iPhone XI ਦੀ ਪਹਿਲੀ ਤਸਵੀਰ ਲੀਕ, ਦੇਖੋ ਕੀ ਹੋਵੇਗਾ ਨਵਾਂ

01/07/2019 2:14:42 PM

ਗੈਜੇਟ ਡੈਸਕ– ਐਪਲ ਦਾ ਅਗਲਾ ਆਈਫੋਨ ਤਸਤੰਬਰ 2019 ‘ਚ ਲਾਂਚ ਹੋਣਾ ਹੈ ਪਰ ਇਸ ਫੋਨ ਦਾ ਡਿਜ਼ਾਈਨ ਤੇ ਲੁੱਕ ਹੁਣ ਤੋਂ ਹੀ ਲੀਕ ਹੋਣੇ ਸ਼ੁਰੂ ਹੋ ਗਏ ਹਨ। iPhone XS ਤੇ ਆਈਫੋਨ XS Max ਦੇ ਅਗਲੇ ਵਰਜਨ ਆਈਫੋਨ ਐਕਸ ਆਈ (ਆਈਫੋਨ 11) ਸੀਰੀਜ਼ ਦੇ ਨਾਂ ਨਾਲ ਆਵੇਗਾ। ਖ਼ਬਰਾਂ ਮੁਤਾਬਕ, ਆਉਣ ਵਾਲੇ ਨਵੇਂ ਆਈਫੋਨ ‘ਚ ਟ੍ਰਿਪਲ ਕੈਮਰਾ ਦੇ ਕੇ ਕੰਪਨੀ ਇਸ ਦਾ ਡਿਜ਼ਾਇਨ ਦੂਜਿਆਂ ਨੂੰ ਅਲੱਗ ਬਣਾਏਗੀ। 

ਰੈਂਡਰ ‘ਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਫੋਨ ਦੀ ਫਰੰਟ ਲੁੱਕ ਆਈਫੋਨ ਲਾਈਨਅਪ ਦੀ ਤਰ੍ਹਾਂ ਹੀ ਹੋਵੇਗੀ ਪਰ ਫੋਨ ਦੇ ਪਿਛਲੇ ਹਿੱਸੇ ‘ਚ ਕਾਫੀ ਬਦਲਾਅ ਕੀਤੇ ਜਾ ਸਕਦੇ ਹਨ। ਇਸ ਫੋਨ ਦਾ ਡਿਜ਼ਾਇਨ ਅਜਿਹੇ ਸਮੇਂ ਲੀਕ ਹੋਇਆ ਹੈ ਜਦੋਂ ਇਸ ਦੀ ਸੇਲ ਭਾਰਤ ਅਤੇ ਚੀਨ ‘ਚ ਘਟਦੀ ਜਾ ਰਹੀ ਹੈ।

ਰਿਪੋਰਟ ਮੁਤਾਬਕ, ਐਪਲ ਲਾਗ ਡਿਸਟੈਂਸ ਟਾਈਮ ਆਫ ਫਲਾਈਟ (ToF) ਟੈਕਨਾਲੋਜੀ ’ਤੇ ਕੰਮ ਕਰ ਰਹੀ ਹੈ ਜਿਸ ਤਹਿਤ ਆਈਫੋਨ ਕਿਸੇ ਵੀ 5 ਮੀਟਰ ਦੂਰ ਤਕ ਦੇ ਆਬਜੈਕਟ ਦੀ 3ਡੀ ਮੈਪਿੰਗ ਕਰ ਸਕੇਗਾ। ਹਾਲਾਂਕਿ ਰਿਪੋਰਟ ’ਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਆਈਫੋਨ XI ਅਜੇ ਇੰਜੀਨਿਅਰਿੰਗ ਵੈਲਿਡੇਸ਼ਨ ਟੈਸਟ ਸਟੇਜ ’ਚ ਹੈ, ਯਾਨੀ ਇਸ ਦਾ ਡਿਜ਼ਾਈਨ ਅਜੇ ਤਕ ਫਾਈਨਲ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਇਸ ਲੀਕ ਨੂੰ ਲੈ ਕੇ ਕੰਪਨੀ ਨੇ ਅਜੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ।