ਭਾਰਤ 'ਚ ਬਣਨਗੇ ਆਈਫੋਨ 15 ਤੇ ਆਈਫੋਨ 15 ਪਲੱਸ! ਟਾਟਾ ਸਮੂਹ ਕਰ ਸਕਦੈ ਹਾ ਮੈਨਿਊਫੈਕਚਰਿੰਗ

05/14/2023 8:33:24 PM

ਗੈਜੇਟ ਡੈਸਕ- ਯੂ.ਐੱਸ. ਆਧਾਰਿਤ ਟੈੱਕ ਦਿੱਗਜ ਐਪਲ ਦੇ ਆਈਫੋਨ ਜਲਦ ਹੀ ਮੇਡ-ਇਨ ਇੰਡੀਆ ਹੋਣ ਵਾਲੇ ਹਨ। ਕੰਪਨੀ ਜਲਦ ਹੀ ਆਪਣੇ ਆਈਫੋਨ ਦੇ ਪ੍ਰੋਡਕਸ਼ਨ ਲਈ ਚੀਨ 'ਤੇ ਆਪਣੀ ਨਿਰਭਰਤਾ ਨੂੰ ਘੱਟ ਕਰਨ ਲਈ ਭਾਰਤ 'ਚ ਆਉਣ ਵਾਲੀ ਆਈਫੋਨ 15 ਸੀਰੀਜ਼ ਦੇ ਕੁਝ ਮਾਡਲਾਂ ਦੀ ਮੈਨਿਊਫੈਕਚਰਿੰਗ ਕਰਨ ਦੀ ਯੋਜਨਾ ਬਣਾ ਰਹੀ ਹੈ। ਆਈਫੋਨ 15 ਦੇ ਇਸ ਸਾਲ ਸਤੰਬਰ 'ਚ ਲਾਂਚ ਹੋਣ ਦੀ ਉਮੀਦ ਹੈ। ਜਿਨ੍ਹਾਂ 'ਚੋਂ ਆਈਫੋਨ 15 ਅਤੇ ਆਈਫੋਨ 15 ਪਲੱਸ ਨੂੰ ਭਾਰਤ 'ਚ ਬਣਾਇਆ ਜਾ ਸਕਦਾ ਹੈ। ਇਸ ਲਈ ਐਪਲ ਭਾਰਤ 'ਚ ਟਾਟਾ ਸਮੂਹ ਦੇ ਨਾਲ ਸਾਂਝੇਦਾਰੀ ਕਰ ਸਕਦੀ ਹੈ।

ਮੇਡ-ਇਨ ਇੰਡੀਆ ਹੋਣਗੇ ਆਈਫੋਨ 15 ਅਤੇ ਆਈਫੋਨ 15 ਪਲੱਸ!

ਕੰਪਨੀ ਆਪਣੀ ਅਪਕਮਿੰਗ ਆਈਫੋਨ ਸੀਰੀਜ਼ 'ਚੋਂ ਬੇਸ ਵੇਰੀਐਂਟ ਆਈਫਨ 15 ਅਤੇ ਆਈਫੋਨ 15 ਪਲੱਸ ਨੂੰ ਭਾਰਤ 'ਚ ਮੈਨਿਊਫੈਕਚਿੰਗ ਕਰਨ ਦੀ ਤਿਆਰੀ ਕਰ ਰਹੀਹੈ। ਟ੍ਰੈਂਡਫੋਰਸ ਮੁਤਾਬਕ, ਫਾਕਸਕਾਨ, ਪੇਗਾਟ੍ਰੋਨ ਅਤੇ ਲਕਸ ਸ਼ੇਅਰ ਤੋਂ ਬਾਅਦ ਟਾਟਾ ਸਮੂਹ ਐਪਲ ਲਈ ਆਈਫੋਨ ਬਣਾਉਣ ਵਾਲੀ ਚੌਥੀ ਕੰਪਨੀ ਹੋਵੇਗੀ। ਰਿਪੋਰਟ ਮੁਤਾਬਕ, ਆਈਫੋਨ 15 ਅਤੇ 15 ਪਲੱਸ ਦੀ ਮੈਨਿਊਫੈਕਚਰਿੰਗ ਨੂੰ ਭਾਰਤ 'ਚ ਟਾਟਾ ਸਮੂਹ ਦੁਆਰਾ ਸੰਭਾਲਣ ਦੀ ਯੋਜਨਾ ਬਣਾ ਰਹੀ ਹੈ।

ਟਾਟਾ ਸਮੂਹ ਬਣਾਏਗੀ ਆਈਫੋਨ

ਟਾਟਾ ਸਮੂਹ ਨੇ ਵਿਸਟ੍ਰੋਨ ਦੀ ਭਾਰਤੀ ਪ੍ਰੋਡਕਸ਼ਨ ਲਾਈਨ ਦਾ ਐਕਵਾਇਰ ਕਰ ਲਿਆ ਹੈ ਜੋ ਕਿ ਭਾਰਤ ਦਾ ਸਭ ਤੋਂ ਵੱਡਾ ਸਮੂਹ ਹੈ ਜੋ ਆਈਫੋਨ 15 ਸੀਰੀਜ਼ ਨੂੰ ਅਸੈਂਬਲ ਕਰੇਗਾ। ਇਹ ਦਾਅਵਾ ਅਜਿਹੇ ਸਮੇਂ 'ਚ ਕੀਤਾ ਜਾ ਰਿਹਾ ਹੈ ਜਦੋਂ ਵਿਸਟ੍ਰੋਨ ਕਥਿਤ ਤੌਰ 'ਤੇ ਭਾਰਤੀ ਬਾਜ਼ਾਰ 'ਚੋਂ ਬਾਹਰ ਨਿਕਲਣ ਦੀ ਤਿਆਰੀ ਕਰ ਰਿਹਾ ਹੈ। ਯਾਨੀ ਟਾਟਾ ਭਾਰਤ 'ਚ ਆਈਫੋਨ ਦੇ ਪ੍ਰੋਡਕਸ਼ਨ ਲਈ ਇਕਮਾਤਰ ਕੰਪਨੀ ਬਣ ਜਾਂਦਾ ਹੈ।

Rakesh

This news is Content Editor Rakesh