A17 Bionic ਚਿੱਪਸੈੱਟ ਨਾਲ iPhone 15 Pro, Pro Max ਭਾਰਤ 'ਚ ਲਾਂਚ, ਕੀਮਤ 1,34,900 ਰੁਪਏ ਤੋਂ ਸ਼ੁਰੂ

09/13/2023 4:15:46 AM

ਗੈਜੇਟ ਡੈਸਕ- ਦਿੱਗਜ ਮੋਬਾਇਲ ਕੰਪਨੀ ਐਪਲ ਨੇ ਐਪਲ ਵਾਚ ਸੀਰੀਜ਼ 9 ਤੋਂ ਇਲਾਵਾ ਆਈਫੋਨ 15 ਸੀਰੀਜ਼ ਨੂੰ ਵੀ ਲਾਂਚ ਕਰ ਦਿੱਤਾ ਹੈ। ਆਈਫੋਨ 15 ਸੀਰੀਜ਼ 'ਚ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਨੂੰ ਲਾਂ ਕੀਤਾ ਗਿਆ ਹੈ। ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਦੇ ਨਾਲ ਏ17 ਬਾਇਓਨਿਕ ਚਿੱਪਸੈੱਟ ਦਿੱਤਾ ਗਿਆ ਹੈ ਜੋ ਕਿ ਦੁਨੀਆ ਦਾ ਪਹਿਲਾ 3 ਨੈਨੋਮੀਟਰ ਵਾਲਾ ਪ੍ਰੋਸੈਸਰ ਹੈ। ਇਸਨੂੰ ਤਿੰਨ ਨੈਨੋਮੀਟਰ ਪ੍ਰੋਸੈਸ 'ਤੇ ਤਿਆਰ ਕੀਤਾ ਗਿਆ ਹੈ। 

ਆਈਫੋਨ 15 ਸੀਰੀਜ਼ ਦੇ ਨਾਲ ਇਸ ਵਾਰ ਕਈ ਬਦਲਾਅ ਕੀਤੇ ਗਏ ਹਨ। ਆਈਫੋਨ 15 ਸੀਰੀਜ਼ ਦੇ ਸਾਰੇ ਮਾਡਲਾਂ ਦੇ ਨਾਲ ਇਸ ਵਾਰ ਡਾਈਨੈਮਿਕ ਆਈਲੈਂਡ ਮਿਲੇਗਾ। ਇਸਤੋਂ ਇਲਾਵਾ ਸਾਰੇ ਫੋਨਾਂ 'ਚ ਟਾਈਪ-ਸੀ ਪੋਰਟ ਮਿਲੇਗਾ। ਆਈਫੋਨ 15 ਸੀਰੀਜ਼ ਦੇ ਪ੍ਰੋ ਮਾਡਲਾਂ 'ਚੋਂ ਆਈਕਾਨਿਕ ਸਾਈਲੈਂਟ ਬਟਨ ਹਟਾ ਦਿੱਤਾ ਗਿਆ ਹੈ। ਰੈਗੁਲਰ ਮਾਡਲ ਨੂੰ ਵੀ ਇਸ ਵਾਰ 48 ਮੈਗਾਪਿਕਸਲ ਕੈਮਰੇ ਨਾਲ ਲਾਂਚ ਕੀਤਾ ਗਿਆ ਹੈ। 

