ਸੈਮਸੰਗ ਤੇ ਸ਼ਾਓਮੀ ਤੋਂ ਬਾਅਦ ਐਪਲ ਲਿਆ ਰਹੀ ਮੁੜਨ ਵਾਲਾ ਆਈਫੋਨ

11/06/2019 12:11:52 PM

ਗੈਜੇਟ ਡੈਸਕ– ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਜਦੋਂ ਪਹਿਲਾ ਫੋਲਡੇਬਲ ਫੋਨ ਪੇਸ਼ ਕੀਤਾ, ਤਾਂ ਇਸ ਤੋਂ ਬਾਅਦ ਹੀ ਸਾਰੀਆਂ ਕੰਪਨੀਆਂ ਇਸ ਤਰ੍ਹਾਂ ਦੇ ਫੋਨ ਲਾਂਚ ਕਰਨ ਦੀ ਤਿਆਰੀ ’ਚ ਲੱਗ ਗਈਆਂ ਹਨ। ਇਸ ਕੜੀ ’ਚ ਹੁਣ ਅਮਰੀਕਾ ਦੀ ਟੈੱਕ ਕੰਪਨੀ ਐਪਲ ਵੀ ਫੋਲਡੇਬਲ ਸਮਾਰਟਫੋਨ ਨੂੰ ਬਾਜ਼ਾਰ ’ਚ ਉਤਾਰਨ ਵਾਲੀ ਹੈ। ਲੀਕ ਰਿਪੋਰਟ ਮੁਤਾਬਕ, ਕੰਪਨੀ ਆਪਣੇ ਮੁੜਨ ਵਾਲੇ ਫੋਨ ’ਚ ਵਰੈਪ-ਅਰਾਊਂਡ ਸਕਰੀਨ ਦੇਵੇਗੀ, ਜਿਸ ਦੀ ਡਿਸਪਲੇਅ ਫੋਨ ਦੇ ਦੋਵਾਂ ਪਾਸੇ ਮੁੜ ਜਾਵੇਗੀ। ਉਥੇ ਹੀ ਫੋਨ ਦੀ ਸਕਰੀਨ ਦੋਵਾਂ ਪਾਸੇ ਯਾਨੀ ਬੈਕ ਅਤੇ ਫਰੰਟ ’ਚ ਪੂਰੀ ਤਰ੍ਹਾਂ ਐਕਟਿਵ ਰਹੇਗੀ। ਫਿਲਹਾਲ, ਐਪਲ ਦੇ ਮੁੜਨ ਵਾਲੇ ਆਈਫੋਨ ਦੀ ਕੀਮਤ, ਲਾਂਚਿੰਗ ਅਤੇ ਫੀਚਰਜ਼ ਦੀ ਜਾਣਕਾਰੀ ਨਹੀਂ ਮਿਲੀ। 

ਐਪਲ ਨੇ ਪੇਟੈਂਟ ਕੀਤਾ ਫਾਈਲ
ਇਕ ਹੋਰ ਰਿਪੋਰਟ ਮੁਤਾਬਕ, ਐਪਲ ਨੇ ਆਪਣੇ ਪਹਿਲਾ ਫੋਲਡੇਬਲ ਫੋਨ ਲਈ ਪੇਟੈਂਟ ਫਾਈਲ ਕੀਤਾ ਹੈ। ਨਾਲ ਹੀ ਕੰਪਨੀ ਇਸ ਪੇਟੈਂਟ ’ਚ ਫੋਲਡੇਬਲ ਆਈਫੋਨ ਨੂੰ ਇਲੈਕਟ੍ਰੋਨਿਕ ਵਿਦ ਵਰੈਪ-ਅਰਾਊਂਡ ਦਾ ਨਾਂ ਦਿੱਤਾ ਹੈ। ਇਸ ਟੈਕਨਾਲੋਜੀ ਨਾਲ ਯੂਜ਼ਰਜ਼ ਫੋਨ ਦੀ ਡਿਸਪਲੇਅ ਨੂੰ ਦੋਵਾਂ ਸਾਈਡ ਤੋਂ ਇਸਤੇਮਾਲ ਕਰ ਸਕਣਗੇ। 

ਐਪਲ ਫੋਲਡੇਬਲ ਫੋਨ ਦੇ ਸੰਭਾਵਿਤ ਫੀਚਰਜ਼
ਸੂਤਰਾਂ ਦੀ ਮੰਨੀਏ ਤਾਂ ਐਪਲ ਆਪਣੇ ਆਉਣ ਵਾਲੇ ਫੋਨ ਦੇ ਦੋਵਾਂ ਪਾਸੇ ਸਕਰੀਨ ਦੇਵੇਗੀ। ਨਾਲ ਹੀ ਯੂਜ਼ਰਜ਼ ਨੂੰ ਫਿਜ਼ੀਕਲ ਬਟਨ ਦੀ ਵਜਾਏ ਪ੍ਰੈਸ਼ਰ ਸੈਂਸਿਟਿਵ ਵਰਚੁਅਲ ਬਟਨ ਦਾ ਸਪੋਰਟ ਮਿਲੇਗਾ। ਇਸ ਤੋਂ ਇਲਾਵਾ ਯੂਜ਼ਰਜ਼ ਡਿਵਾਈਸ ਦੇ ਸਾਈਡ ’ਚ ਨੈੱਟਵਰਕ ਬਾਰ ਅਤੇ ਬੈਟਰੀ ਲੈਵਲ ਵਰਗੀ ਜਾਣਕਾਰੀ ਦੇਖ ਸਕਣਗੇ। ਉਥੇ ਹੀ ਕੰਪਨੀ ਫੋਨ ਨੂੰ ਬਿਹਤਰ ਬਣਾਉਣ ਲਈ ਏ.ਆਈ. ਬੇਸਡ ਐਕੀਡੈਂਟਲ ਟੱਚ ਡਿਟੈਕਸ਼ਨ ਫੀਚਰ ਵੀ ਦੇ ਸਕਦੀ ਹੈ।