32GB RAM ਤੇ ਮੈਜ਼ਿਕ ਕੀ-ਬੋਰਡ ਨਾਲ Apple MacBook Pro (2020) ਲਾਂਚ, ਜਾਣੋ ਕੀਮਤ

05/04/2020 9:16:49 PM

ਗੈਜੇਟ ਡੈਸਕ—ਐਪਲ ਨੇ ਆਪਣੇ ਮੈਕਬੁੱਕ ਪ੍ਰੋ ਨੂੰ ਅਪਗ੍ਰੇਡ ਕੀਤਾ ਹੈ। ਇਸ ਦੇ ਨਵੇਂ ਅਪਗ੍ਰੇਡੇਡ ਮਾਡਲ ਨੂੰ 13 ਇੰਚ ਸਕਰੀਨ ਨਾਲ ਲਾਂਚ ਕੀਤਾ ਗਿਆ ਹੈ। MacBook Pro 2020 ਨੂੰ 10ਵੀਂ ਜਨਰੇਸ਼ਨ ਦੇ ਪ੍ਰੋਸੈਸਰ ਅਤੇ 16ਜੀ.ਬੀ. ਰੈਮ ਨਾਲ ਲਾਂਚ ਕੀਤਾ ਗਿਆ ਹੈ, ਜਿਸ 'ਚ ਪਿਛਲੇ ਮਾਡਲ ਦੇ ਮੁਕਾਬਲੇ 80 ਫੀਸਦੀ ਤਕ ਜ਼ਿਆਦਾ ਬਿਹਤਰ ਪਰਫਾਰਮੈਂਸ ਮਿਲੇਗੀ। ਇਸ 'ਚ ਕਵਾਡ ਕੋਰ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਨਵਾਂ MacBook Pro 2020ਮੈਜ਼ਿਕ ਕੀ-ਬੋਰਡ ਫੀਚਰ ਨੂੰ ਲੇਟੈਸਟ macOS Catalina ਨਾਲ ਲਾਂਚ ਕੀਤਾ ਗਿਆ ਹੈ।

ਇਹ ਟੱਚ ਬਾਰ, ਟੱਚ ਆਈ.ਡੀ., ਸਟੀਰਿਓ ਸਪੀਕਰਸ ਅਤੇ ਆਲ ਡੇਅ ਬੈਟਰੀ ਲਾਈਫ ਨਾਲ ਲੈਸ ਹੈ। ਗੱਲ ਕਰੀਏ ਕੀਮਤ ਦੀ ਤਾਂ 13 ਇੰਚ ਵਾਲੇ ਮੈਕਬੁੱਕ ਪ੍ਰੋ ਦੀ ਕੀਮਤ ਭਾਰਤ 'ਚ 1,22,990 ਰੁਪਏ ਹੈ ਜਦਕਿ ਅਮਰੀਕਾ 'ਚ ਇਸ ਦੀ ਕੀਮਤ $1,299 ਭਾਵ ਕਰੀਬ 98,300 ਰੁਪਏ ਹੈ। ਨਵੇਂ ਮੈਕਬੁੱਕ ਪ੍ਰੋ ਦੀ ਵਿਕਰੀ ਜਲਦ ਹੀ ਸ਼ੁਰੂ ਹੋਵੇਗੀ। ਨਵੇਂ ਮੈਕਬੁੱਕ ਪ੍ਰੋ 'ਚ ਇੰਟੈਲ ਦਾ 10ਵੀਂ ਜਨਰੇਸ਼ਨ ਦਾ ਕਵਾਡਕੋਰ ਪ੍ਰੋਸੈਸਰ ਹੈ ਜਿਸ ਦੀ ਜ਼ਿਆਦਾ ਤਰ ਸਪੀਡ 4.1Ghz ਹੈ। ਦਾਅਵਾ ਹੈ ਕਿ ਇਸ ਦੀ ਸਪੀਡ ਪੁਰਾਣੇ ਮੈਕਬੁੱਕ ਦੇ ਮੁਕਾਬਲੇ 2.8 ਗੁਣਾ ਜ਼ਿਆਦਾ ਹੋਵੇਗੀ।