ਆਈਫੋਨ 15 ਪ੍ਰੋ ਦੇ ਨਾਲ ਟਾਈਟੇਨੀਅਮ ਡਿਜ਼ਾਈਨ ਦਿੱਤਾ ਗਿਆ ਹੈ। ਆਈਫੋਨ 15 ਪ੍ਰੋ ਹੁਣ ਤਕ ਦਾ ਸਭ ਤੋਂ ਹਲਕਾ ਪ੍ਰੋ ਮਾਡਲ ਹੋਵੇਗਾ। ਆਈਫੋਨ 15 ਪ੍ਰੋ ਦੇ ਨਾਲ 6.1 ਅਤੇ ਆਈਫੋਨ 15 ਪ੍ਰੋ ਮੈਕਸ ਦੇ ਨਾਲ 6.7 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਐਪਲ ਮੁਤਾਬਕ, ਨਵੇਂ ਆਈਫੋਨ ਦੇ ਪ੍ਰੋ ਮਾਡਲ 'ਚ ਉਸੇ ਟਾਈਟੇਨੀਅਮ ਗ੍ਰੇਡ ਦਾ ਇਸਤੇਮਾਲ ਹੋਇਆ ਹੈ ਜੋ ਨਾਸਾ ਦੇ ਮਾਰਸ ਰੋਵਰ 'ਚ ਸੀ।

ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਦੇ ਨਾਲ ਏ17 ਪ੍ਰੋ ਬਾਇਓਨਿਕ ਚਿੱਪਸੈੱਟ ਦਿੱਤਾ ਗਿਆ ਹੈ ਜੋ ਕਿ ਦੁਨੀਆ ਦਾ ਪਹਿਲਾ 3 ਨੈਨੋਮੀਟਰ ਵਾਲਾ ਪ੍ਰੋਸੈਸਰ ਹੈ। ਇਸ ਪ੍ਰੋਸੈਸਰ ਦਾ ਨਿਊਰਲ ਇੰਜਣ ਪਹਿਲਾਂ ਦੇ ਮੁਕਾਬਲੇ 20 ਗੁਣਾ ਫਾਸਟ ਹੈ। ਆਈਫੋਨ 15 ਪ੍ਰੋ ਦੇ ਦੋਵਾਂ ਮਾਡਲਾਂ 'ਚੋਂ ਆਈਕਾਨਿਕ ਸਾਈਲੈਂਟ ਬਟਨ ਹਟਾ ਦਿੱਤਾ ਗਿਆ ਹੈ। ਇਸਦੀ ਥਾਂ ਨਵਾਂ ਐਕਸ਼ਨ ਬਟਨ ਦਿੱਤਾ ਗਿਆ ਹੈ। ਇਸਦੀ ਮਦਦ ਨਾਲ ਫੋਨ ਨੂੰ ਸਾਈਲੈਂਟ ਕਰਨ ਤੋਂ ਇਲਾਵਾ ਫਲਾਈਟ ਮੋਡ ਵਰਗੇ ਕਈ ਕੰਮ ਕੀਤੇ ਜਾ ਸਕਣਗੇ। 

ਕੀਮਤ

ਆਈਫੋਨ 15 ਪ੍ਰੋ ਦੀ ਸ਼ੁਰੂਆਤੀ ਕੀਮਤ 999 ਡਾਲਰ ਅਤੇ ਆਈਫੋਨ 15 ਪ੍ਰੋ ਮੈਕਸ ਦੀ ਸ਼ੁਰੂਆਤੀ ਕੀਮਤ 1199 ਡਾਲਰ ਹੈ। ਦੱਸ ਦੇਈਏ ਕਿ ਆਈਫੋਨ 14 ਸੀਰੀਜ਼ ਦੇ ਪ੍ਰੋ ਮਾਡਲ ਨੂੰ ਵੀ ਇਸੇ ਕੀਮਤ 'ਤੇ ਪੇਸ਼ ਕੀਤਾ ਗਿਆ ਸੀ। ਭਾਰਤ ਵਿਚ ਆਈਫੋਨ 15 Pro ਦੀ ਕੀਮਤ 1,34,900 ਤੇ ਆਈਫੋਨ 15 Pro Max ਦੀ ਕੀਮਤ 1,59,900 ਰੁਪਏ ਤੋਂ ਸ਼ੁਰੂ ਹੋਵੇਗੀ। 22 ਸਤੰਬਰ ਤੋਂ ਵਿਕਰੀ ਲਈ ਉਪਲੱਬਧ ਹੋਣਗੀ ਆਈਫੋਨ 15 ਸੀਰੀਜ਼।

Rakesh

This news is Content Editor Rakesh