9 ਸਤੰਬਰ ਨੂੰ ਦੇਖਣ ਨੂੰ ਮਿਲ ਸਕਦੈ ਨਵਾਂ ਆਈਪੈਡ ਪ੍ਰੋ

09/03/2015 4:43:59 PM

ਜਲੰਧਰ- ਐਪਲ 9 ਸਤੰਬਰ ਨੂੰ ਹੋਣ ਵਾਲੇ ਈਵੈਂਟ ਦਾ ਐਲਾਨ ਕਰ ਚੁੱਕੀ ਹੈ ਜਿਸ ''ਚ ਕੰਪਨੀ ਨਵੇਂ ਆਈਫੋਨ, ਐਪਲ ਟੀ.ਵੀ. ਦੇ ਨਾਲ ਆਈਪੈਡ ਪ੍ਰੋ ਨੂੰ ਵੀ ਲਾਂਚ ਕਰ ਸਕਦੀ ਹੈ। ਐਪਲ ਵਲੋਂ ਆਈਪੈਡ ਪ੍ਰੋ ਦੇ ਲਾਂਚ ਜਾਂ ਪ੍ਰਦਰਸ਼ਨ ਨਾਲ ਜੁੜੀ ਕੋਈ ਜਾਣਕਾਰੀ ਫਿਲਹਾਲ ਮੁਹੱਇਆ ਨਹੀਂ ਕਰਵਾਈ ਗਈ ਹੈ ਪਰ ਅਫਵਾਹਾਂ ਅਨੁਸਾਰ ਆਈਪੈਡ ਪ੍ਰੋ ਵੱਡੀ ਸਕਰੀਨ ਦੇ ਨਾਲ ਬਾਜ਼ਾਰ ''ਚ ਉਪਲੱਬਧ ਹੋਵੇਗਾ।

9to5mac ਅਨੁਸਾਰ ਐਪਲ ਅਗਲੇ ਹਫਤੇ ਵੱਡੀ ਸਕਰੀਨ ਵਾਲਾ ਡਿਵਾਈਸ ਆਈਪੈਡ ਪ੍ਰਦਰਸ਼ਿਤ ਕਰੇਗਾ। ਇਸ ਰਿਪੋਰਟ ਅਨੁਸਾਰ ਆਈਪੈਡ ਪ੍ਰੋ ਦੀ ਪ੍ਰੀ-ਬੁਕਿੰਗ ਅਕਤੂਬਰ ਤੋਂ ਉਪਲੱਬਧ ਹੋਵੇਗਾ ਤੇ ਨਵੰਬਰ ਤੋਂ ਡਿਵਾਈਸ ਦੀ ਸੇਲ ਸ਼ੁਰੂ ਹੋਵੇਗੀ। ਉਪਲੱਬਧ ਜਾਣਕਾਰੀ ਅਨੁਸਾਰ ਆਈਪੈਡ ਪ੍ਰੋ ''ਚ 2048 ਗੁਣਾ 2732 ਪਿਕਸਲ ਰੈਜ਼ੇਲਿਊਸ਼ਨ ਵਾਲੀ 12.9 ਇੰਚ ਦੀ ਡਿਸਪਲੇ ਹੋਵੇਗੀ। ਡਿਵਾਈਸ ''ਚ ਐਂਟੀ ਰੈਫਲੈਕਟਿੰਗ ਸਕਰੀਨ ਕੋਟਿੰਗ ਕੀਤੀ ਗਈ ਹੈ।

ਆਈਪੈਡ ਪ੍ਰੋ ''ਚ 2 ਜੀ.ਬੀ. ਰੈਮ ਤੇ ਪਾਵਰ ਬੈਕਅਪ ਲਈ 11000 ਐਮ.ਏ.ਐਚ. ਦੀ ਬੈਟਰੀ ਉਪਲੱਬਧ ਹੋਵੇਗੀ। ਇਸ ਦੇ ਇਲਾਵਾ 9to5mac ''ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਐਪਲ ਆਈਪੈਡ ਮਿਨੀ 4 ਦਾ ਅਗਲਾ ਮਾਡਲ ਵੀ ਪੇਸ਼ ਕਰੇਗਾ। ਜਿਸ ''ਚ ਉਪਭੋਗਤਾਵਾਂ ਨੂੰ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।