ਐਪਲ ਨੇ ਰੋਲ ਆਊਟ ਕੀਤੀ ਨਵੀਂ iOS 12.1.1 ਅਪਡੇਟ

12/06/2018 6:46:46 PM

ਗੈਜੇਟ ਡੈਸਕ- ਐਪਲ ਨੇ ਆਖ਼ਿਰਕਾਰ iOS ਦਾ ਨਵਾਂ ਵਰਜਨ ਅਪਡੇਟ ਆਈਫੋਨ ਤੇ ਆਈਪੈਡ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। iOS 12.1.1 ਅਪਡੇਟ ਪਿਛਲੇ ਕੁਝ ਦਿਨਾਂ ਤੋਂ ਬੀਟਾ ਟੈਸਟਿੰਗ ਮੋਡ 'ਚ ਸੀ ਤੇ ਹੁਣ ਇਸ ਨੂੰ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਅਪਡੇਟ 'ਚ ਕਈ ਅਜਿਹੇ ਫੀਚਰਸ ਹਨ ਜਿਨ੍ਹਾਂ ਨੂੰ ਸਿਰਫ ਆਈਫੋਨ XR, ਆਈਫੋਨ XS ਤੇ ਆਈਫੋਨ XS ਮੈਕਸ ਲਈ ਰੋਲਆਊਟ ਕੀਤਾ ਹੈ।
ਇਨ੍ਹਾਂ 'ਚੋਂ ਇਕ ਫੀਚਰ ਦਾ ਨਾਂ ਨੋਟੀਫਿਕੇਸ਼ਨ ਪ੍ਰਿਵਿਊ ਹੈ ਜੋ ਆਈਫੋਨ XR 'ਚ ਦਿੱਤੀ ਜਾਵੇਗੀ। ਉਥੇ ਹੀ ਡਿਊਲ ਸਿਮ/ ਈ ਸਿਮ ਸਪੋਰਟ ਫੀਚਰ ਨੂੰ ਵੀ ਆਈਫੋਨ XS, ਆਈਫੋਨ XS ਮੈਕਸ ਤੇ ਆਈਫੋਨ XR ਲਈ ਅਪਡੇਟ ਦਿੱਤੀ ਗਈ ਹੈ। ਫੇਸਟਾਈਮ ਕਾਲਸ ਨੂੰ ਵੀ ਨਵੇਂ ਫੀਚਰਸ ਦੇ ਨਾਲ ਅਪਗ੍ਰੇਡ ਕੀਤਾ ਗਿਆ ਹੈ। ਫੇਸਟਾਈਮ ਕਾਲ ਦੇ ਦੌਰਾਨ ਹੁਣ ਇਕ ਟੈਪ ਨਾਲ ਰੀਅਰ ਤੇ ਫਰੰਟ ਕੈਮਰੇ ਦੇ ਵਿਚਕਾਰ ਸਵਿੱਚ ਕਰ ਸਕਦੇ ਹਨ। ਤਾਂ ਉਥੇ ਹੀ ਕਾਲ ਦੇ ਦੌਰਾਨ ਲਾਈਵ ਫੋਟੋ ਵੀ ਲੈ ਸਕਦੇ ਹਨ।
ਐਪਲ iOS 12.1.1 ਅਪਡੇਟ ਅਲਰਟ ਸਾਊਂਡ ਯੂਜ਼ਰਸ ਦੇ ਫੋਨ 'ਚ ਆਟੋਮੈਟਿਕਲੀ ਤਰੀਕੇ ਨਾਲ ਹੀ ਆਵੇਗਾ। ਤਾਂ ਉਥੇ ਹੀ ਜੇਕਰ ਤੁਹਾਡੇ ਫੋਨ 'ਚ ਅਪਡੇਟ ਨਹੀਂ ਆਉਂਦੀ ਹੈ ਤਾਂ ਤੁਸੀਂ ਸੈਟਿੰਗਸ >ਜਨਰਲ >  ਸਾਫਟਵੇਯਰ ਅਪਡੇਟ ਨੂੰ ਚੁੱਣ ਸਕਦੇ ਹੋ।