ਪ੍ਰੋਫੈਸ਼ਨ ਨੂੰ ਧਿਆਨ ''ਚ ਰੱਖ ਕੇ ਬਣਾਈਆਂ ਗਈਆਂ ਹਨ ਐਪਲ ਦੀਆਂ ਇਹ ਇਮੋਜੀਜ਼

08/27/2016 4:28:10 PM

ਜਲੰਧਰ-ਐਪਲ ਵੱਲੋਂ ਆਪਣੇ ਆਈ.ਓ.ਐੱਸ. ਅਤੇ ਨਵੇਂ ਆਈਫੋਨ ਨੂੰ ਲੈ ਕੇ ਕਈ ਤਰ੍ਹਾਂ ਦੇ ਫੀਚਰਸ ਅਤੇ ਅਪਡੇਟਸ ਨੂੰ ਪੇਸ਼ ਕੀਤਾ ਜਾ ਚੁੱਕਾ ਹੈ। ਹਾਲ ਹੀ ''ਚ ਐਪਲ ਵੱਲੋਂ ਇਮੋਜੀ ਨੂੰ ਪਸੰਦ ਕਰਨ ਵਾਲੇ ਯੂਜ਼ਰਜ਼ ਲਈ ਪੰਜ ਨਵੀਆਂ ਇਮੋਜੀਜ਼ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਇਮੋਜੀਪੀਡੀਆ ਦੇ ਸਪੋਰਟ ਨਾਲ ਕੰਪਨੀ ਆਦਮੀ ਅਤੇ ਔਰਤ ਲਈ ਪ੍ਰੋਫੈਸ਼ਨਲ ਦਿੱਖ ਵਾਲੀਆਂ ਪੰਜ ਨਵੀਆਂ ਇਮੋਜੀਜ਼ ਨੂੰ ਪੇਸ਼ ਕਰਨ ਜਾ ਰਹੀ ਹੈ। ਇਨ੍ਹਾਂ ਇਮੋਜੀਜ਼ ''ਚ ਇਕ ਆਰਟਿਸਟ, ਇਕ ਫਾਇਰਫਾਈਟਰ, ਇਕ ਪਾਇਲਟ, ਇਕ ਐਸਟ੍ਰੋਨਟ ਅਤੇ ਇਕ ਜੱਜ ਸ਼ਾਮਿਲ ਹਨ। ਯੂਨੀਕੋਡ ਦੀ ਪਿਛਲੀ ਵੱਡੀ ਅਪਡੇਟ ਵਰਜ਼ਨ 9.0 ਸੀ ਅਤੇ ਜਿਸ ''ਚ ਇਕ ਬੇਕਨ ਅਤੇ ਆਵਾਕਾਡੋ ਇਮੋਜੀਜ਼ ਨੂੰ ਪੇਸ਼ ਕੀਤਾ ਗਿਆ ਸੀ। ਇਮੋਜੀਪੀਡੀਆ ਅਨੁਸਾਰ ਇਮੋਜੀ 4.0 ਨੂੰ ਨਵੰਬਰ ''ਚ ਰਿਲੀਜ਼ ਕੀਤਾ ਜਾਵੇਗਾ, ਜਿਸ ਲਈ ਤੁਹਾਨੂੰ ਆਪਣੇ ਆਈਫੋਨ ''ਤੇ ਇਨ੍ਹਾਂ ਨੂੰ ਦੇਖਣ ਲਈ 2017 ਤੱਕ ਇੰਤਜ਼ਾਰ ਕਰਨਾ ਹੋਵੇਗਾ। 
 
ੇਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਯੂਨੀਕੋਡ ਕੰਸੋਰਟੀਅਮ ਇਕ ਨਾਨ-ਪ੍ਰੋਫਿਟ ਆਰਗਨਾਈਜ਼ੇਸ਼ਨ ਹੈ ਜੋ ਆਨਲਾਈਨ ਸਟੈਂਡ੍ਰਾਈਜ਼ਡ ਕਰੈਕਟਰਜ਼ ਅਤੇ ਸਿੰਬਲਜ਼ ਪੇਸ਼ ਕਰਦੀ ਹੈ। ਇਸ ''ਚ ਕਈ ਤਰ੍ਹਾਂ ਦੇ ਆਨਲਾਈਨ ਸਿੰਬਲਜ਼ ਦਿੱਤੇ ਜਾਂਦੇ ਹਨ ਜੋ ਸਾਫਟਵੇਅਰ ਜਾਂ ਡਿਵਾਈਸ ਦੇ ਬਦਲਣ ਨਾਲ ਵੀ ਉਸੇ ਤਰ੍ਹਾਂ ਹੀ ਰਹਿੰਦੇ ਹਨ। ਉਦਾਹਰਣ ਦੇ ਤੌਰ ''ਤੇ ਜੇਕਰ ਤੁਸੀਂ ਆਈਫੋਨ ਤੋਂ ਕਿਸੇ ਐਂਡ੍ਰਾਇਡ ਫੋਨ ''ਤੇ ਇਮੋਜੀ ਨੂੰ ਭੇਜਦੇ ਹੋ ਤਾਂ ਇਹ ਚਿੱਟੇ ਰੰਗ ਦੇ ਕਿਸੇ ਬਾਕਸ ਦੀ ਤਰ੍ਹਾਂ ਨਹੀਂ ਦਿਖਾਈ ਦਵੇਗੀ। ਇਸ ਤੋਂ ਇਲਾਵਾ ਅਗਸਤ ਮਹੀਨੇ ''ਚ ਆਈ.ਓ.ਐੱਸ. 10 ਸਾਫਟਵੇਅਰ ਅਪਡੇਟ ''ਚ ਕੰਪਨੀ ਵੱਲੋਂ ਖੇਡਾਂ ਨੂੰ ਲੈ ਕੇ ਵੀ ਕਈ ਇਮੋਜੀਜ਼ ਪੇਸ਼ ਕੀਤੀਆਂ ਜਾਣਗੀਆਂ।