ਬਦਲਣ ਵਾਲਾ ਹੈ iOS ਦਾ ਨਾਂ, WWDC ''ਚ ਹੋ ਸਕਦੈ ਨਵੇਂ ਨਾਂ iPhoneOS ਦਾ ਐਲਾਨ

06/21/2020 1:45:24 AM

ਗੈਜੇਟ ਡੈਸਕ—ਐਪਲ ਦਾ ਵਰਲਡ ਵਾਇਡ ਡਿਵੈੱਲਪਰਸ ਕਾਨਫਰੰਸ (WWDC) ਇਸ ਸਾਲ 22 ਜੂਨ ਨੂੰ ਆਨਲਾਈਨ ਆਯੋਜਿਤ ਹੋਣ ਜਾ ਰਿਹਾ ਹੈ। ਇਹ ਪਹਿਲਾ ਮੌਕਾ ਹੈ ਹਰ ਸਾਲ ਹੋਣ ਵਾਲਾ ਐਪਲ ਦਾ ਡਿਵੈੱਲਪਰਸ ਕਾਨਫਰੰਸ ਆਨਲਾਈਨ ਆਯੋਜਿਤ ਹੋਵੇਗਾ। ਖਾਸ ਗੱਲ ਇਹ ਹੈ ਕਿ 22 ਜੂਨ ਨੂੰ ਆਯੋਜਿਤ ਹੋਣ ਵਾਲੇ ਐਪਲ ਦੇ ਇਸ ਕਾਨਫਰੰਸ 'ਚ ਦੁਨੀਆ ਭਰ ਦੇ ਡਿਵੈੱਲਪਰਸ ਫ੍ਰੀ 'ਚ ਹਿੱਸਾ ਲੈ ਸਕਣਗੇ।

ਇਸ ਕਾਨਫਰੰਸ 'ਚ ਐਪਲ ਇਕ ਬਹੁਤ ਵੱਡਾ ਐਲਾਨ ਕਰਨ ਵਾਲਾ ਹੈ। ਖਬਰ ਹੈ ਕਿ ਐਪਲ ਆਈਫੋਨ ਅਤੇ ਟੈਬ ਦੇ ਆਪਰੇਟਿੰਗ ਸਿਸਟਮ ਆਈ ਓ.ਐੱਸ. ਦਾ ਨਾਂ ਬਦਲਣ ਵਾਲਾ ਹੈ। ਐਪਲ ਦੇ ਆਈ.ਓ.ਐੱਸ. ਦਾ ਨਾਂ ਨਵਾਂ ਆਈਫੋਨਓ.ਐੱਸ. ਹੋ ਸਕਦਾ ਹੈ। ਨਵੇਂ ਨਾਂ ਦਾ ਐਲਾਨ WWDC 'ਚ ਹੋ ਸਕਦਾ ਹੈ। ਇਸ ਦੀ ਜਾਣਕਾਰੀ ਇਕ ਟਿਪਸਟਰ ਨੇ ਦਿੱਤੀ ਹੈ। ਦੱਸ ਦੇਈਏ ਕਿ ਓਰੀਜਨਲ ਆਈਫੋਨ ਆਈ.ਓ.ਐੱਸ. ਸਾਲ 2007 'ਚ ਲਾਂਚ ਹੋਇਆ ਸੀ। ਉਸ ਤੋਂ ਬਾਅਦ ਹਰ ਸਾਲ 2007 'ਚ ਨਵੇਂ ਆਈ.ਓ.ਐੱਸ. ਦਾ ਐਲਾਨ ਹੁੰਦਾ ਰਿਹਾ, ਪਰ ਇਸ ਵਾਰ ਕਿਹਾ ਜਾ ਰਿਹਾ ਹੈ ਕਿ ਐਪਲ ਓ.ਐੱਸ. ਸਮੇਤ ਕਈ ਚੀਜ਼ਾਂ ਦੀ ਰੀ-ਬ੍ਰਾਂਡਿੰਗ ਕਰਨ ਦੀ ਤਿਆਰੀ 'ਚ ਹੈ।

ਰਿਪੋਰਟ ਮੁਤਾਬਕ ਆਈਫੋਨ ਦੇ ਓ.ਐੱਸ. ਦਾ ਨਾਂ ਆਈਫੋਨ.ਓ.ਐੱਸ. ਹੋਵੇਗਾ, ਉੱਥੇ ਆਈਪੈਡ ਦੇ ਓ.ਐੱਸ. ਨੂੰ ਆਈਪੈਡ ਓ.ਐੱਸ. ਕਿਹਾ ਜਾਵੇਗਾ। ਫਿਲਹਾਲ ਦੋਵਾਂ ਓ.ਐÎਸ. ਨੂੰ ਆਈ.ਓ.ਐੱਸ. ਕਿਹਾ ਜਾਂਦਾ ਹੈ। ਦੱਸ ਦੇਈਏ ਕਿ ਇਸ ਸਮੇਂ ਦੁਨੀਆ 'ਚ ਕਰੀਬ 1.5 ਬਿਲੀਅਨ ਲੋਕ ਆਈ.ਓ.ਐੱਸ. ਡਿਵਾਈਸ ਇਸਤੇਮਾਲ ਕਰ ਰਹੇ ਹਨ।

ਆਈ.ਓ.ਐੱਸ. 14 ਨੂੰ ਲੈ ਕੇ ਲੀਕ ਰਿਪੋਰਟਸ
ਆਈ.ਓ.ਐੱਸ. 14 ਦੀ ਲਾਂਚਿੰਗ WWDC 'ਚ ਹੋਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਆਈ.ਓ.ਐÎਸ. 14 'ਚ ਥਰਡ ਪਾਰਟੀ ਐਪਸ ਦਾ ਵੀ ਸਪੋਰਟ ਦਿੱਤਾ ਜਾਵੇਗਾ ਜੋ ਕਿ ਫਿਲਹਾਲ ਨਹੀਂ ਹੈ। ਇਸ ਸਾਲ ਦੀ ਸ਼ੁਰੂਆਤ 'ਚ ਇਕ ਰਿਪੋਰਟ ਆਈ ਸੀ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਨਵੇਂ ਆਈ.ਓ.ਐੱਸ. 'ਚ ਯੂਜ਼ਰਸ ਡਿਫਾਲਟ ਰੂਪ ਨਾਲ ਕਿਸੇ ਥਰਡ ਪਾਰਟੀ ਐਪ ਦਾ ਇਸਤੇਮਾਲ ਕਰ ਸਕਣਗੇ।

Karan Kumar

This news is Content Editor Karan Kumar