ਅਗਲੇ ਸਾਲ iPhone 12 ਦੇ 6 ਮਾਡਲ ਲਾਂਚ ਕਰ ਸਕਦੀ ਹੈ ਐਪਲ

12/11/2019 2:00:32 AM

ਗੈਜੇਟ ਡੈਸਕ—ਦਿੱਗਜ ਤਕਨਾਲੋਜੀ ਕੰਪਨੀ ਐਪਲ ਅਗਲੇ ਸਾਲ ਨਵੇਂ ਆਈਫੋਨ ਦੇ 6 ਮਾਡਲ ਲਿਆ ਸਕਦੀ ਹੈ। ਇਹ ਗੱਲ Rosenblatt ਨੇ ਐਨਾਲਿਸਟ ਜੁਨ ਝਾਂਗ (ਐਪਲ ਇਨਸਾਈਡਰ ਰਾਹੀਂ) ਨੇ ਇਕ ਨਵੀਂ ਰਿਸਰਚ ਰਿਪੋਰਟ 'ਚ ਕਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਅਗਲੇ ਸਾਲ 6 ਵੱਖ-ਵੱਖ ਮਾਡਲਸ ਆਈਫੋਨ 12 ਦੇ ਲਿਆ ਸਕਦੀ ਹੈ, ਇਨ੍ਹਾਂ 'ਚ ਸਭ ਤੋਂ ਮਹਿੰਗਾ  iPhone 12 Pro Max 5G ਵੀ ਸ਼ਾਮਲ ਹੋਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵੱਖ-ਵੱਖ ਪ੍ਰਾਈਸ ਪੁਆਇੰਟ ਅਤੇ ਮਾਰਕੀਟਸ ਨੂੰ ਟਾਰਗੇਟ ਕਰਨ ਲਈ ਐਪਲ ਆਈਫੋਨ 12 ਦੇ ਕਈ ਮਾਡਲਸ ਲਿਆਉਣਾ ਚਾਹੁੰਦੀ ਹੈ। ਐਪਲ ਨੇ ਇਸ ਸਾਲ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਲਾਂਚ ਕੀਤੇ ਹਨ।

ਨਵੇਂ ਮਾਡਲਸ 'ਚ ਹੋਵੇਗੀ 4ਜੀ ਅਤੇ 5ਜੀ ਦੋਵੇਂ ਕੁਨੈਕਟੀਵਿਟੀ
ਝਾਂਗ ਮੁਤਾਬਕ 5ਜੀ ਕਾਰਨ ਐਪਲ ਮਾਰਕੀਟਸ 'ਚ ਬਹੁਤ ਸਾਰੇ ਆਈਫੋਨ 12 ਮਾਡਲਸ ਰਿਲੀਜ਼ ਕਰਨਾ ਚਾਹੁੰਦੀ ਹੈ। ਐਪਲ ਅਗਲੇ ਸਾਲ ਜਦ ਨਵੇਂ ਆਈਫੋਨ ਲਾਂਚ ਕਰੇਗੀ ਉਸ ਸਮੇਂ ਤਕ ਅਮਰੀਕਾ ਦੇ ਹਰ ਅਹਿਮ ਸ਼ਹਿਰ 'ਚ 5ਜੀ ਰੋਲਆਊਟ ਹੋ ਚੁੱਕਿਆ ਹੋਵੇਗਾ। ਇਸ ਤੋਂ ਇਲਾਵਾ ਚੀਨ ਨੇ ਵੀ 5ਜੀ ਦਾ ਦੇਸ਼ ਭਰ 'ਚ ਰੋਲਆਊਟ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਸਾਰਿਆਂ ਚੀਜਾਂ ਨੂੰ ਦੇਖਦੇ ਹੋਏ ਐਪਲ ਸਾਲ 2020 'ਚ 5ਜੀ ਇਨੇਬਲਡ ਆਈਫੋਨਸ ਤੋਂ ਫਾਇਦਾ ਚੁੱਕਣਾ ਚਾਹੁੰਦੀ ਹੈ। ਐਨਾਲਿਸਟ ਦਾ ਕਹਿਣਾ ਹੈ ਕਿ ਜ਼ਿਆਦਾਤਰ ਆਈਫੋਨ 12 ਮਾਡਲ, 4ਜੀ ਅਤੇ 5ਜੀ ਦੋਵਾਂ ਕੁਨੈਕਟੀਵਿਟੀ ਨਾਲ ਉਪਲੱਬਧ ਕਰਵਾਏ ਜਾਣਗੇ।

