ਐਪਲ ਦੇ ਪ੍ਰੋਡਕਟਸ ਦਾ ਰਿਹਾ 2018 ’ਚ ਜਲਵਾ

12/05/2018 11:11:19 PM

ਨਵੀਂ  ਦਿੱਲੀ-ਐਪਲ ਨੇ ਪਿਛਲੇ ਦਿਨੀਂ ਆਪਣੀ ‘ਬੈਸਟ ਆਫ 2018’ ਲਿਸਟ ਦਾ ਐਲਾਨ ਕਰ ਦਿੱਤਾ।  ਐਪਲ ਨੇ ਇਸ ਲਿਸਟ ’ਚ ਪਾਪੂਲਰ ਐਪਸ,  ਗੇਮਸ,   ਮਿਊਜ਼ਿਕ,  ਮੂਵੀ,  ਟੀ. ਵੀ.  ਸ਼ੋਅਜ਼ ਤੇ ਐਂਟਰਟੇਨਮੈਂਟ  ਪ੍ਰੋਡਕਟਸ ਸਮੇਤ 2018 ’ਚ ਆਪਣਾ ਜਲਵਾ ਵਿਖਾਉਣ ਵਾਲੇ ਦੂਜੇ ਪ੍ਰੋਡਕਟਸ ਨੂੰ ਸ਼ਾਮਲ  ਕੀਤਾ ਹੈ।  

ਇਸ ਲਿਸਟ ’ਚ ਕਈ ਸਾਰੇ ਐਪਲ ਪ੍ਰੋਡਕਟਸ ਜਿਵੇਂ ਐਪਲ ਟੀ. ਵੀ.,  ਆਈਟਿਊਨਜ਼,  ਅੈਪ ਸਟੋਰ,  ਐਪਲ ਪਾਡਕਾਸਟ ਅਤੇ ਐਪਲ ਬੁਕਸ ਵੀ ਸ਼ਾਮਲ ਹਨ।   ਕਿਊਪਰਟਿਨੋ ਦੀ ਇਸ ਦਿੱਗਜ ਕੰਪਨੀ ਨੇ ਐਲਾਨ ਕੀਤਾ ਕਿ ਭਾਰਤ ਦੀ ਕੰਪਨੀ ਡਿਜ਼ਾਈਨਮੇਟ ਦੁਆਰਾ  ਡਿਵੈੱਲਪ ਕੀਤੇ ਗਏ ‘ਫਰੋਗੀਪੀਡੀਆ’ ਨੂੰ ‘ਆਈਪੈਡ ਆਫ  ਦਿ ਯੀਅਰ’ ਦਾ ਅੈਵਾਰਡ ਮਿਲਿਆ ਹੈ। 

ਐਪਲ  ਐਪ ਸਟੋਰ ਦੀ ਗੱਲ ਕਰੀਏ ਤਾਂ 2018 ’ਚ ਐਪ ਸਟੋਰ ’ਤੇ ਸੈਲਫਕੇਅਰ ਨਾਲ ਜੁਡ਼ੇ ਐਪਸ  ਨੂੰ ਕਾਫੀ ਡਾਊਨਲੋਡ ਕੀਤਾ ਗਿਅਾ।  ਇਨ੍ਹਾਂ ’ਚ ਹੈਲਥ ਫੋਕਸਡ ਐਪ ਜਿਵੇਂ ਫੈਬੁਲਸ,   ਸ਼ਾਈਨ,  10+ਹੈਪੀਅਰ ਅਤੇ ਹੈਂਡਸਕੇਪ ਸ਼ਾਮਲ ਹਨ।  ਪ੍ਰੋਕ੍ਰੀਏਟ ਪਾਕੇਟ ਨੇ ਆਈਫੋਨ ਐਪ  ਆਫ  ਦਿ ਯੀਅਰ ਦਾ ਐਵਾਰਡ ਜਿੱਤਿਆ,  ਉਥੇ ਹੀ ਡੂਨਟ ਕਾਊਂਟੀ ਆਈਫੋਨ ਗੇਮ ਆਫ  ਦਿ ਯੀਅਰ ਬਣਿਅਾ। 

Aਫਰੋਗੀਪੀਡੀਆ ਨੂੰ ਆਈਪੈਡ ਲਈ ਐਪ ਆਫ  ਦਿ ਯੀਅਰ ਚੁਣਿਆ ਗਿਆ, ਉਥੇ ਹੀ ਐਪਲ  ਟੈਬਲੇਟਸ ਲਈ ਗੋਰੋਗੋਆ ਗੇਮ ਆਫ  ਦਿ ਯੀਅਰ ਦਾ ਐਵਾਰਡ ਜਿੱਤਣ ’ਚ ਸਫਲ ਰਹੀ।  ਮੈਕ  ’ਤੇ ਪਿਕਸਲਮੈਟਰ ਪ੍ਰੋ ਸਾਲ ਦਾ ਬੈਸਟ ਐਪ ਬਣਿਅਾ, ਉਥੇ ਹੀ ਦਿ ਗਾਰਡੰਸ ਨੂੰ ਬੈਸਟ ਗੇਮ  ਅੈਵਾਰਡ ਮਿਲਿਆ।  ਐਪਲ ਟੀ. ਵੀ.  ’ਤੇ ਸਵੈਟ ਨੂੰ ਸਾਲ ਦਾ ਸਭ ਤੋਂ ਬੈਸਟ ਐਪ, ਜਦੋਂ  ਕਿ ਆਲਟੋ ਓਡੈਸੇ ਨੂੰ ਸਾਲ ਦੀ ਸਭ ਤੋਂ ਬੈਸਟ ਗੇਮ ਚੁਣਿਆ ਗਿਆ।