ਐਪਲ ਦੇ ਨਵੇਂ iphones ਨਾਲ ਇੰਨੀ ਕੀਮਤ ''ਚ ਖਰੀਦ ਸਕੋਗੇ ਐਕਸੈਸਰੀਜ਼

09/13/2018 2:00:51 PM

ਜਲੰਧਰ-ਅਮਰੀਕਾ ਦੀ ਤਕਨੀਲੋਜੀ ਕੰਪਨੀ ਐਪਲ (Apple) ਨੇ ਕੈਲੀਫੋਰਨੀਆ ਦੇ ਕੁਪਰਟੀਨੋ 'ਚ ਸਥਿਤ ਐਪਲ ਪਾਰਕ 'ਚ ਹੋਏ ਸਾਲਾਨਾ ਈਵੈਂਟ ਦੌਰਾਨ ਆਪਣੇ ਤਿੰਨ ਨਵੇਂ ਆਈਫੋਨਜ਼ ਮਾਡਲ ਆਫਿਸ਼ੀਅਲੀ ਤੌਰ 'ਤੇ ਲਾਂਚ ਕਰ ਦਿੱਤੇ ਹਨ, ਜਿਨ੍ਹਾਂ 'ਚ ਆਈਫੋਨ XS , ਆਈਫੋਨ XS ਮੈਕਸ ਅਤੇ ਆਈਫੋਨ XR ਆਦਿ ਸ਼ਾਮਿਲ ਹਨ। ਐਪਲ ਦੇ ਇਹ 3 ਆਈਫੋਨਜ਼ ਡਿਊਲ ਸਿਮ ਕੁਨੈਕਟੀਵਿਟੀ ਨੂੰ ਸਪੋਰਟ ਕਰਨਗੇ। ਭਾਰਤ 'ਚ ਆਈਫੋਨਜ਼ ਮੋਬਾਇਲ ਆਪਰੇਟਰਸ ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ ਦੇ ਨਾਲ ਈ-ਸਿਮ ਸਪੋਰਟ ਕਰਨਗੇ ਪਰ ਪਹਿਲੀ ਸਿਮ ਰੈਗੂਲਰ ਸਿਮ ਹੋਵੇਗੀ। ਐਪਲ ਨਵੇਂ ਆਈਫੋਨਜ਼ ਦੇ ਨਾਲ ਡੋਂਗਲ (DONGLE) ਸ਼ਿਪ ਨਹੀਂ ਕਰੇਗਾ।

ਐਪਲ ਨੇ ਇਸ ਤੋਂ ਪਹਿਲਾਂ ਆਈਫੋਨ X, ਆਈਫੋਨ 8, ਆਈਫੋਨ 8 ਪਲੱਸ, ਆਈਫੋਨ 7 ਅਤੇ ਆਈਫੋਨ 7 ਪਲੱਸ ਦੇ ਨਾਲ ਫ੍ਰੀ-ਡੋਂਗਲ ਦਿੱਤਾ ਸੀ ਪਰ ਇਸ ਵਾਰ ਐਪਲ ਨੇ ਅਜਿਹਾ ਨਹੀਂ ਕੀਤਾ ਹੈ। ਕੰਪਨੀ ਨੇ ਤਿੰਨਾਂ ਆਈਫੋਨਜ਼ ਦੇ ਨਾਲ 3.5 ਐੱਮ. ਐੱਮ. ਆਡੀਓ ਡੋਂਗਲਸ ਫ੍ਰੀ ਨਹੀਂ ਦੇ ਰਹੀ ਹੈ। ਐਪਲ ਦੇ ਇਹ ਆਈਫੋਨਜ਼ ਦੇ ਨਾਲ ਡੋਂਗਲਸ ਫ੍ਰੀ ਐਕਸੈਸਰੀਜ਼ ਦੇ ਤੌਰ 'ਤੇ ਸ਼ਿਪ ਨਹੀਂ ਹੋਵੇਗੀ। ਇਹ ਫਾਸਟ ਲਾਈਟਿੰਗ ਆਡੀਓ ਜੈੱਕ ਐਡਾਪਟਰ ਨੂੰ ਕਸਟਮਰ ਵਾਧੂ ਪੈਸੇ ਦੇ ਕੇ ਖਰੀਦਣਾ ਪਵੇਗਾ।

ਐਪਲ ਯੂਜ਼ਰਸ ਨੂੰ ਇਹ ਡੋਂਗਲ ਵੱਖਰੀ ਸੇਲ ਕਰੇਗਾ। ਕਸਟਮਰ ਡੋਂਗਲ ਨੂੰ 9 ਡਾਲਰ (ਲਗਭਗ 647 ਰੁਪਏ) 'ਚ ਖਰੀਦ ਸਕਦੇ ਹਨ। ਭਾਰਤ 'ਚ ਆਈਫੋਨਜ਼ 28 ਸਤੰਬਰ ਤੋਂ ਸੇਲ ਲਈ ਉਪਲੱਬਧ ਹੋਣਗੇ। ਐਪਲ ਆਈਫੋਨ XS ਦੀ ਕੀਮਤ 99,900 ਰੁਪਏ ਤੋਂ ਸ਼ੁਰੂ ਹੋਵੇਗੀ। ਆਈਫੋਨ XS ਮੈਕਸ ਦੀ ਕੀਮਤ 1,09,900 ਰੁਪਏ ਤੋਂ ਸ਼ੁਰੂ ਹੋਵੇਗੀ ਅਤੇ ਆਈਫੋਨ XR ਭਾਰਤ 'ਚ 26 ਅਕਤੂਬਰ ਤੋਂ ਸੇਲ ਲਈ ਉਪਲੱਬਧ ਹੋਵੇਗਾ ਅਤੇ ਇਸ ਦੀ ਕੀਮਤ 76,900 ਰੁਪਏ ਤੋਂ ਸ਼ੁਰੂ ਹੋਵੇਗੀ।