ਐਪਲ ਨੇ 'One More Thing' ਈਵੈਂਟ ਦੌਰਾਨ ਲਾਂਚ ਕੀਤੇ ਇਹ ਪ੍ਰੋਡਕਟਸ

11/11/2020 2:09:18 AM

ਗੈਜੇਟ ਡੈਸਕ– ਐਪਲ ਨੇ ਵਰਚੁਅਲ ਈਵੈਂਟ ਸ਼ੁਰੂ ਕਰ ਦਿੱਤਾ ਜਿਸ ਨੂੰ 'One More Thing' ਨਾਂ ਦਿੱਤਾ ਗਿਆ ਹੈ। ਇਹ ਇਸ ਸਾਲ ਦਾ ਕੰਪਨੀ ਦਾ ਚੌਥਾ ਈਵੈਂਟ ਹੈ ਜਿਸ ਵਿਚ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕੰਪਨੀ ਨੇ ਆਈਫੋਨ 12 ਸੀਰੀਜ਼ ਲਾਂਚ ਕੀਤੀ ਸੀ ਅਤੇ ਹੁਣ ਉਮੀਦ ਹੈ ਕਿ ਇਸ ਈਵੈਂਟ 'ਚ ਮੈਕਬੁੱਕ ਮਾਡਲਾਂ ਸਮੇਤ ਕਈ ਨਵੇਂ ਡਿਵਾਈਸ ਵੇਖਣ ਨੂੰ ਮਿਲ ਸਕਦੇ ਹਨ।

ਇੰਝ ਵੇਖ ਸਕਦੇ ਹੋ ਲਾਈਵ ਸਟ੍ਰੀਮ
ਐਪਲ 'One More Thing' ਈਵੈਂਟ ਦੀ ਜਾਣਕਾਰੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਹੈ। ਕੋਰੋਨਾ ਵਾਇਰਸ ਨੂੰ ਧਿਆਨ 'ਚ ਰੱਖਦੇ ਹੋਏ ਇਸ ਨੂੰ ਐਪਲ ਪਾਰਕ ਤੋਂ ਵਰਚੁਅਲੀ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦਾ ਮਤਲਬ ਹੈ ਕਿ ਤੁਸੀਂ ਘਰ ਬੈਠੇ ਇਸ ਈਵੈਂਟ 'ਚ ਹਿੱਸਾ ਲੈ ਸਕਦੇ ਹੋ। ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਐਪਲ ਟੀ.ਵੀ. ਐਪ ਅਤੇ ਯੂਟਿਊਬ ਚੈਨਲ ਰਾਹੀਂ ਇਸ ਈਵੈਂਟ ਨੂੰ ਲਾਈਵ ਵੇਖ ਸਕਦੇ ਹੋ।

ਲਾਈਵ
ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਵਨ ਮੋਰ ਥਿੰਗ ਈਵੈਂਟ ਦੀ ਸ਼ੁਰੂਆਤ ਕਰ ਦਿੱਤੀ ਹੈ।
ਟਿਮ ਕੁਕ ਨੇ ਦੱਸਿਆ ਕਿ ਮੈਕ ਦੇ 50 ਫੀਸਦੀ ਖਰੀਦਦਾਰ ਨਵੇਂ ਹਨ।

ਐਪਲ ਦੇ ਵੀ.ਪੀ. ਜਨ ਟਰਨਸ ਨੇ ਦੱਸਿਆ ਕਿ ਨੈਕਸਟ ਜਨਰੇਸ਼ਨ ਮੈਕ 'ਚ ਨਵੀਂ ਐੱਮ1 ਚਿੱਪ ਮਿਲੇਗੀ। ਇਹ ਇਕ ਐੱਸ.ਓ.ਸੀ. (ਸਿਸਟਮ ਓਨ ਚਿੱਪ) ਹੈ ਜਿਸ 'ਚ 4 ਹਾਈ ਪਰਫਾਰਮੈਂਸ ਕੋਰਸ ਮਿਲਦੀ ਹੈ। ਇਹ ਹਾਈ ਐਂਡ ਪਰਫਾਰਮੈਂਸ ਦਿੰਦੀ ਹੈ।

