iOS 16.4.1 ਲਈ ਐਪਲ ਨੇ ਜਾਰੀ ਕੀਤੀ ਰੈਪਿਡ ਸਕਿਓਰਿਟੀ ਅਪਡੇਟ

05/02/2023 7:35:02 PM

ਗੈਜੇਟ ਡੈਸਕ- ਐਪਲ ਨੇ ਆਪਣੇ iOS 16.4.1 ਲਈ ਰੈਪਿਡ ਸਕਿਓਰਿਟੀ ਅਪਡੇਟ ਜਾਰੀ ਕੀਤੀ ਹੈ। iOS 16.4.1 'ਚ ਇਕ ਵੱਡਾ ਬੱਗ ਸੀ ਜਿਸਦਾ ਹੈਕਰ ਫਾਇਦਾ ਚੁੱਕ ਸਕਦੇ ਸਨ। iOS 16.4.1 ਨੂੰ ਲੈ ਕੇ ਕਈ ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਸੀ ਕਿ ਇਸ ਅਪਡੇਟ ਨੂੰ ਇੰਸਟਾਲ ਨਹੀਂ ਕਰ ਪਾ ਰਹੇ। ਰੈਪਿਡ ਸਕਿਓਰਿਟੀ ਅਪਡੇਟ ਕੰਪਨੀ ਦੇ ਅਪਡੇਟ ਦੇਣ ਦਾ ਨਵਾਂ ਤਰੀਕਾ ਹੈ। ਇਹ ਅਪਡੇਟ ਕਿਸੇ ਵੱਡੇ ਬੱਗ ਦੇ ਸਾਹਮਣੇ ਆਉਣ ਦੇ ਤੁਰੰਤ ਬਾਅਦ ਜਾਰੀ ਕੀਤੀ ਜਾਂਦੀ ਹੈ।

ਪਿਛਲੇ ਹਫਤੇ ਹੀ ਇਕ ਰਿਪੋਰਟ ਆਈ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਆਈਫੋਨ 'ਚ ਇਕ ਵੱਡਾ ਬੱਗ ਮਿਲਿਆ ਹੈ ਜਿਸਦਾ ਫਾਇਦਾ ਚੁੱਕ ਕੇ QuaDream ਅਤੇ NSO ਗਰੁੱਪ ਵਰਗੇ ਸਪਾਈਵੇਅਰ ਮੇਕਰ ਦੁਨੀਆ ਦੇ ਕਿਸੇ ਵੀ ਆਈਫੋਨ ਨੂੰ ਹੈਕ ਕਰ ਸਕਦੇ ਹਨ। ਨਵੀਂ ਅਪਡੇਟ ਐਪਲ ਦੀ ਡਿਵਾਈਸ ਨੂੰ ਕਿਸੇ ਵੀ ਤਰ੍ਹਾਂ ਦੇ ਸੰਭਾਵਿਤ ਹੈਕ ਨੂੰ ਰੋਕਣ ਲਈ ਜਾਰੀ ਕੀਤੀ ਗਈ ਹੈ।

ਨਵੀਂ ਅਪਡੇਟ ਬਾਰੇ ਐਪਲ ਨੇ ਆਪਣਏ ਸਪੋਰਟ ਪੇਜ 'ਤੇ ਜਾਣਕਾਰੀ ਦਿੱਤੀ ਹੈ। ਸਪੋਰਟ ਪੇਜ 'ਤੇ ਕਿਹਾ ਗਿਆ ਹੈ ਕਿ ਨਵੀਂ ਰੈਪਿਡ ਸਕਿਓਰਿਟੀ ਅਪਡੇਟ iOS 16.4.1, iPadOS 16.4.1 ਅਤੇ macOS 13.3.1 ਲਈ ਜਾਰੀ ਕੀਤੀ ਗਈ ਹੈ ਯਾਨੀ ਜੇਕਰ ਕਿਸੇ ਡਿਵਾਈਸ 'ਚ ਇਹ ਵਰਜ਼ਨ ਨਹੀਂ ਹੋਵੇਗਾ ਤਾਂ ਰੈਪਿਡ ਅਪਡੇਟ ਇੰਸਟਾਲ ਨਹੀਂ ਹੋਵੇਗੀ।

Rakesh

This news is Content Editor Rakesh