ਐਪਲ ਦੇ ਇਸ ਆਈਫੋਨ ਦੀ ਕੀਮਤ ''ਚ ਹੋਈ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ

02/26/2017 6:22:28 PM

ਜਲੰਧਰ- ਜੇਕਰ ਤੁਸੀਂ ਵੀ ਆਈਫੋਨ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਕੀਮਤ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖੁਸ਼ਖਬਰੀ ਹੈ। ਆਨਲਾਈਨ ਵੈੱਬਸਾਈਟ ਐਮੇਜ਼ਾਨ ਇੰਡੀਆ ਐਪਲ ਆਈਫੋਨ 6 ਦੇ 16ਜੀ.ਬੀ. ਵੈਰੀਐਂਟ ''ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। 52,000 ਰੁਪਏ ਦੀ ਕੀਮਤ ਵਾਲੇ ਇਸ ਆਈਫੋਨ ਨੂੰ ਤੁਸੀਂ 30,300 ਰੁਪਏ ''ਚ ਖਰੀਦ ਸਕਦੇ ਹੋ। ਬਿਹਤਰੀਨ ਫੀਚਰਜ਼ ਨਾਲ ਲੈਸ ਆਈਫੋਨ 6 ''ਤੇ ਤੁਹਾਨੂੰ 21,700 ਰੁਪਏ ਦਾ ਡਿਸਕਾਊਂਟ ਮਿਲ ਰਿਹੈ ਹੈ। 
ਆਈਫੋਨ 6 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 4.7-ਇੰਚ ਦੀ ਡਿਸਪਲੇ ਮੌਜੂਦ ਹੈ। ਇਸ ਵਿਚ ਇਕ 64-ਬਿਟ ਕਵਾਡ ਕੋਰ ਐਪਲ ਏ8 ਮੋਬਾਇਲ ਚਿੱਪਸੈੱਟ ਮੌਜੂਦ ਹੈ ਅਤੇ ਇਸ ਵਿਚ 1ਜੀ.ਬੀ. ਦੀ ਰੈਮ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਐੱਲ.ਈ.ਡੀ. ਫਲੈਸ਼ ਦੇ ਨਾਲ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ ''ਚ 1.2 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ।