ਕੋਰੋਨਾਵਾਇਰਸ ਕਾਰਨ ਦੇਰ ਨਾਲ ਲਾਂਚ ਹੋਵੇਗਾ ਐਪਲ ਦਾ ਸਸਤਾ iPhone

02/25/2020 11:37:22 AM

ਗੈਜੇਟ ਡੈਸਕ– ਐਪਲ ਇਸ ਸਾਲ ਆਪਣੇ ਸਸਤੇ ਆਈਫੋਨ ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਨੂੰ ਆਈਫੋਨ 9 ਨਾਂ ਨਾਲ ਲਾਂਚ ਕੀਤਾ ਜਾਵੇਗਾ ਪਰ ਇਸ ਦੀ ਲਾਂਚਿੰਗ ’ਚ ਹੁਣ ਦੇਰੀ ਹੋ ਸਕਦੀ ਹੈ। ਕੋਰੋਨਾਵਾਇਰਸ ਦੇ ਚਲਦੇ ਸਸਤੇ ਆਈਫੋਨ ਦੇ ਮਾਸ ਪ੍ਰੋਡਕਸ਼ਨ ’ਚ ਰੁਕਾਵਟ ਆਈ ਹੈ, ਅਜਿਹੇ ’ਚ ਕਿਹਾ ਜਾ ਰਿਹਾ ਹੈ ਕਿ ਇਸ ਦੀ ਲਾਂਚਿੰਗ ਨੂੰ ਅਪ੍ਰੈਲ ਤਕ ਟਾਲ ਦਿੱਤਾ ਜਾਵੇਗਾ। 

ਛੋਟੀ ਡਿਸਪਲੇਅ ਨਾਲ ਆਏਗਾ ਇਹ ਆਈਫੋਨ ਮਾਡਲ
ਕਈ ਐਪਲ ਆਈਫੋਨ ਫੈਨ ਅਜਿਹੇ ਹਨ ਜੋ ਆਈਫੋਨ 5ਐੱਸ ਅਤੇ ਆਈਫੋਨ ਐੱਸ.ਈ. ਜਿੰਨੀ ਡਿਸਪਲੇਅ ਵਾਲੇ ਫੋਨ ਨੂੰ ਹੀ ਰੱਖਣਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਇਸ ਫੋਨ ਨੂੰ ਜ਼ਿਆਦਾ ਕੀਮਤ ’ਤੇ ਨਹੀਂ ਲਿਆਇਆ ਜਾਵੇਗਾ। ਇਸ ਫੋਨ ਦੇ 4.7 ਇੰਚ ਐੱਲ.ਸੀ.ਡੀ. ਡਿਸਪਲੇਅ, ਟੱਚ ਆਈ.ਡੀ. ਦੇ ਨਾਲ ਹੋਮ ਬਟਨ ਅਤੇ ਬੇਹੱਦ ਪਤਲੇ ਬੇਜ਼ਲਸ ਦੇ ਨਾਲ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦੀ ਕੀਮਤ ਵੀ ਕਰੀਬ 3,99 ਡਾਲਰ (ਕਰੀਬ 28 ਹਜ਼ਾਰ ਰੁਪਏ) ਹੋ ਸਕਦੀ ਹੈ।