ਫੁਲ ਕੇ ਫਟ ਰਹੀ Apple Watch! ਟੁੱਟੀ ਸਕਰੀਨ ਨਾਲ ਯੂਜ਼ਰਸ ਨੂੰ ਗੰਭੀਰ ਸੱਟ ਲੱਗਣ ਦਾ ਖ਼ਤਰਾ

12/11/2021 4:45:15 PM

ਗੈਜੇਟ ਡੈਸਕ– ਐਪਲ ਵਾਚ ਸੀਰੀਜ਼ 6 ’ਚ ਕਥਿਤ ਤੌਰ ’ਤੇ ਡਿਜ਼ਾਇਨ ’ਚ ਖਰਾਬੀ ਦੇ ਚਲਦੇ ਕੰਪਨੀ ਨੂੰ ਇਕ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ, ਕੰਪਨੀ ’ਤੇ ਦੋਸ਼ ਹੈ ਕਿ ਐਪਲ ਵਾਚ ਸੀਰੀਜ਼ 6 ਦੇ ਡਿਜ਼ਾਇਨ ’ਚ ਖਰਾਬੀ ਹੈ ਜਿਸਦੇ ਚਲਦੇ ਇਸਦੀ ਸਕਰੀਨ ਟੱਚ ਜਾਂਦੀ ਹੈ ਜਾਂ ਫਿਰ ਵਾਚ ਨਾਲੋਂ ਵੱਖ ਹੋ ਜਾਂਦੀ ਹੈ, ਜਿਸਦੇ ਚਲਦੇ ਇਸ ਦੀਆਂ ਤਿੱਖੀਆਂ ਨੁਕਰਾਂ ਬਾਹਰ ਆ ਜਾਂਦੀਆਂ ਹਨ। 

ਕਲਾਸ ਐਕਸ਼ਨ ਮੁਕੱਦਮੇ ਦੇ ਪਿੱਛੇ ਜਿਨ੍ਹਾਂ ਗਾਹਕਾਂ ਦਾ ਹੱਥ ਹੈ, ਉਨ੍ਹਾਂ ਦਾ ਕੰਪਨੀ ਨੇ ਐਪਲ ਵਾਚ ਸੀਰੀਜ਼ 6 ਦੇ ਡਿਜ਼ਾਇਨ ਦੇ ਅੰਦਰ ਬੈਟਰੀ ਦੀ ਪੋਟੈਂਸ਼ੀਅਲ ਸਵੈਲਿੰਗ ਲਈ ਜ਼ਰੂਰਤ ਤੋਂ ਘੱਟ ਤਾਂ ਦਿੱਤੀ ਹੈ ਜਿਸਦੇ ਚਲਦੇ ਬੈਟਰੀ ਕਿਸੇ ਕਾਰਨਾਂ ਕਰਕੇ ਥੋੜ੍ਹੀ ਵੀ ਫੁਲਦੀ ਹੈ ਤਾਂ ਇਸ ਕਾਰਨ ਡਿਸਪਲੇਅ ਟੁੱਟ ਜਾਂਦੀ ਹੈ ਜਾਂ ਫਿਰ ਬਾਹਰ ਵੀ ਆ ਸਕਦੀ ਹੈ, ਜਿਸ ਨਾਲ ਜ਼ਾਹਿਰ ਤੌਰ ’ਤੇ ਗਾਹਕ ਦਾ ਨੁਕਸਾਨ ਹੁੰਦਾ ਹੈ। ਗਾਹਕਾਂ ਨੇ ਇਸਦੀ ਇਕ ਵੱਡੀ ਸਮੱਸਿਆ ਦੱਸੀ ਹੈ ਅਤੇ ਕੰਪਨੀ ’ਤੇ ਮੁਕੱਦਮਾ ਕੀਤਾ ਹੈ। 

ਜ਼ਾਹਿਰ ਜਿੱਹੀ ਗੱਲ ਹੈ, ਜਦੋਂ ਸਮਾਰਟਵਾਚ ਦੀ ਡਿਸਪਲੇਅ ਟੁੱਟ ਜਾਂਦੀ ਹੈ ਜਾਂ ਫਿਰ ਬਾਹਰ ਨਿਕਲ ਜਾਂਦੀ ਹੈ ਤਾਂ ਇਸ ਦੀਆਂ ਤਿੱਖੀਆਂ ਨੁਕਰਾਂ ਨਾਲ ਸੱਟ ਲੱਗ ਸਕਦੀ ਹੈ ਅਤੇ ਇਸ ਨੂੰ ਪਹਿਨਣ ਵਾਲੇ ਨੂੰ ਸੱਟ ਲੱਗਣ ਦਾ ਖਤਰਾ ਰਹਿੰਦਾ ਹੈ। ਕੁੱਲ ਮਿਲਾ ਕੇ ਬਹੁਤ ਸਾਰੇ ਲੋਕਾਂ ਦੀ ਸਮਾਰਟਵਾਚ ਫੁਲ ਕੇ ਫਟ ਗਈ ਜਿਸ ਨਾਲ ਇਸਦੀ ਡਿਸਪਲੇਅ ਬਾਹਰ ਆ ਗਈ। ਇਸਦੇ ਨਤੀਜੇ ਵਜੋਂ ਕੰਪਨੀ ’ਤੇ ਕਲਾਸ ਐਕਸ਼ਨ ਲਾ-ਸੂਟ ਫਾਈਲ ਕੀਤਾ ਗਿਆ ਹੈ। 

ਕੈਲੀਫੋਰਨੀਆ ਦੇ ਓਕਲੈਂਡ ’ਚ ਸੰਘੀ ਅਦਾਲਤ ’ਚ ਵੀਰਵਾਰ ਨੂੰ ਦਾਇਰ ਸ਼ਿਕਾਇਤ ’ਚ ਗਾਹਕਾਂ ਨੇ ਕਿਹਾ, ‘ਅਲੱਗ, ਖਿਲਰੀ ਹੋਈ ਜਾਂ ਟੁੱਟੀ ਹੋਈ ਸਕਰੀਨ ਗਲਤ ਤਰੀਕੇ ਨਾਲ ਖਤਰਨਾਕ ਹੈ ਅਤੇ ਸੁਰੱਖਿਆ ਲਈ ਖਤਰਾ ਹੈ।’

Rakesh

This news is Content Editor Rakesh