ਪਹਿਲੀ ਵਾਰ Youtube ’ਤੇ ਲਾਈਵ ਹੋਵੇਗਾ Apple iPhone 11 ਲਾਂਚ ਈਵੈਂਟ

09/09/2019 11:55:42 AM

ਗੈਜੇਟ ਡੈਸਕ– ਐਪਲ ਨੇ ਆਪਣੇ ਸਾਲਾਨਾ ਆਈਫੋਨ ਈਵੈਂਟ ਲਈ ਯੂਟਿਊਬ ਪੇਜ ’ਤੇ ਇਨਵਿਟੇਸ਼ਨ ਪੋਸਟ ਕੀਤਾ ਹੈ। ਐਪਲ ਦਾ ਵੱਡਾ ਈਵੈਂਟ 10 ਸਤੰਬਰ ਨੂੰ ਕੈਲੀਫੋਰਨੀਆਂ ਦੇ ਐਪਲ ਪਾਰਕ ਹੈੱਡਕੁਆਟਰ ’ਚ ਹੋਣ ਵਾਲਾ ਹੈ। ਐਪਲ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਆਈਫੋਨ ਮੇਕਰ ਆਪਣੇ ਈਵੈਂਟ ਨੂੰ ਯੂਟਿਊਬ ’ਤੇ ਲਾਈਵ ਬ੍ਰਾਡਕਾਸਟ ਕਰਨ ਜਾ ਰਹੀ ਹੈ। ਇਸ ਪੋਸਟ ਇਨਵਿਟੇਸ਼ਨ ’ਚ ਕਿਹਾ ਗਿਆ ਹੈ, ‘ਕੂਪਰਟਿਨੋ ਤੁਹਾਨੂੰ ਬੁਲਾ ਰਿਹਾ ਹੈ। 10 ਸਤੰਬਰ ਨੂੰ ਸਵੇਰੇ 10 ਵਜੇ ਸਟੀਵ ਜਾਬਸ ਥਿਏਟਰ ’ਚ ਹੋਣ ਵਾਲੇ ਐਪਲ ਦੇ ਸਪੈਸ਼ਲ ਈਵੈਂਟ ’ਚ ਸਾਡੇ ਨਾਲ ਜੁੜੋ। ਇਸ ਲਈ ਰਿਮਾਇੰਡਰ ਸੈੱਟ ਕਰੋ ਅਤੇ ਅਸੀਂ ਤੁਹਾਨੂੰ ਸ਼ੋਅ ਤੋਂ ਪਹਿਲਾਂ ਅਪਡੇਟ ਭੇਜ ਦੇਵਾਂਗੇ।’

 

ਐਪਲ ਆਈਫੋਨ 11 ਸੀਰੀਜ਼ ਵੀ ਇਸੇ ਈਵੈਂਚ ’ਚ ਲਾਂਚ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਈਵੈਂਟ ’ਚ ਕੰਪਨੀ iPhone XS, iPhone XS Max ਅਤੇ iPhone XR ਦਾ ਸਕਸੈਸਰ (ਅਪਗ੍ਰੇਡ ਵੇਰੀਐਂਟ) ਲਾਂਚ ਕਰੇਗੀ। ਕੰਪਨੀ ਨੇ ਸਾਲ 2019 ਦੇ ਆਪਣੇ ਸਭ ਤੋਂ ਵੱਡੇ ਈਵੈਂਟ ਲਈ ਮੀਡੀਆ ਇਨਵਾਈਟ ਵੀ ਭੇਜ ਦਿੱਤੇ ਹਨ। ਭੇਜੇ ਗਏ ਇਨਵਾਈਟਸ ’ਚ 10 ਸਤੰਬਰ ਦੀ ਸਵੇਰ 10 ਵਜੇ Cupertino ਸਥਿਤ ਸਟੀਵ ਜਾਬਸ ਥਿਏਟਰ ’ਚ ਹੋਣ ਵਾਲੇ ਸਪੈਸ਼ਲ ਐਪਲ ਈਵੈਂਟ ਦੀ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਈਵੈਂਟ ’ਚ ਐਪਲ ਤਿੰਨ ਨਵੇਂ ਆਈਫੋਨਸ ਦੇ ਨਾਲ Apple Watch 4 ਦਾ ਅਪਗ੍ਰੇਡ ਵੀ ਲਾਂਚ ਕਰ ਸਕਦੀ ਹੈ।