ਐਪਲ ਇਸ ਸਾਲ ਲਾਂਚ ਕਰ ਸਕਦੀ ਹੈ ਦੋ ਨਵੇਂ MacBook ਮਾਡਲਸ, ਜਾਣੋ ਡਿਟੇਲਸ

03/13/2020 11:34:55 AM

ਗੈਜੇਟ ਡੈਸਕ– ਐਪਲ 2020 ਦੀ ਦੂਜੀ ਤਿਮਾਹੀ ’ਚ ਦੋ ਨਵੇਂ ਮੈਕਬੁੱਕ ਮਾਡਲਸ ਲਾਂਚ ਕਰ ਸਕਦੀ ਹੈ, ਇਹ ਗੱਲ MacRumors ਦੀ ਨਵੀਂ ਰਿਪੋਰਟ ’ਚ ਸਾਹਮਣੇ ਆਈ ਹੈ। ਨਵੀਂ ਰਿਪੋਰਟ ’ਚ ਟਿਪਸਟਰ ਅਤੇ KGI ਸਕਿਓਰਿਟੀਜ਼ ’ਚ ਐਨਾਲਿਸਟ ਰਹਿ ਚੁੱਕੇ ਮਿੰਗ ਚੀ ਕੁਓ ਵਲੋਂ ਦੱਸਿਆ ਗਿਆ ਹੈ ਕਿ ਐਪਲ ਦੋ ਨਵੇਂ ਮਾਡਲਾਂ ’ਤੇ ਕੰਮ ਕਰ ਰਹੀ ਹੈ ਅਤੇ ਦੋਵਾਂ ਨੂੰ ਹੀ 2020 ’ਚ ਬਾਜ਼ਾਰ ’ਚ ਲਾਂਚ ਕੀਤਾ ਜਾ ਸਕਦਾ ਹੈ। 

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਸਾਲ ਐਪਲ ਮੈਕਬੁੱਕ ਪ੍ਰੋ ਅਤੇ ਮੈਕਬੁੱਕ ਏਅਰ ਦੋਵਾਂ ਦੇ ਮਾਡਲਸ ਲਾਂਚ ਕਰ ਸਕਦੀ ਹੈ। ਦੋਵੇਂ ਹੀ ਮਾਡਲਸ sciccor ਕੀਬੋਰਡਸ ਦੇ ਨਾਲ ਆਉਣਗੇ। ਰਿਪੋਰਟ ’ਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਨਵੇਂ ਮੈਕਬੁੱਕ ਪ੍ਰੋ ’ਚ 14 ਇੰਚ ਦਾ ਮਾਡਲ ਸ਼ਾਮਲ ਹੋ ਸਕਦਾ ਹੈ, ਜਿਸ ਦਾ ਜ਼ਿਕਰ ਕੁਓ ਵਲੋਂ ਪਹਿਲਾਂ ਵੀ ਕੀਤਾ ਗਿਆ ਸੀ। ਇਹ ਮਾਡਲ ਬਾਜ਼ਾਰ ’ਚ 13 ਇੰਚ ਮੈਕਬੁੱਕ ਪ੍ਰੋ ਦੀ ਥਾਂ ਲਵੇਗਾ।

ਕੀਮਤ ’ਚ ਵੀ ਦਿਸਣਗੇ ਬਦਲਾਅ
ਕੁਓ ਨੇ ਇਹ ਵੀ ਕਿਹਾ ਹੈ ਕਿ ਕੰਪਨੀ ਵਲੋਂ ਇਸ ਸਾਲ ਕਈ ਕਾਸਟ ਆਪਟੀਮਾਈਜੇਸ਼ੰਸ ਵੀ ਕੀਤੇ ਜਾ ਸਕਦੇ ਹਨ। ਪਿਛਲੇ ਹਫਤੇ ਵੀ ਕੁਓ ਨੇ ਕਿਹਾ ਸੀ ਕਿ ਰਿਸਰਚ ਨੋਟ ਰਾਹੀਂ 14.1 ਇੰਚ ਵਾਲੇ ਮੈਕਬੁੱਕ ਪ੍ਰੋ ਦਾ ਪਤਾ ਲੱਗਾ ਹੈ। ਨੋਟ ’ਚ ਇਹ ਵੀ ਕਿਹਾ ਗਿਆ ਸੀ ਕਿ ਨਵੇਂ ਮੈਕਬੁੱਕ ਪ੍ਰੋ ਤੋਂ ਇਲਾਵਾ ਇਕ ਨਵੇਂ 27 ਇੰਚ ਡਿਸਪਲੇਅ ਵਾਲੇ iMac Pro ਅਤੇ 7.9 ਇੰਚ ਦੇ iPad mini ’ਤੇ ਵੀ ਐਪਲ ਕੰਮ ਕਰ ਰਹੀ ਹੈ। 

ਨਵੇਂ ਚਿਪਸੈੱਟ ਦਾ ਹੋਵੇਗਾ ਇਸਤੇਮਾਲ
ਟਿਪਸਟਰ ਵਲੋਂ ਕਿਹਾ ਗਿਆ ਹੈ ਕਿ ਨਵੇਂ ਪ੍ਰੋਡਕਟਸ ’ਚ 16 ਇੰਚ ਮੈਕਬੁੱਕ ਪ੍ਰੋ, 12.9 ਇੰਚ ਦਾ ਆਈਪੈਡ ਪ੍ਰੋ ਅਤੇ 10.2 ਇੰਚ ਦਾ ਆਈਪੈਡ ਮਿਨੀ-ਐੱਲ.ਈ.ਡੀ. ਡਿਸਪਲੇ ਦੇ ਨਾਲ ਸ਼ਾਮਲ ਹੈ। ਰਿਪੋਰਟਾਂ ਦੀ ਮੰਨੀਏ ਤਾਂ ਐਪਲ ਛੋਟੇ ਮੈਕਬੁੱਕ ਆਫਰ ਕਰਨਾ ਚਾਹੁੰਦੀ ਹੈ ਅਤੇ ਇਨ੍ਹਾਂ ’ਤੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ। ਨਵੇਂ ਮੈਕਬੁੱਕ ’ਚ ਐਪਲ 10th ਜਨਰੇਸ਼ਨ Ice Lake ਚਿਪਸ ਇਸਤੇਮਾਲ ਕਰ ਸਕਦੀ ਹੈ।