Apple Event: ਅੱਜ ਹੋਵੇਗਾ ਐਪਲ ਦਾ ਵੱਡਾ ਈਵੈਂਟ, ਇਹ ਪ੍ਰੋਡਕਟਸ ਹੋ ਸਕਦੇ ਹਨ ਲਾਂਚ

04/20/2021 2:05:04 PM

ਗੈਜੇਟ ਡੈਸਕ– ਐਪਲ ਦਾ ਸਪ੍ਰਿੰਗ ਲੋਡੇਡ ਈਵੈਂਟ 20 ਅਪ੍ਰੈਲ ਯਾਨੀ ਅੱਜ ਹੋਣ ਜਾ ਰਿਹਾ ਹੈ। ਐਪਲ ਦਾ ਸਪ੍ਰਿੰਗ ਈਵੈਂਟ ਅੱਜ ਐਪਲ ਪਾਰਕ ਕੈਂਪਸ ’ਚ ਹੋਵੇਗਾ। ਇਹ ਵਰਚੁਅਲ ਈਵੈਂਟ ਹੈ ਜਿਸ ਨੂੰ ਕੰਪਨੀ ਲਾਈਵ ਸਟਰੀਮ ਕਰੇਗੀ। ਇਸ ਈਵੈਂਟ ’ਚ ਕਈ ਨਵੇਂ ਪ੍ਰੋਡਕਟਸ ਦੇ ਲਾਂਚ ਹੋਣ ਦੀ ਖਬਰ ਹੈ। ਐਪਲ ਦੇ ਇਸ ਈਵੈਂਟ ’ਚ ਨਵਾਂ iMac, ਮਿੰਨੀ ਐੱਲ.ਈ.ਡੀ. ਡਿਸਪਲੇਅ ਵਾਲਾ ਆਈਪੈਡ ਪ੍ਰੋ ਅਤੇ ਏਅਰਪੌਡਸ 3 ਦੀ ਲਾਂਚਿੰਗ ਦੀ ਖਬਰ ਹੈ। ਈਵੈਂਟ ਦਾ ਆਯੋਜਨ ਅੱਜ ਰਾਤ ਨੂੰ 10:30 ਵਜੇ ਤੋਂ ਹੋਵੇਗਾ। ਈਵੈਂਟ ਨੂੰ ਐਪਲ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਵੇਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਵਟਸਐਪ ਦੇ ਪੁਰਾਣੇ ਵਰਜ਼ਨ 'ਚ ਹੈ ਖਤਰਾ, ਤੁਰੰਤ ਕਰੋ ਅਪਡੇਟ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਪਲ ਦੇ ਇਸ ਈਵੈਂਟ ਨੂੰ ਲੈ ਕੇ ਉਸ ਦੇ ਵਰਚੁਅਲ ਅਸਿਸਟੈਂਟ ਸਿਰੀ ਨੇ ਹੀ ਖੁਲਾਸਾ ਕਰ ਦਿੱਤਾ ਸੀ। ਸਿਰੀ ਨੇ ਇਕ ਯੂਜ਼ਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਸਪੈਸ਼ਲ ਈਵੈਂਟ ਮੰਗਲਵਾਰ ਯਾਨੀ 20 ਅਪ੍ਰੈਲ ਨੂੰ ਹੈ। ਇਸ ਈਵੈਂਟ ਨੂੰ ਤੁਸੀਂ ਐਪਲ ਦੀ ਅਧਿਕਾਰਤ ਵੈੱਬਸਾਈਟ ’ਤੇ ਵੇਖ ਸਕਦੇ ਹੋ। 

ਇਹ ਵੀ ਪੜ੍ਹੋ– ਵਾਇਰਲ ਹੋਇਆ WhatsApp Pink ਨਾਂ ਦਾ ਫੇਕ ਮੈਸੇਜ, ਭੁੱਲ ਕੇ ਵੀ ਨਾ ਕਰੋ ਲਿੰਕ ’ਤੇ ਕਲਿੱਕ

ਐਪਲ ਦੇ ਈਵੈਂਟ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਨਵਾਂ ਆਈਪੈਡ ਪ੍ਰੋ ਲਾਂਚ ਹੋ ਸਕਦਾ ਹੈ। ਇਸ ਤੋਂ ਇਲਾਵਾ ਏਅਰਟੈਗ ਦੀ ਲਾਂਚਿੰਗ ਦੀ ਵੀ ਖਬਰ ਹੈ ਜੋ ਕਿ ਡਿਵਾਈਸ ਟ੍ਰੈਕਰ ਹੈ। ਹਾਲਾਂਕਿ ਐਪਲ ਨੇ ਅਧਿਕਾਰਤ ਤੌਰ ’ਤੇ ਪ੍ਰੋਡਕਟ ਲਾਂਚਿੰਗ ਨੂੰ ਲੈ ਕੇ ਕੁਝ ਨਹੀਂ ਕਿਹਾ। 