ਆਈਫੋਨ 12 ਹੋਵੇਗਾ ਐਂਟਰੀ ਲੇਵਲ ਮਾਡਲ
ਝਾਂਗ ਦਾ ਕਹਿਣਾ ਹੈ ਕਿ ਆਈਫੋਨ 12 ਐਂਟਰੀ ਲੇਵਲ ਮਾਡਲ ਹੋਵੇਗਾ ਅਤੇ ਇਸ 'ਚ 6.1 ਇੰਚ ਦੀ ਐੱਲ.ਈ.ਡੀ. ਡਿਸਪਲੇਅ ਹੋਵੇਗੀ। ਇਸ ਫੋਨ ਦੇ ਬੈਕ 'ਚ ਡਿਊਲ ਕੈਮਰਾ ਸੈਟਅਪ ਹੋਵੇਗਾ। ਇਸ ਆਈਫੋਨ ਨੂੰ 4ਜੀ ਸਪੋਰਟ ਨਾਲ ਉਪਲੱਬਧ ਕਰਵਾਇਆ ਜਾਵੇਗਾ। ਸਟੈਂਡਰਡ ਆਈਫੋਨ 12 ਮਾਡਲ ਤੋਂ ਇਲਾਵਾ  iPhone 12 Proਮਾਡਲ ਵੀ ਹੋਵੇਗਾ, ਜਿਸ 'ਚ 5.4 ਇੰਚ ਦੀ OLED ਡਿਸਪਲੇਅ ਹੋਵੇਗੀ। ਨਾਲ ਹੀ ਫੋਨ ਦੇ ਰੀਅਰ 'ਚ ਡਿਊਲ ਕੈਮਰਾ ਸੈਟਅਪ ਹੋਵੇਗਾ। ਝਾਂਗ ਦਾ ਕਹਿਣਾ ਹੈ ਕਿ ਇਹ ਡਿਵਾਈਸ 4ਜੀ ਅਤੇ 5ਜੀ ਦੋਵਾਂ ਕੁਨੈਕਟੀਵਿਟੀ ਨਾਲ ਆਵੇਗਾ।

ਆਈਫੋਨ 12 ਪ੍ਰੋ ਪਲੱਸ ਹੋਵੇਗਾ ਟਾਪ-ਐਂਡ ਮਾਡਲ
ਉੱਥੇ, ਆਈਫੋਨ 12 ਪ੍ਰੋ ਪਲੱਸ ਪ੍ਰੀਮੀਅਮ ਫਲੈਗਸ਼ਿਪ ਕੈਟਗਿਰੀ 'ਚ ਆਵੇਗਾ। ਇਹ ਟਾਪ-ਐਂਡ ਮਾਡਲ ਹੋਵੇਗਾ ਇਸ 'ਚ 6.1 ਇੰਚ ਦੀ OLED ਡਿਸਪਲੇਅ ਹੋਵੇਗੀ। ਇਸ ਆਈਫੋਨ ਦੇ ਬੈਕ 'ਚ ਟਾਈਮ ਆਫ ਫਲਾਈਟ (ToF) ਨਾਲ ਟ੍ਰਿਪਲ ਕੈਮਰਾ ਸੈਅਟਪ ਹੋਵੇਗਾ। ਆਈਫੋਨ 12 ਪ੍ਰੋ ਦੀ ਤਰ੍ਹਾਂ ਆਈਫੋਨ 12 ਪ੍ਰੋ ਪਲੱਸ ਨੂੰ 4ਜੀ ਅਤੇ 5ਜੀ ਦੋਵਾਂ ਕੁਨੈਕਟੀਵਿਟੀ ਸਪੋਰਟ ਨਾਲ ਲਾਂਚ ਕੀਤਾ ਜਾਵੇਗਾ। ਐਪਲ ਅਗਲੇ ਸਾਲ ਆਈਫੋਨ 12 ਪ੍ਰੋ ਮੈਕਸ ਵੀ ਲਿਆ ਸਕਦੀ ਹੈ। ਝਾਂਗ ਦਾ ਮੰਨਣਾ ਹੈ ਕਿ ਆਈਫੋਨ 12 ਪ੍ਰੋ ਮੈਕਸ ਲਾਈਨ ਅਪ 'ਚ ਟਾਪ ਮੋਸਟ ਫੋਨ ਹੋਵੇਗਾ ਅਤੇ ਇਹ 5ਜੀ ਓਨਲੀ ਆਈਫੋਨ ਹੋਵੇਗਾ।

Karan Kumar

This news is Content Editor Karan Kumar