iPhone ਯੂਜ਼ਰਸ ਲਈ ਆਈ ਬੇਹੱਦ ਜ਼ਰੂਰੀ ਅਪਡੇਟ, ਤੁਰੰਤ ਕਰੋ ਇੰਸਟਾਲ

09/14/2021 3:56:11 PM

ਗੈਜੇਟ ਡੈਸਕ– ਐਪਲ ਨੇ ਆਈਫੋਨਜ਼ ਲਈ ਸਾਫਟਵੇਅਰ ਅਪਡੇਟ ਜਾਰੀ ਕੀਤੀ ਹੈ। ਇਸ ਅਪਡੇਟ ਨਾਲ ਕ੍ਰਿਟਿਕਲ ਵਲਨੇਰੀਬਿਲਿਟੀ ਨੂੰ ਫਿਕਸ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਕਿਹਾ ਗਿਆ ਸੀ ਕਿ ਇਸ ਖਾਮੀ ਕਾਰਨ ਸਪਾਈ ਸਾਫਟਵੇਅਰ ਨੂੰ ਸਾਊਦੀ ਐਕਟੀਵਿਸਟ ਦੇ ਫੋਨ ’ਚ ਇੰਸਟਾਲ ਕੀਤਾ ਗਿਆ ਸੀ। ਇਸ ਨਾਲ ਉਨ੍ਹਾਂ ਦੇ ਫੋਨ ਨੂੰ ਸਰਵਿਲਾਂਸ ’ਤੇ ਰੱਖਿਆ ਗਿਆ ਸੀ। ਇਸ ਨੂੰ ਲੈ ਕੇ ਟੋਰੰਟੋ ਯੂਨੀਵਰਸਿਟੀ ਦੇ ਸਿਟੀਜਨ ਲੈਬ ਦੇ ਰਿਸਰਚਰ ਨੇ ਰਿਪੋਰਟ ਕੀਤਾ ਸੀ। ਰਿਸਰਚਰ ਮੁਤਾਬਕ, ਇਸ ਸਾਫਟਵੇਅਰ ਦੀ ਖਾਮੀ ਦਾ ਫਾਇਦਾ ਫਰਵਰੀ ਤੋਂ ਹੀ ਚੁੱਕਿਆ ਜਾ ਰਿਹਾ ਸੀ। ਇਸ ਕਾਰਨ ਐੱਨ.ਐੱਸ.ਓ. ਗਰੁੱਪ ਦੇ ਬਣਾਏ ਸਪਾਈ ਸਾਫਟਵੇਅਰ ਪੇਗਾਸੁਸ ਨੂੰ ਫੋਨ ’ਚ ਇੰਸਟਾਲ ਕੀਤਾ ਜਾ ਰਿਹਾ ਸੀ। 

ਪੇਗਾਸੁਸ ਦੀ ਮਦਦ ਨਾਲ ਪੱਤਰਕਾਰਾਂ, ਐਕਟੀਵਿਸਟ ਅਤੇ ਦੂਜੇ ਲੋਕਾਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਨੂੰ ਲੈ ਕੇ ਐਪਲ ਨੇ ਇਕ ਜ਼ਰੂਰੀ ਅਪਡੇਟ ਜਾਰੀ ਕੀਤੀ ਹੈ। ਇਸ ਨਾਲ ਆਈਮੈਸੇਜ ਸਾਫਟਵੇਅਰ ’ਚ ਮਿਲੀ ਖਾਮੀ ਨੂੰ ਠੀਕ ਕੀਤਾ ਗਿਆ ਹੈ। ਇਸ ਖਾਮੀ ਦੀ ਮਦਦ ਨਾਲ ਹੈਕਰ ਯੂਜ਼ਰਸ ਨੂੰ ਬਿਨਾਂ ਕਿਸੇ ਲਿੰਕ ’ਤੇ ਕਲਿੱਕ ਕੀਤੇ ਵੀ ਫੋਨ ਨੂੰ ਹੈਕ ਕਰ ਸਕਦੇ ਸਨ। ਐਪਲ ਨੇ ਇਸ ਵਲਨੇਰੀਬਿਲਿਟੀ ਨੂੰ ਲੱਭਣ ਲਈ ਸਿਟੀਜਨ ਲੈਬ ਨੂੰ ਕ੍ਰੇਡਿਟ ਵੀ ਦਿੱਤਾ ਹੈ। ਐਪਲ ਸਕਿਓਰਿਟੀ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਦੇ ਹੈੱਡ Ivan Krstić ਨੇ ਇਕ ਬਿਆਨ ’ਚ ਦੱਸਿਆ ਕਿ ਇਸ ਤਰ੍ਹਾਂ ਦੇ ਹਮਲੇ ਕਾਫੀ ਜਟਿਲ ਹੁੰਦੇ ਹਨ। ਇਸ ਨੂੰ ਡਿਵੈਲਪ ਕਰਨ ’ਚ ਲੱਖਾਂ ਰੁਪਏ ਖਰਚ ਹੁੰਦੇ ਹਨ। ਇਨ੍ਹਾਂ ਦਾ ਲਾਈਫ ਸਪੈਨ ਵੀ ਕਾਫੀ ਘੱਟ ਹੁੰਦਾ ਹੈ। ਇਸ ਦੀ ਵਰਤੋਂ ਕਿਸੇ ਸਪੈਸੀਫਿਕ ਲੋਕਾਂ ਨੂੰ ਟਾਰਗੇਟ ਕਰਨ ਲਈ ਕੀਤੀ ਜਾਂਦੀ ਹੈ। ਇਸ ਖਾਮੀ ਨੂੰ ਸਾਫਟਵੇਅਰ ਫਿਕਸ ਰਾਹੀਂ ਦੂਰ ਕਰ ਦਿੱਤਾ ਗਿਆ ਹੈ। ਇਹ ਜ਼ਿਆਦਾਤਰ ਯੂਜ਼ਰਸ ਲਈ ਖਤਰੇ ਦੀ ਗੱਲ ਨਹੀਂ ਹੈ। 

Rakesh

This news is Content Editor Rakesh