iPad Pro
ਨਵੇਂ ਆਈਪੈਡ ਪ੍ਰੋ ਨੂੰ ਲੈ ਕੇ ਖਬਰ ਹੈ ਕਿ ਆਈਪੈਡ ਪ੍ਰੋ ਨੂੰ ਮਿੰਨੀ ਐੱਲ.ਈ.ਡੀ. ਡਿਸਪਲੇਅ ਪੈਨਲ ਨਾਲ ਲਾਂਚ ਕੀਤਾ ਜਾਵੇਗਾ। ਇਸ ਪੈਨਲ ’ਚ ਪਹਿਲਾਂ ਦੇ ਮੁਕਾਬਲੇ ਬਿਹਤਰ ਕੰਟਰਾਸਟ ਮਿਲੇਗਾ, ਹਾਲਾਂਕਿ ਡਿਜ਼ਾਇਨ ਨੂੰ ਲੈ ਕੇ ਕੋਈ ਬਦਲਾਅ ਹੋਣ ਦੀ ਉਮੀਦ ਨਹੀਂ ਹੈ। 

ਇਹ ਵੀ ਪੜ੍ਹੋ– ਹੁਣ ਗੁੰਮ ਹੋਏ ਆਈਫੋਨ ਨੂੰ ਵੀ ਲੱਭੇਗਾ ਗੂਗਲ ਅਸਿਸਟੈਂਟ, ਜਾਣੋ ਕਿਵੇਂ

iMac ਡਿਜ਼ਾਇਨ
ਐਪਲ ਨੇ 2012 ਤੋਂ ਆਪਣੇ ਆਈਮੈਕ ਦੇ ਡਿਜ਼ਾਇਨ ਅਤੇ ਲੁਕ ’ਚ ਕੋਈ ਬਦਲਾਅ ਨਹੀਂ ਕੀਤਾ ਪਰ ਇਸ ਈਵੈਂਟ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ 10 ਸਾਲਾਂ ਬਾਅਦ ਇਸ ਵਾਰ ਨਵਾਂ ਡਿਜ਼ਾਇਨ ਵੇਖਣ ਨੂੰ ਮਿਲੇਗਾ। 

iOs 14.5
ਐਪਲ ਦੇ ਨਵੇਂ ਆਪਰੇਟਿੰਗ ਸਿਸਟਮ iOS 14.5 ਦੀ ਲਾਂਚਿੰਗ ਦੀ ਵੀ ਖਬਰ ਹੈ। iOS 14.5 ਨੂੰ ਕਈ ਨਵੇਂ ਫੀਚਰਜ਼ ਨਾਲ ਪੇਸ਼ ਕੀਤਾ ਜਾਵੇਗਾ ਜਿਸ ਵਿਚ ਮਾਸਕ ਤੋਂ ਬਾਅਦ ਵੀ ਫੇਸ ਆਈ.ਡੀ. ਤੇਜ਼ੀ ਨਾਲ ਅਨਲਾਕ ਕਰਨ ਦੀ ਸੁਵਿਧਾ ਹੋਵੇਗੀ। 

ਇਹ ਵੀ ਪੜ੍ਹੋ– Xiaomi ਦੇ ਨਵੇਂ ਫੋਨ ’ਚ ਆਈ ਖ਼ਰਾਬੀ, ਯੂਜ਼ਰਸ ਪਰੇਸ਼ਾਨ

ਦੱਸ ਦੇਈਏ ਕਿ ਐਪਲ ਨੇ ਅਧਿਕਾਰਤ ਤੌਰ ’ਤੇ ਆਪਣੇ ਵਰਲਡ ਵਾਈਡ ਡਿਵੈਲਪਰਜ਼ ਕਾਨਫਰੰਸ 2021 (WWDC 2021) ਦਾ ਵੀ ਐਲਾਨ ਕਰ ਦਿੱਤਾ ਹੈ। WWDC 2021 ਦਾ ਆਯੋਜਨ ਵੀ ਆਨਲਾਈਨ ਹੀ ਹੋਵੇਗਾ। WWDC 2021 ਸੱਤ ਜੂਨ ਤੋਂ ਲੈ ਕੇ 11 ਜੂਨ ਤਕ ਚੱਲੇਗਾ ਯਾਨੀ ਇਸ ਵੱਡੇ ਈਵੈਂਟ ’ਚ ਹੁਣ ਦੋ ਮਹੀਨੇ ਬਚੇ ਹਨ। 

Rakesh

This news is Content Editor Rakesh