2023 ’ਚ ਐਪਲ ਲੈ ਕੇ ਆਏਗੀ ਫੋਲਡੇਬਲ ਆਈਫੋਨ! 8 ਇੰਚ ਦੀ ਹੋਵੇਗੀ OLED ਡਿਸਪਲੇਅ

05/06/2021 12:37:44 PM

ਗੈਜੇਟ ਡੈਸਕ– ਐਪਲ ਹੁਣ ਆਪਣੀਆਂ ਵਿਰੋਧੀ ਕੰਪਨੀਆਂ ਨੂੰ ਪਿੱਛੇ ਛੱਡਣ ਦੀ ਤਿਆਰੀ ’ਚ ਲੱਗੀ ਹੋਈ ਹੈ। ਉਂਝ ਤਾਂ ਹੁਣ ਤਕ ਸੈਮਸੰਗ ਨੇ ਆਪਣੇ ਫੋਲਡੇਬਲ ਸਮਾਰਟਫੋਨ ਨੂੰ ਪੇਸ਼ ਕਰ ਦਿੱਤਾ ਹੈ ਪਰ ਐਪਲ ਇਸ ਮਾਮਲੇ ’ਚ ਅਜੇ ਪਿੱਛੇ ਸੀ। ਹਾਲਾਂਕਿ, ਹਾਲ ਹੀ ’ਚ ਆਈ ਇਕ ਰਿਪੋਰਟ ਮੁਤਾਬਕ, ਐਪਲ 2023 ’ਚ ਫੇਲਡੇਬਲ ਆਈਫੋਡ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਫੋਲਡੇਬਲ ਆਈਫੋਨ ’ਚ 8 ਇੰਚ ਦੀ ਫਲੈਕਸੀਬਲ ਓ.ਐੱਲ.ਈ.ਡੀ. ਡਿਸਪਲੇਅ ਦਿੱਤੀ ਜਾ ਸਕਦੀ ਹੈ। ਕੰਪਨੀ ਨੇ ਇਸ ਦੀ ਪੁਸ਼ਟੀ ਲਈ ਫਿਲਹਾਲ ਕੋਈ ਅਧਿਕਾਰਤ ਸੂਚਨਾ ਨਹੀਂ ਦਿੱਤੀ। ਅਜੇ ਇਹ ਸਾਫ ਨਹੀਂ ਹੋਇਆ ਕਿ ਐਪਲ, ਸੈਮਸੰਗ, ਹੁਵਾਵੇਈ, ਮੋਟੋਰੋਲਾ ਅਤੇ ਐੱਲ.ਜੀ. ਵਰਗਾ ਫੋਲਡੇਬਲ ਆਈਫੋਨ ਮਾਡਲ ਲਿਆਉਣ ਵਾਲੀ ਹੈ। 

ਇਹ ਵੀ ਪੜ੍ਹੋ– 15 ਮਈ ਨੂੰ ਬੰਦ ਹੋ ਜਾਵੇਗਾ ਤੁਹਾਡਾ WhatsApp! ਉਸ ਤੋਂ ਪਹਿਲਾਂ ਕਰ ਲਓ ਇਹ ਕੰਮ

ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਫੋਲਡੇਬਲ ਆਈਫੋਨ ’ਚ 8 ਇੰਚ ਦੀ ਕਿਊ.ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਜਾਵੇਗੀ ਜਿਸ ਦਾ ਰੈਜ਼ੋਲਿਊਸ਼ਨ 1800X3200 ਪਿਕਸਲ ਹੋਵੇਗਾ। ਇਸ ਵਿਚ ਸੈਮਸੰਗ ਗਲੈਕਸੀ ਜ਼ੈੱਡ ਫੋਲਡ 2 ’ਚ ਉਪਲੱਬਧ QXGA+ ਸਕਰੀਨ ਦੇ ਮੁਕਾਬਲੇ ਜ਼ਿਆਦਾ ਪਿਕਸਲ ਕਾਊਂਟ ਹੋਣਗੇ। ਇਸ 8 ਇੰਚ ਦੇ ਫੋਲਡੇਬਲ ਆਈਫੋਨ ’ਚ 16:9 ਆਸਪੈਕਟ ਰੇਸ਼ੀਓ ਹੋਵੇਗਾ। ਇਹ ਆਈਫੋਨ 12 ਅਤੇ ਆਈਫੋਨ 12 ਪ੍ਰੋ ’ਚ ਆਉਣ ਵਾਲੇ 19.5:9 ਆਸਪੈਕਟ ਰੇਸ਼ੀਓ ਤੋਂ ਅਲੱਗ ਹੋਵੇਗਾ। ਅਜਿਹੀ ਉਮੀਦ ਹੈ ਕਿ ਐਪਲ ਆਉਣ ਵਾਲੇ ਫੋਲਡੇਬਲ ਆਈਫੋਨ ਦੀਆਂ 15-10 ਮਿਲੀਅਨ ਇਕਾਈਆਂ ਦਾ ਪ੍ਰੋਡਕਸ਼ਨ 2023 ’ਚ ਕਰ ਸਕਦਾ ਹੈ। 

