iPhone X ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੈ ਬੰਪਰ ਡਿਸਕਾਊਂਟ

06/27/2019 5:55:08 PM

ਗੈਜੇਟ ਡੈਸਕ– ਜੇਕਰ ਤੁਸੀਂ ਆਈਫੋਨ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਆਈਫੋਨ ਐਕਸ ’ਤੇ 31,901 ਰੁਪਏ ਦਾ ਬੰਪਰ ਡਿਸਕਾਊਂਟ ਮਿਲ ਰਿਹਾ ਹੈ। ਫਲਿਪਕਾਰਟ ’ਤੇ ਇਹ ਫੋਨ 91,900 ਰੁਪਏ ’ਚ ਲਿਸਟਿਡ ਹੈ ਪਰ ਡਿਸਕਾਊਂਟ ਤੋਂ ਬਾਅਦ ਇਹ ਫੋਨ 59,999 ਰੁਪਏ ’ਚ ਮਿਲ ਰਿਹਾ ਹੈ। ਇੰਨਾ ਹੀ ਨਹੀਂ ਫਲਿਪਕਾਰਟ ਆਈਫੋਨ ਐਕਸ ਦੇ ਨਾਲ ਕਈ ਸ਼ਾਨਦਾਰ ਆਫਰਸ ਵੀ ਦੇ ਰਹੀ ਹੈ। ਜਿਸ ਨਾਲ ਇਸ ਫੋਨ ਨੂੰ ਤੁਸੀਂ ਹੋਰ ਵੀ ਘੱਟ ਕੀਮਤ ’ਚ ਖਰੀਦ ਸਕਦੇ ਹੋ। 

17,900 ਰੁਪਏ ਦਾ ਐਕਸਚੇਂਜ ਆਫਰ
ਆਈਫੋਨ ਐਕਸ ’ਤੇ ਫਲਿਪਕਾਰਟ 17,900 ਰੁਪਏ ਦਾ ਐਕਸਚੇਂਜ ਆਫਰ ਮਿਲ ਰਿਹਾ ਹੈ। ਯਾਨੀ ਆਪਣਾ ਪੁਰਾਣਾ ਸਮਾਰਟਫੋਨ ਐਕਸਚੇਂਜ ਕਰਕੇ 17,900 ਰੁਪਏ ਤਕ ਦਾ ਵਾਧੂ ਡਿਸਕਾਊਂਟ ਪਾ ਸਕਦੇ ਹੋ। 

5 ਫੀਸਦੀ ਦਾ ਇੰਸਟੈਂਟ ਡਿਸਕਾਊਂਟ
ICICI ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ 5 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਇਸ ਆਈਫੋਨ ’ਤੇ ਪਹਿਲੀ ਵਾਰ ਇੰਨਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ।