ਨਵੇਂ iPhone ਨੂੰ ਲੈ ਕੇ ਹੋਇਆ ਅਹਿਮ ਖੁਲਾਸਾ, ਮਿਲਣਗੇ ਕਮਾਲ ਦੇ ਫੀਚਰਸ

03/04/2017 4:17:20 PM

ਜਲੰਧਰ- ਐਪਲ ਆਈਫੋਨ 7 ਨੂੰ ਲਾਂਚ ਹੋਏ ਹੁਣ ਕੁਝ ਹੀ ਮਹੀਨੇ ਹੋਏ ਹਨ ਕਿ ਹੁਣ ਆਈਫੋਨ 8 ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਜਾਣਕਾਰੀ ਦੇ ਮੁਤਾਬਕ ਸਾਲ 2017 ''ਚ 10ਵੀ. ਵਰ੍ਹੇਗੰਢ ਦੇ ਮੌਕੇ ''ਤੇ ਐੱਪਲ ਨਵੇਂ ਆਈਪੋਨ 8 ਨੂੰ ਕਈ ਬਦਲਾਵਾਂ ਨਾਲ ਪੇਸ਼ ਕਰ ਸਕਦੀ ਹੈ। ਹਾਲ ਹੀ ''ਚ ਮਿਲੀ ਮੀਡੀਆ ਕੰਪਨੀ DigiTimes ਦੀ ਰਿਪੋਰਟ ਦੇ ਮੁਤਾਬਕ ਐਪਲ ਨੇ ਨਵੀਂ ਗਲਾਸ ਆਈਟੇਂਟੀਫਿਕੇਸ਼ਨ ਟੈਕਨਾਲੋਜੀ ਲਈ ਸਾਲ 2012 ''ਚ ਇਕ ਕੰਪਨੀ ਨਾਲ ਅਲਗੌਰਿਦਮ ਡਿਵੇਲਪ ਕਰਾਈ ਸੀ। ਇਸ ਤਕਨੀਕ ''ਚ ਆਈਫੋਨ ਦੀ OLED ਡਿਸਪਲੇ ਦੇ ਨੀਚੇ ਟੱਚ ID ਸੈਂਸਰ ਦਿੱਤਾ ਜਾਵੇਗਾ, ਜਿਸ ਨਾਲ ਕਕਪੈਸਟਿਵ ਹੋਮ ਬਟਨ ਕੰਮ ਕਰੇਗਾ। ਜਾਣਕਾਰੀ ਦੇ ਮੁਤਾਬਕ ਕੰਪਨੀ ਨਵੇਂ ਆਈਫੋਨ ''ਚ ਇਹ ਨਵੀਂ ਟੈਕਨਾਲੋਜੀ ਦੇ ਸਕਦੀ ਹੈ।
ਇਸ ਤੋਂ ਇਲਾਵਾ ਅਫਵਾਹਾਂ ਹਨ ਕਿ ਕੰਪਨੀਆਂ ਨਵੇਂ ਆਈਫੋਨ 8 ਦੀ ਪ੍ਰੋਡੈਕਸ਼ਨ ਸਤੰਬਰ ਦੇ ਮਹੀਨੇ ਤੋਂ ਸ਼ੁਰੂ ਕਰ ਸਕਦੀ ਹੈ। ਇਸ ਦਾ ਮਤਲਬ ਹੈ ਕਿ ਇਸ ਨੂੰ ਨਵੰਬਰ ਦੇ ਮਹੀਨੇ ਦੇ ਕਰੀਬ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਐਪਲ ਨਵੇਂ ਆਈਫੋਨ ''ਚ ਕਵਰਡ  OLED ਡਿਸਪਲੇ, ਫਿੰਗਰਪ੍ਰਿੰਟ ਸੈਂਸਰ, ਵਾਇਰਲੈੱਸ ਚਾਰਜਿੰਗ ਅਤੇ ਫੇਸ ਰਿਕਨਾਈਜ਼ੇਸ਼ਨ ਸੈਂਸਰ ਦੇਣ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਆਈਫੋਨ ਦੀ ਕੀਮਤ $ 1000 (ਲਗਭਗ 66,736 ਰੁਪਏ) ਤੋਂ ਉੱਪਰ ਹੋਵੇਗੀ।