ਭਾਰਤੀ ਬਾਜ਼ਾਰ ਨੂੰ ਲੈ ਕੇ ਐਪਲ ਦੇ CEO ਦਾ ਵੱਡਾ ਬਿਆਨ

07/27/2016 5:17:11 PM

ਜਲੰਧਰ- ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਕਿਹਾ ਹੈ ਕਿ ਕੰਪਨੀ ਭਾਰਤ ''ਚ ਰਿਟੇਲ ਸਟੋਰ ਖੋਲ੍ਹਣ ''ਤੇ ਵਿਚਾਰ ਕਰ ਰਹੀ ਹੈ ਤਾਂ ਜੋ ਇਥੇ ਤੇਜ਼ੀ ਨਾਲ ਵਧ ਰਹੇ ਸਮਾਰਟਫੋਨ ਬਾਜ਼ਾਰ ਦਾ ਫਾਇਦਾ ਚੁੱਕਿਆ ਜਾ ਸਕੇ। ਐਪਲ ਦੇ ਸੀ.ਈ.ਓ. ਕੁਕ ਨੇ ਨਿਵੇਸ਼ਕਾਂ ਨੂੰ ਕਿਹਾ ਕਿ ਭਾਰਤ ਇਸ ਸਮੇਂ ਸਭ ਤੋਂ ਤੇਜ਼ੀ ਨਾਲ ਵਧ ਰਹੇ ਬਾਜ਼ਾਰਾਂ ''ਚੋਂ ਇਕ ਹੈ। ਮੌਜੂਦਾ ਵਿੱਤੀ ਸਾਲ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ''ਚ ਭਾਰਤ ''ਚ ਸਾਡੇ ਆਈਫੋਨ ਦੀ ਵਿਕਰੀ ਸਾਲਾਨਾ ਆਧਾਰ ''ਤੇ 51 ਫੀਸਦੀ ਵਧੀ। ਉਨ੍ਹਾਂ ਕਿਹਾ ਕਿ ਕੰਪਨੀ ਨੇ ਮੈਪ ਵਿਕਾਸ ਲਈ ਹੈਦਰਾਬਾਦ ''ਚ ਇਕ ਨਵਾਂ ਦਫਤਰ ਖੋਲ੍ਹਿਆ ਹੈ। ਇਸ ਦੇ ਨਾਲ ਹੀ ਉਸ ਨੇ ਆਈ.ਓ.ਐੱਸ. ਲਈ ਇਨੋਵੇਟਿਵ ਐਪਲੀਕੇਸ਼ਨ ਬਣਾਉਣ ''ਚ ਭਾਰਤੀ ਡਿਵੈੱਲਪਰਾਂ ਦੀ ਮਦਦ ਲਈ ਡਿਜ਼ਾਇਨ ਅਤੇ ਵਿਕਾਸ ਐਕਸੀਲਰੇਟਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। 
ਕੁਕ ਨੇ ਕਿਹਾ ਕਿ ਅਸੀਂ ਭਾਰਤ ''ਚ ਰਿਟੇਲ ਸਟੋਰ ਖੋਲ੍ਹਣ ''ਤੇ ਵਿਚਾਰ ਕਰ ਰਹੇ ਹਾਂ ਅਤੇ ਸਾਨੂੰ ਇਸ ਗਤੀਸ਼ੀਲ ਦੇਸ਼ ''ਚ ਵਿਆਪਕ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੁਕ ਮਈ ''ਚ ਭਾਰਤ ਆਏ ਸਨ ਤਾਂ ਉਨ੍ਹਾਂ ਨੇ ਭਾਰਤ ''ਚ ਰਿਟੇਲ ਸਟੋਰ ਖੋਲ੍ਹਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਕੀਤੀ ਸੀ।