ਬਗ ਫਿਕਸ ਲਈ ਐਪਲ ਨੇ ਜਾਰੀ ਕੀਤੀ iOS 13.2.2 ਅਪਡੇਟ, ਇੰਝ ਕਰੋ ਇੰਸਟਾਲ

11/08/2019 2:13:20 PM

ਗੈਜੇਟ ਡੈਸਕ– ਐਪਲ ਨੇ ਆਖਿਰਕਾਰ ਬਗਸ ਨੂੰ ਫਿਕਸ ਕਰਦੇ ਹੋਏ ਆਪਣੇ ਆਈਫੋਨ ਯੂਜ਼ਰਜ਼ ਲਈ iOS 13.2.2 ਅਪਡੇਟ ਰੋਲ ਆਊਟ ਕਰ ਦਿੱਤੀ ਹੈ। ਇਸ ਨਵੀਂ ਅਪਡੇਟ ਨੂੰ ਸਾਰੇ ਕੰਪਾਰਟੇਬਲ ਆਈਫੋਨ ਮਾਡਲਾਂ ਲਈ ਉਪਲੱਬਧ ਕੀਤਾ ਗਿਆ ਹੈ। 
- ਜੇਕਰ ਤੁਹਾਡੇ ਕੋਲ iPhone 6s, 6s Plus, iPhone SE, iPhone 7, 7 Plus, iPhone 8, 8 Plus, iPhone X, iPhone XS, XS Max, XR, iPhone 11, 11 Pro ਅਤੇ 11 Pro Max ਵੇਰੀਐਂਟ ਮੌਜੂਦ ਹਨ ਤਾਂ ਤੁੀਂ ਇਸ ਅਪਡੇਟ ਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਸਕਦੇ ਹੋ।

ਅਪਡੇਟ ’ਚ ਇਹ ਬਗਸ ਹੋਏ ਫਿਕਸ
ਆਈਫੋਨਜ਼ ’ਚ ਆਉਣ ਵਾਲੀਆਂ 6 ਸਮੱਸਿਆਵਾਂ ਨੂੰ ਇਸ ਨਵੀਂ ਅਪਡੇਟ ਰਾਹੀਂ ਹੱਲ ਕੀਤਾ ਗਿਆ ਹੈ। ਆਈਫੋਨਜ਼ ’ਚ ਰੈਮ ਮੈਨੇਜਮੈਂਟ ਸਮੱਸਿਆ ਆ ਰਹੀ ਸੀ। ਉਥੇ ਹੀ ਬੈਕਗ੍ਰਾਊਂਡ ਐਪਸ ਆਪਣੇ-ਆਪ ਬੰਦ ਹੋ ਰਹੀਆਂ ਸਨ। ਨਵੀਂ ਅਪਡੇਟ ’ਚ ਇਨ੍ਹਾਂ ਸਮੱਸਿਆਵਾਂ ਨੂੰ ਐਪਲ ਨੇ ਠੀਕ ਕੀਤਾ ਹੈ।
- ਉਥੇ ਹੀ ਕੁਝ ਆਈਫੋਨਜ਼ ਅਸਥਾਈ ਤੌਰ ’ਤੇ ਸੈਲੁਲਰ ਡਾਟਾ ਨਾਲ ਕੁਨੈਕਟਿਵਿਟੀ ਗੁਆ ਰਹੇ ਸਨ, ਅਜਿਹੇ ’ਚ ਇਸ ਸਮੱਸਿਆ ਨੂੰ ਵੀ ਇਸ ਵਿਚ ਸੁਲਝਾਇਆ ਗਿਆ ਹੈ। 

ਇੰਝ ਕਰੋ ਇੰਸਟਾਲ
iOS ਦੀ ਨਵੀਂ iOS 13.2.2 ਅਪਡੇਟ ਦਾ ਸਾਈਜ਼ ਆਈਫੋਨ ਵੇਰੀਐਂਟਸ ਦੇ ਹਿਸਾਬ ਨਾਲ 85 MB ਤੋਂ 135 MB ਤਕ ਹੋ ਸਕਦਾ ਹੈ ਪਰ ਜੇਕਰ ਤੁਸੀਂ iOS ਦੇ ਪੁਰਾਣੇ ਵਰਜ਼ਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਇਸ ਅਪਡੇਟ ਕਰਨ ਲਈ ਕੁਝ ਗੀਗਾਬਾਈਟਸ ਡਾਟਾ ਦੀ ਲੋੜ ਪਵੇਗੀ। 
- ਇਸ ਤੋਂ ਇਲਾਵਾ ਆਈਫੋਨ ਨੂੰ ਵਾਈ-ਫਾਈ ਦੇ ਨਾਲ ਕੁਨੈਕਟ ਵੀ ਕਰਨਾ ਹੋਵੇਗਾ। ਅਪਡੇਟ ਕਰਨ ਲਈ ਤੁਸੀਂ ਐਪਲ ਡਿਵਾਈਸ ਦੀ ਸੈਟਿੰਗਸ ’ਚ ਜਾ ਕੇ ਜਨਰਲ> ਸਾਫਟਵੇਅਰ ਅਪਡੇਟ ’ਤੇ ਕਲਿੱਕ ਕਰੋ।