ਫੀਚਰਜ਼
MacBook Pro 2020  ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 13 ਇੰਚ ਦੀ ਰੇਟਿਨਾ ਡਿਸਪਲੇਅ ਦਿੱਤੀ ਗਈ ਹੈ। ਇਹ 16GB/32GB RAM ਅਤੇ 256GB/512GB/1TB/4TB ਸਟੋਰੇਜ਼ ਨਾਲ ਆਉਂਦਾ ਹੈ। ਇਸ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਦੇ ਡਿਜ਼ਾਈਨ 'ਚ ਕੋਈ ਖਾਸ ਬਦਲਾਅ ਨਹੀਂ ਕੀਤਾ ਗਿਆ ਹੈ। ਇਸ 'ਚ ਮੈਜ਼ਿਕ ਕੀ-ਬੋਰਡ ਦਾ ਇਸਤੇਮਾਲ ਕੀਤਾ ਗਿਆ ਹੈ। ਇਸ 'ਚ 6ਕੇ ਡਿਸਪਲੇਅ ਦਾ ਇਸਤੇਮਾਲ ਕੀਤਾ ਗਿਆ ਹੈ ਜੋ Pro ਡਿਸਪਲੇਅ XDR ਫੀਚਰ ਨੂੰ ਸਪੋਰਟ ਕਰਦਾ ਹੈ।

ਮੈਜ਼ਿਕ ਕੀ-ਬੋਰਡ
ਨਵੇਂ MacBook Pro 2020 'ਚ ਇਸਤੇਮਾਲ ਹੋਣ ਵਾਲੇ ਮੈਜ਼ਿਕ ਕੀ-ਬੋਰਡ ਨੂੰ ਪਹਿਲੀ ਵਾਰ MacBook Pro 16 ਇੰਚ ਮਾਡਲ ਲਈ ਇਸਤੇਮਾਲ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਇਸ ਨੂੰ ਪਿਛਲੇ ਮਹੀਨੇ ਲਾਂਚ ਹੋਏ MacBook Air 'ਚ ਇਸਤੇਮਾਲ ਕੀਤਾ ਗਿਆ ਹੈ। ਮੈਜ਼ਿਕ ਕੀ-ਬੋਰਡ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਰੀਡਿਜ਼ਾਈਨ ਕੀਤਾ ਹੋਇਆ ਸੀਜ਼ਨ ਮੈਕੇਨਿਜ਼ਮ ਦਾ ਇਸਤੇਮਾਲ ਕੀਤਾ ਗਿਆ ਹੈ।

ਗੇਮਿੰਗ ਦੌਰਾਨ ਇਸ ਕੀ-ਬੋਰਡ ਦਾ ਇਸਤੇਮਾਲ ਕਰਕੇ ਆਸਾਨੀ ਨਾਲ ਨੈਵਿਗੇਟ ਕੀਤਾ ਜਾ ਸਕਦਾ ਹੈ। ਇਸ 'ਚ ਟੱਚ ਬਾਰ ਅਤੇ ਟੱਚ ਆਈ.ਡੀ. ਵੀ ਦਿੱਤੀ ਗਈ ਹੈ। ਇਸ 'ਚ ਬਿਲਟ-ਇਨ Apple T2 ਸਕਿਓਰਟੀ ਚਿੱਪ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਫੀਚਰ ਰਾਹੀਂ MacBook Pro 2020 ਨੂੰ ਹੋਰ ਜ਼ਿਆਦਾ ਸਕਿਓਰ ਬਣਾਇਆ ਗਿਆ ਹੈ।

Karan Kumar

This news is Content Editor Karan Kumar