M1 ਚਿਪਸੈੱਟ ਦੇ ਸਪੋਰਟ ਨਾਲ ਆਈਫੋਨ ਅਤੇ ਆਈਪੈਡ ਨੂੰ ਸਿੱਧੇ ਆਪਣੇ ਐਪਲ ਆਈ.ਐੱਮ. ਅਤੇ ਮੈਕਓ.ਐੱਸ. ਬਿਗ ਸੁਰ ਬੇਸਡ ਮੈਕ 'ਤੇ ਐਕਸੈੱਸ ਕਰ ਸਕੋਗੇ।
ਐੱਮ1 ਚਿੱਪਸੈੱਟ 'ਚ 3ਡੀ ਅਤੇ ਸ਼ਾਨਦਾਰ ਗੇਮਿੰਗ ਐਕਸਪੀਰੀਅੰਸ ਮਿਲੇਗਾ।
ਐੱਮ1 ਚਿੱਪ 'ਚ 8 Core CPU, 8 Core GPU ਦਾ ਸਪੋਰਟ ਮਿਲੇਗਾ। ਨਾਲ ਹੀ ਐੱਮ1 ਚਿੱਪ 'ਚ 16 ਮਿਲੀਅਨ ਟ੍ਰਾਂਜਿਸਟਰ ਦਾ ਇਸਤੇਮਾਲ ਕੀਤਾ ਗਿਆ ਹੈ।
ਇਸ ਸਾਲ ਦੇ ਆਖਿਰ ਤੱਕ ਆਵੇਗਾ Silicon ਬੇਸਡ MacBook।
ਐਪਲ ਵੱਲੋਂ ਪੁਰਾਣੇ ਇੰਟੈਲ ਬੇਸਡ Macs ਨੂੰ ਸਪੋਰਟ ਦੇਣਾ ਜਾਰੀ ਰੱਖਿਆ ਜਾਵੇਗਾ।
M1 ਪ੍ਰੋਸੈਸਰ ਨਾਲ ਐਪਲ ਨੇ ਲਾਂਚ ਕੀਤੀ ਨਵੀਂ ਮੈਕਬੁੱਕ ਏਅਰ, ਯੂਜ਼ਰਸ ਨੂੰ ਮਿਲੇਗੀ 5 ਗੁਣਾ ਜ਼ਿਆਦਾ ਗ੍ਰਾਫਿਕਸ ਪਰਫਾਰਮੈਂਸ

 

999 ਡਾਲਰ ਦੀ ਕੀਮਤ ਨਾਲ ਲਾਂਚ ਹੋਈ ਮੈਕਬੁੱਕ ਏਅਰ

ਐਪਲ ਦੀ ਨਵੀਂ ਮੈਕਬੁੱਕ ਏਅਰ ਨੂੰ 4ਕੇ ਪ੍ਰੋ ਰੈਸੋਲਿਉਸ਼ਨ ਵੀਡੀਓ ਐਡੀਟਿੰਗ ਲਈ ਲਿਆਇਆ ਗਿਆ ਹੈ। ਇਸ 'ਚ ਦੋ ਗੁਣਾ ਬਿਹਤਰ ਐੱਸ.ਐੱਸ.ਡੀ. ਲੱਗੀ ਹੈ। ਇਸ ਨਾਲ 18 ਘੰਟਿਆਂ ਦਾ ਵੀਡੀਓ ਪਲੇਅਬੈਕ ਅਤੇ 15 ਘੰਟਿਆਂ ਦੀ ਇੰਟਰਨੈੱਟ ਬ੍ਰਾਊਜ਼ਿੰਗ ਮਿਲੇਗੀ।
ਨਵੇਂ ਮੈਕ ਮਿੰਨੀ ਲੈਪਟਾਪ ਦੀ ਸ਼ੁਰੂਆਤੀ ਕੀਮਤ 699 ਡਾਲਰ ਰੱਖੀ ਗਈ ਹੈ।
M1 ਚਿੱਪ ਨਾਲ ਐਪਲ ਨੇ ਲਾਂਚ ਕੀਤੀ ਨਵੀਂ MacBook Air
ਪਾਵਰਫੁੱਲ ਹੋਣ ਤੋਂ ਇਲਾਵਾ ਨਵੀਂ ਮੈਕਬੁੱਕ ਏਅਰ 'ਚ ਕੋਈ ਫੈਨ ਨਹੀਂ ਲਗਾਇਆ ਗਿਆ ਹੈ।
1,299 ਡਾਲਰ ਦੀ ਕੀਮਤ ਨਾਲ ਲਾਂਚ ਹੋਈ Macbook Pro
699 ਡਾਲਰ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਹੋਈ Mac mini
M1 ਚਿੱਪ 'ਚ ਮਿਲੇਗਾ 8 Core CPU, 8 Core GPU ਦਾ ਸਪੋਰਟ

 

Karan Kumar

This news is Content Editor Karan Kumar