ਇਹ ਵੀ ਪੜ੍ਹੋ– ਹੁਣ WhatsApp ’ਤੇ ਮਿਲੇਗੀ ਨਜ਼ਦੀਕੀ ਕੋਰੋਨਾ ਟੀਕਾਕਰਨ ਸੈਂਟਰ ਦੀ ਜਾਣਕਾਰੀ, ਸੇਵ ਕਰਨਾ ਹੋਵੇਗਾ ਇਹ ਨੰਬਰ

ਆਮਤੌਰ ’ਤੇ ਤਿਆਰ ਹੋਣ ਵਾਲੇ ਆਈਫੋਨ ਦੇ ਮੁਕਾਬਲੇ ਇਹ ਕਾਫੀ ਘੱਟ ਹੋਵੇਗਾ। ਜਾਣਕਾਰੀ ਮੁਤਾਬਕ, ਸੈਮਸੰਗ ਡਿਸਪਲੇਅ ਫੋਲਡੇਬਲ ਆਈਫੋਨ ’ਚ ਡਿਸਪਲੇਅ ਤਿਆਰ ਕਰਨ ਲਈ ਸਾਂਝੇਦਾਰ ਹੋ ਸਕਦੀ ਹੈ। ਉਥੇ ਹੀ ਪਿਛਲੀਆਂ ਕੁਝ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਐੱਲ.ਜੀ. ਡਿਸਪਲੇਅ ਐਪਲ ਫੋਲਡੇਬਲ ਆਈਫੋਨ ਲਈ ਫਲੈਕਸੀਬਲ ਡਿਸਪਲੇਅ ਪੈਨਲ ਤਿਆਰ ਕਰੇਗੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਪਲ ਕੁਝ ਸਮੇਂ ਤੋਂ ਫੋਲਡੇਬਲ ਆਈਫੋਨ ’ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਐਪਲ ਨੇ ਫੋਲਡੇਬਲ ਡਿਵਾਈਸ ਲਈ ਪੇਟੈਂਟ ਵੀ ਅਪਲਾਈ ਕੀਤੇ ਹਨ। ਆਈਫੋਨ ਹੀ ਨਹੀਂ, ਇਹ ਆਈਪੈਡ ’ਚ ਵੀ ਵੇਖਣ ਨੂੰ ਮਿਲ ਸਕਦਾ ਹੈ। ਇਕ ਰਿਪੋਰਟ ਮੁਤਾਬਕ, 2022 ’ਚ ਐਪਲ ਅਧਿਕਾਰਤ ਤੌਰ ’ਤੇ ਇਸ ਦਾ ਐਲਾਨ ਕਰ ਸਕਦੀ ਹੈ। 

ਇਹ ਵੀ ਪੜ੍ਹੋ– ਦਰਦਨਾਕ: ਕੋਰੋਨਾ ਪੀੜਤ ਪਿਓ ਨੇ ਮੰਗਿਆ ਪਾਣੀ ਪਰ ਮਾਂ ਨੇ ਧੀ ਨੂੰ ਰੋਕਿਆ, ਤੜਫ਼-ਤੜਫ਼ ਕੇ ਹੋਈ ਮੌਤ (ਵੀਡੀਓ)

Rakesh

This news is Content Editor Rakesh