੇ ਉਹ ਗਲਤ ਨਹੀਂ ਹੈ। ਜੇਕਰ ਉਸਨੇ ਮੈਨੂੰ ਮੇਰੇ ਜਨਮਦਿਨ ਮੌਕੇ ਮੇਰੇ ਲਈ ਐਪਲ ਵਾਚ ਨਾ ਖਰੀਦੀ ਹੁੰਦੀ ਤਾਂ ਅੱਜ ਸ਼ਾਇਦ ਮੈਂ ਜ਼ਿੰਦਾ ਨਾ ਹੁੰਦਾ। ਚਾਰਜਿੰਗ ਸਮੇਂ ਨੂੰ ਛੱਡਕੇ ਇਹ ਵਾਚ ਹਮੇਸ਼ਾ ਮੇਰੇ ਨਾਲ ਰਹਿੰਦੀ ਹੈ। ਦੱਸ ਦੇਈਏ ਕਿ ਬ੍ਰਿਟੇਨ ’ਚ ਰੋਜ਼ਾਨਾ 12 ਲੋਕਾਂ ਦੀ ਮੌਤ ਹਾਰਟ ਅਟੈਕ ਨਾਲ ਹੁੰਦੀ ਹੈ ਅਤੇ ਇਨ੍ਹਾਂ ਲੋਕਾਂ ਦੀ ਔਸਤ ਉਮਰ 35 ਸਾਲ ਹੁੰਦੀ ਹੈ।

ਇਹ ਵੀ ਪੜ੍ਹੋ- iPhone 14 ਦੀ ਲਾਂਚਿੰਗ ਤੋਂ ਪਹਿਲਾਂ Apple ਨੂੰ ਲੱਗਾ ਵੱਡਾ ਝਟਕਾ, ਜਾਣੋ ਕੀ ਹੈ ਪੂਰਾ ਮਾਮਲਾ

Rakesh

This news is Content Editor Rakesh