ਲੈਪਟਾਪ ''ਚ ਟ੍ਰੈਕਪੈਡ ਦੀ ਥਾਂ ਲਵੇਗਾ ਹੁਣ ਆਈਫੋਨ

03/28/2017 12:42:03 PM

ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਐਪਲ ਨੇ ਇਕ ਐਕਸੈੱਸਰੀ ਦਾ ਪੇਟੈਂਟ ਫਾਈਲ ਕੀਤਾ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਆਈਫੋਨ ਦੀ ਵਰਤੋਂ ਲੈਪਟਾਪ ਦੇ ਟ੍ਰੈਕਪੈਡ ਦੀ ਤਰ੍ਹਾਂ ਕੀਤੀ ਜਾ ਸਕਦਾ ਹੈ। ਇਸ ਇਲੈਕਟ੍ਰੋਨਿਕ ਐਕਸੈੱਸਰੀ ਡਿਵਾਈਸ ਦੇ ਪੇਟੈਂਟ ਨੂੰ ਸਤੰਬਰ 2016 ''ਚ ਫਾਈਲ ਕੀਤਾ ਗਿਆ ਸੀ, ਜਿਸ ਨੂੰ ਹਾਲ ਹੀ ''ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਤਕਨੀਕ ''ਚ ਆਈਫੋਨ ਲੈਪਟਾਪ ਡਾਕ ਨੂੰ ਪਾਵਰ ਦੇਵੇਗਾ ਅਤੇ ਆਈਫੋਨ ਦੀ ਸਕਰੀਨ ਨੂੰ ਲੈਪਟਾਪ ਡਾਕ ਦੀ ਵੱਡੀ ਡਿਸਪਲੇ ''ਤੇ ਸ਼ੋਅ ਕਰੇਗਾ। 
 
ਕੰਪਨੀ ਨੇ ਬਣਾਈ ਯੋਜਨਾ
ਇਸ ਐਕਸੈੱਸਰੀ ਨੂੰ ਬਣਾਉਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਅੱਜ ਦੇ ਸਮੇਂ ''ਚ ਹਰ ਵਿਅਕਤੀ ਸਮਾਰਟਫੋਨ ਨੂੰ ਨਾਲ ਲੈ ਕੇ ਹੀ ਘਰੋਂ ਨਿਕਲਦਾ ਹੈ। ਤਾਂ ਕੰਪਨੀ ਨੇ ਯੋਜਨਾ ਬਣਾਈ ਕਿ ਕਿਉਂ ਨਾ ਲੋੜ ਪੈਣ ''ਤੇ ਇਸ ਨੂੰ ਲੈਪਟਾਪ ਕੰਪਿਊਟਰ ''ਚ ਬਦਲਿਆ ਜਾ ਸਕੇ ਤਾਂ ਜੋ ਤੁਸੀਂ ਇਕ ਆਈਫੋਨ ਅਤੇ ਲੈਪਟਾਪ ਡਾਕ ਹੋਣ ਨਾਲ ਲੈਪਟਾਪ ਅਤੇ ਫੋਨ ਦੋਵਾਂ ਦੇ ਫੀਚਰਜ਼ ਨੂੰ ਕਿਤੇ ਵੀ ਆਸਾਨੀ ਨਾਲ ਯੂਜ਼ ਕਰ ਸਕੋ। 
 
ਤਸਵੀਰਾਂ ''ਚ ਸ਼ੋਅ ਕੀਤਾ ਪੇਟੈਂਟ
ਸਮਾਰਟਫੋਨ ਅਤੇ ਲੈਪਟਾਪ ਨੂੰ ਇਕ ਸਿੰਗਲ ਸਿਸਟਮ ਬਣਾਉਣ ਲਈ ਪੇਟੈਂਟ ਦੀਆਂ ਦੋ ਤਸਵੀਰਾਂ ਸ਼ੋਅ ਕੀਤੀਆਂ ਗਈਆਂ ਹਨ ਜਿਸ ਵਿਚ ਆਈਫੋਨ ਨੂੰ ਲੈਪਟਾਪ ਡਾਕ ''ਚ ਫਿੱਟ ਹੋਣ ਵਾਲੀ ਥਾਂ ਨੂੰ ਦਰਸਾਇਆ ਗਿਆ ਹੈ। ਇਸ ਥਾਂ ''ਤੇ ਮੌਜੂਦਾ ਮੈਕਬੁੱਕ ''ਚ ਵੱਡਾ ਟੱਚ ਪੈਡ ਦੇਖਣ ਨੂੰ ਮਿਲਦਾ ਹੈ। ਉਥੇ ਹੀ ਦੂਜੀ ਤਸਵੀਰ ''ਚ ਆਈਫੋਨ ਨੂੰ ਲੈਪਟਾਪ ਡਾਕ ''ਚ ਫਿੱਟ ਕਰ ਕੇ ਪੇਸ਼ ਕੀਤਾ ਗਿਆ ਹੈ। ਇਸ ਤਕਨੀਕ ਨਾਲ ਯੂਜ਼ਰ ਮੈਕ ਓ. ਐੱਸ. ਦੀ ਵਰਤੋਂ ਕਰ ਸਕਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਤਕਨੀਕ ਯਾਤਰੀਆਂ ਲਈ ਉਪਯੋਗੀ ਸਾਬਤ ਹੋਵੇਗੀ।