iPhone X ਦੇ ਮਾਡਲਸ 'ਚ ਆਈ ਗੜਬੜੀ, ਐਪਲ ਨੇ ਸ਼ੁਰੂ ਕੀਤਾ ਫ੍ਰੀ ਰਿਪੇਅਰ ਆਫਰ

11/10/2018 1:48:32 PM

ਗੈਜੇਟ ਡੈਸਕ- ਪਿਛਲੇ ਕੁਝ ਸਮੇਂ ਤੋਂ iPhone X ਤੇ MacBook pro ਦੇ ਕੁਝ ਯੂਜ਼ਰਸ ਇਨ੍ਹਾਂ ਡਿਵਾਈਸਿਜ਼ ਦੀ ਸਕ੍ਰੀਨ 'ਚ ਆਉਣ ਵਾਲੀ ਦਿੱਕਤਾਂ ਦੀ ਆਨਲਾਈਨ ਰਿਪੋਰਟ ਕਰ ਰਹੇ ਹਨ। ਉਥੇ ਹੀ ਹੁਣ ਕੰਪਨੀ ਨੇ iPhone X ਤੇ 13 ਇੰਚ ਦੇ ਮੈਕਬੁੱਕ ਪ੍ਰੋ ਦੇ ਕੁਝ ਮਾਡਲਸ 'ਚ ਗੜਬੜੀ ਹੋਣ ਦੀ ਗੱਲ ਨੂੰ ਮੰਣਦੇ ਹੋਏ ਇਸ 'ਤੇ ਫ੍ਰੀ ਰਿਪੇਅਰ ਦਾ ਆਫਰ ਸ਼ੁਰੂ ਕੀਤਾ ਹੈ। ਇਸ ਆਫਰ ਦੇ ਤਹਿਤ ਆਈਫੋਨ ਐਕਸ ਯੂਜ਼ਰਸ ਨੂੰ ਫ੍ਰੀ ਸਕ੍ਰੀਨ ਰਿਪਲੇਸਮੈਂਟ ਦਾ ਆਫਰ ਦਿੱਤਾ ਹੈ ਤੇ ਮੈਕਬੁੱਕ ਪ੍ਰੋਅ ਲਈ ਫ੍ਰੀ ਰਿਪੇਅਰ ਦਾ ਆਫਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਆਈਫੋਨ 6 ਸਮੇਤ ਸਾਰੇ ਆਈਫੋਨਜ਼ ਯੂਜ਼ਰਸ ਨੂੰ ਸਕ੍ਰੀਨ 'ਚ ਆ ਰਹੀ ਪਰੇਸ਼ਾਨੀ ਦੇ ਚੱਲਦੇ ਫ੍ਰੀ 'ਚ ਸਕ੍ਰੀਨ ਰਿਪਲੇਸਮੈਂਟ ਦਾ ਆਫਰ ਦੇ ਰਹੀ ਹੈ।

ਕੰਪਨੀ ਦਾ ਬਿਆਨ 
ਕੰਪਨੀ ਨੇ ਸ਼ੁੱਕਰਵਾਰ ਨੇ ਕਿਹਾ ਹੈ ਕਿ ਕੁਝ ਆਈਫੋਨ ਐਕਸ ਦੀ ਸਕ੍ਰੀਨ ਟੱਚ 'ਤੇ ਕੋਈ ਰੀਐਕਟ ਨਹੀਂ ਕਰ ਰਹੀ ਹੈ ਤੇ ਕਿ ਕੁਝ ਆਈਫੋਨ ਐਕਸ ਦੀ ਸਕ੍ਰੀਨ ਬਿਨਾਂ ਟੱਚ ਕੀਤੀ ਵੀ ਰਿਐਕਟ ਕਰ ਰਹੀ ਹਨ। ਐਪਲ ਨੇ ਇਹ ਵੀ ਕਿਹਾ ਕਿ ਮੈਕਬੁੱਕ ਪ੍ਰੋ 'ਚ ਯੂਜ਼ਰਸ ਨੂੰ ਡਾਟਾ ਲਾਸ ਦੀ ਮੁਸ਼ਕਿਲ ਆ ਰਹੀ ਹੈ। ਇਸ ਦੇ ਚੱਲਦੇ ਕੰਪਨੀ ਨੇ ਆਪਣੇ ਇਨ੍ਹਾਂ ਦੋਨਾਂ ਪ੍ਰੋਡਕਟਸ ਲਈ ਫ੍ਰੀ ਰਿਪੇਅਰ ਦਾ ਆਫਰ ਸ਼ੁਰੂ ਕੀਤਾ ਹੈ।  ਮੈਕਬੁੱਕ ਪ੍ਰੋ 'ਚ ਆਈ ਮੁਸ਼ਕਿਲ ਦੇ ਚੱਲਦੇ ਐਪਲ ਨੇ ਕਿਹਾ ਹੈ ਕਿ ਜਿਨ੍ਹਾਂ ਯੂਜ਼ਰਸ ਦੇ ਲੈਪਟਾਪ 'ਚ ਮੁਸ਼ਕਿਲ ਆਈ ਹੈ ਕੰਪਨੀ ਉਨ੍ਹਾਂ ਦੇ ਲੈਪਟਾਪ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਈਫੋਨ ਐਕਸ ਤੇ ਮੈਕਬੁੱਕ ਪ੍ਰੋ
ਕੰਪਨੀ ਨੇ ਆਈਫੋਨ ਐਕਸ ਨੂੰ 2017 'ਚ ਮਾਰਕੀਟ 'ਚ ਉਤਾਰਿਆ ਗਿਆ ਸੀ ਤੇ ਸਤੰਬਰ 'ਚ ਆਈਫੋਨ XS ਤੇ ਆਈਫੋਨ XR ਮਾਡਲ ਪੇਸ਼ ਕੀਤੇ ਜਾਣ 'ਤੇ ਇਸ ਦੀ ਵਿਕਰੀ ਬੰਦ ਕਰ ਦਿੱਤੀ ਸੀ। ਦੱਸ ਦੇਈਏ ਕਿ ਆਈਫੋਨਜ਼ ਐਕਸ ਐਪਲ ਦਾ ਸਭ ਤੋਂ ਜ਼ਿਆਦਾ ਕਮਾਈ ਕਰਣ ਵਾਲਾ ਮਾਡਲ ਹੈ। ਉਥੇ ਹੀ ਏੱਪਲ ਨੇ ਮੈਕਬੁੱਕ ਪ੍ਰੋ ਨੂੰ ਜੂਨ 2017 ਤੋਂ ਜੂਨ 2018 ਦੇ ਵਿਚਕਾਰ ਮਾਰਕੀਟ 'ਚ ਉਤਾਰਿਆ ਸੀ,  ਇਸ 'ਚ 256 ਜੀ. ਬੀ ਦੀ ਸਟੋਰੇਜ਼ ਹੈ।