ਐਪਲ 2018 ਦੀ ਪਹਿਲੀ ਛਮਾਹੀ ''ਚ ਲਾਂਚ ਕਰ ਸਕਦੀ ਹੈ iPhone SE ਦਾ ਨਵਾਂ ਵਰਜਨ : ਰਿਪੋਰਟ

11/21/2017 6:10:42 PM

ਜਲੰਧਰ- ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਜਲਦੀ ਹੀ ਆਈਫੋਨ ਐੱਸ.ਈ. ਦਾ ਨਵਾਂ ਵਰਜਨ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟ ਮੁਤਾਬਕ ਇਸ ਨਵੇਂ ਫੋਨ ਦਾ ਨਾਂ ਆਈਫੋਨ ਐੱਸ.ਈ. 2 ਹੋਵੇਗਾ ਅਤੇ ਕੰਪਨੀ ਇਸ ਨੂੰ 2018 ਦੀ ਪਹਿਲੀ ਛਮਾਹੀ (First Half) 'ਚ ਪੇਸ਼ ਕਰ ਸਕਦੀ ਹੈ। 
ਮੰਨਿਆ ਜਾ ਰਿਹਾ ਹੈ ਕਿ ਸੈਕਿੰਡ ਜਨਰੇਸ਼ਨ ਦੇ ਇਸ ਨਵੇਂ ਆਈਫੋਨ ਐੱਸ.ਈ. 'ਚ ਪਿਛਲੇ ਮਾਡਲ ਦੀ ਤਰ੍ਹਾਂ ਹੀ ਫਿਜੀਕਲ ਹੋਮ ਬਟਨ ਅਤੇ 4-ਇੰਚ ਦੀ ਡਿਸਪਲੇਅ ਹੋ ਸਕਦੀ ਹੈ। ਉਥੇ ਹੀ ਕੰਪਨੀ ਇਸ ਨਵੇਂ ਫੋਨ 'ਚ ਐਪਲ ਦਾ ਨਵਾਂ ਏ-10 ਪ੍ਰੋਸੈਸਰ ਸਾਮਿਲ ਕਰ ਸਕਦੀ ਹੈ। ਇਸ ਤੋਂ ਇਲਾਵਾ ਆਈਫੋਨ ਐੱਸ.ਈ. 2 'ਚ ਸਿੰਗਲ ਪ੍ਰਾਈਮਰੀ ਕੈਮਰਾ ਹੋਵੇਗਾ ਅਤੇ ਬੇਜ਼ਲ ਲੈੱਸ ਡਿਸਪਲੇਅ ਨਹੀਂ ਹੋਵੇਗੀ। 
ਦੱਸ ਦਈਏ ਕਿ ਇਸ ਸਮੇਂ ਭਾਰਤ 'ਚ ਆਈਫੋਨ ਐੱਸ.ਈ. ਦੇ 32 ਜੀ.ਬੀ. ਵਰਜਨ ਦੀ ਕੀਮਤ 21,859 ਰੁਪਏ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਈਫੋਨ ਐੱਸ.ਈ. 2 ਦੀ ਕੀਮਤ 450 ਡਾਲਰ (ਕਰੀਬ 29,265 ਰੁਪਏ) ਹੋ ਸਕਦੀ ਹੈ।