iPhone 'ਚ ਆਇਆ ਵੱਡਾ ਬਗ, ਨਹੀਂ ਮਿਲ ਰਿਹਾ SMS ਦਾ ਨੋਟੀਫਿਕੇਸ਼ਨ

12/12/2020 6:16:35 PM

ਗੈਜੇਟ ਡੈਸਕ- ਜੇਕਰ ਤੁਹਾਨੂੰ ਵੀ ਆਪਣੇ ਆਈਫੋਨ 'ਤੇ ਟੈਕਸਟ ਮੈਸੇਜ ਦਾ ਨੋਟੀਫਿਕੇਸ਼ਨ ਨਹੀਂ ਮਿਲ ਰਿਹਾ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਇਕੱਲੇ ਨਹੀਂ ਹੋ ਜਿਸ ਨਾਲ ਅਜਿਹਾ ਹੋ ਰਿਹਾ ਹੈ। ਦੁਨੀਆ ਦੇ ਕਈ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਆਈਫੋਨ 'ਤੇ ਟੈਕਸਟ ਮੈਸੇਜ ਆਉਣ 'ਤੇ ਪਾਪਅਪ ਨੋਟੀਫਿਕੇਸ਼ਨ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਐਪ 'ਚ ਰੈੱਡ ਡਾਟ ਵੀ ਨਹੀਂ ਵਿਖ ਰਿਹਾ ਹੈ ਜਿਸ ਤੋਂ ਪਤਾ ਚਲੇ ਕਿ ਕੋਈ ਮੈਸੇਜ ਆਇਆ ਹੈ। ਪਿਛਲੇ ਮਹੀਨੇ ਹੀ ਮੈਕ ਰੂਮਰਸ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਆਈਫੋਨ 12, ਆਈਫੋਨ 12 ਮਿੰਨੀ, ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ 'ਚ ਟੈਕਸਟ ਮੈਸੇਜ ਦਾ ਨੋਟੀਫਿਕੇਸ਼ਨ ਨਹੀਂ ਮਿਲ ਰਿਹਾ ਪਰ ਹੁਣ ਵੇਖਿਆ ਜਾ ਰਿਹਾ ਹੈ ਕਿ ਇਹ ਸਮੱਸਿਆ ਬਗ ਕਾਰਨ ਹੋ ਰਹੀ ਹੈ।

 ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਕਈ ਯੂਜ਼ਰਸ ਦਾ ਦਾਅਵਾ ਹੈ ਕਿ ਇਹ ਸਮੱਸਿਆ ਲਗਾਤਾਰ ਨਹੀਂ ਸਗੋਂ ਕਦੇ-ਕਦੇ ਹੋ ਰਹੀ ਹੈ। ਕੋਈ ਲੋਕਾਂ ਨੇ ਕਿਹਾ ਹੈ ਕਿ ਲਾਕ ਸਕਰੀਨ ਹੋਣ 'ਤੇ ਨੋਟੀਫਿਕੇਸ਼ਨ ਮਿਲ ਰਿਹਾ ਹੈ। ਹਾਲਾਂਕਿ ਅਜੇ ਤਕ ਐਪਲ ਨੇ ਇਸ ਬਗ ਨੂੰ ਠੀਕ ਕਰਨ ਲਈ ਕਿਸੇ ਤਰ੍ਹਾਂ ਦੀ ਅਪਡੇਟ ਜਾਰੀ ਨਹੀਂ ਕੀਤੀ। ਦੱਸ ਦੇਈਏ ਕਿ ਹਾਲ ਹੀ 'ਚ ਐਪਲ ਨੇ ਆਈਫੋਨ 11 ਲਈ ਫ੍ਰੀ ਸਕਰੀਨ ਰਿਪਲੇਸਮੈਂਟ ਪ੍ਰੋਗਰਾਮ ਲਾਂਚ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਆਈਫੋਨ 11 ਦੇ ਯੂਜ਼ਰਸ ਆਪਣੇ ਫੋਨ ਦੀ ਸਕਰੀਨ ਮੁਫ਼ਤ 'ਚ ਬਦਲਵਾ ਸਕਦੇ ਹਨ। ਦਰਅਸਲ, ਜਿਨ੍ਹਾਂ ਆਈਫੋਨ 11 ਮਾਡਲ ਦਾ ਪ੍ਰੋਡਕਸ਼ਨ ਨਵੰਬਰ 2019 ਤੋਂ ਮਈ 2020 ਵਿਚਕਾਰ ਹੋਇਆ ਹੈ ਉਨ੍ਹਾਂ 'ਚ ਟਚ ਸਕਰੀਨ ਦੀ ਸਮੱਸਿਆ ਆ ਰਹੀ ਹੈ। 

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ

ਮੁਫ਼ਤ ਸਕਰੀਨ ਰਿਪਲੇਸਮੈਂਟ ਲਈ ਐਪਲ ਨੇ ਆਪਣੀ ਵੈੱਬਸਾਈਟ 'ਤੇ ਸਪੋਰਟ ਪੇਜ ਵੀ ਲਾਈਵ ਕਰ ਦਿੱਤਾ ਹੈ। ਜੇਕਰ ਤੁਹਾਡੇ ਕੋਲ ਆਈਫੋਨ 11 ਹੈ ਤਾੰ ਤੁਸੀਂ ਫੋਨ ਦੀ ਸੈਟਿੰਗ 'ਚ ਜਾ ਕੇ ਸੀਰੀਅਲ ਨੰਬਰ ਪਤਾ ਕਰ ਸਕਦੇ ਹੋ। ਇਸ ਲਈ Settings > General > About ਸਟੈੱਪ ਨੂੰ ਫਾਲੋ ਕਰੋ। ਐਪਲ ਦੇ ਸਪੋਰਟ ਪੇਜ 'ਤੇ ਫੋਨ ਦਾ ਸੀਰੀਅਲ ਨੰਬਰ ਪਾਉਣ ਤੋਂ ਬਾਅਦ ਤੁਹਾਨੂੰ ਨਜ਼ਦੀਕੀ ਐਪਲ ਸਰਵਿਸ ਸੈਂਟਰ ਲਈ ਅਪੌਇੰਟਮੈਂਟ ਲੈਣਾ ਹੋਵੇਗਾ। 

ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ

Rakesh

This news is Content Editor Rakesh