2020 ''ਚ ਆਵੇਗਾ 5G iPhone

11/06/2018 2:04:41 AM

ਗੈਜੇਟ ਡੈਸਕ—ਸਮਰਾਟਫੋਨ ਕੰਪਨੀਆਂ ਹੁਣ 5ਜੀ ਸਮਾਰਟਫੋਨ ਲਿਆਉਣ ਦੀਆਂ ਤਿਆਰੀਆਂ ਕਰ ਰਹੀਆਂ ਹਨ। ਕੁਝ ਕੰਪਨੀਆਂ 5ਜੀ ਸਮਾਰਟਫੋਨ ਦੀ ਟੈਸਟਿੰਗ ਵੀ ਕਰ ਰਹੀਆਂ ਹਨ। ਅਗਲੇ ਸਾਲ ਤੱਕ ਮਾਰਕੀਟ 'ਚ 5ਜੀ ਸਮਾਰਟਫੋਨ ਦੇਖਣ ਨੂੰ ਵੀ ਮਿਲ ਸਕਦੇ ਹਨ। ਪਰ ਐਪਲ ਇਸ ਦੇ ਲਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ। ਰਿਪੋਰਟ ਮੁਤਾਬਕ ਐਪਲ 2020 ਤੱਕ 5ਜੀ ਸਪੋਰਟ ਵਾਲੇ ਆਈਫੋਨ ਲਾਂਚ ਕਰ ਸਕਦੀ ਹੈ। ਰਿਪੋਰਟ ਮੁਤਾਬਕ ਐਪਲ 2020 ਤੱਕ 5ਜੀ ਆਈਫੋਨ ਲਈ ਇੰਟੈਲ 8161 ਚਿਪਸੈੱਟ ਯੂਜ਼ ਕਰੇਗੀ। ਇਸ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਸਾਰਾ ਕੁਝ ਠੀਕ ਰਿਹਾ ਤਾਂ ਆਈਫੋਨ ਮੋਡੇਮ ਲਈ ਇੰਟੈਲ ਨੂੰ ਚੁਣਿਆ ਜਾਵੇਗਾ। ਦੱਸਣਯੋਗ ਹੈ ਕਿ ਇੰਟੈਲ 8160 ਨਾਂ ਦੇ ਚਿਪਸੈੱਟ 'ਤੇ ਕੰਮ ਕਰ ਰਹੀ ਹੈ ਜਿਸ ਨੂੰ ਪ੍ਰੋਟੋਟਾਈਪ ਅਤੇ ਟੈਸਟਿੰਗ ਲਈ ਯੂਜ਼ ਕੀਤਾ ਜਾਵੇਗਾ।

ਫਾਸਟ ਕੰਪਨੀ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਐਪਲ ਨੇ 5ਜੀ ਮੋਡੇਮ ਲਈ ਮੀਡੀਆਟੇਕ ਨਾਲ ਵੀ ਗੱਲਬਾਤ ਕੀਤੀ ਹੈ। ਪਰ ਇਸ ਨੂੰ Plan B ਦੱਸਿਆ ਜਾ ਰਿਹਾ ਹੈ। ਮੀਡੀਆਟੇਕ ਵੀ 5ਜੀ ਮੋਡੇਮ 'ਤੇ ਕੰਮ ਕਰ ਰਹੀ ਹੈ ਪਰ ਆਮ ਤੌਰ 'ਤੇ ਇਹ ਕੰਪਨੀ ਬਜਟ ਸਮਾਰਟਫੋਨ ਲਈ ਪ੍ਰੋਸੈਸਰ ਬਣਾਉਂਦੀ ਹੈ। ਐਪਲ ਅਤੇ ਕੁਆਲਕਾਮ 'ਚ ਲੀਗਲ ਬੈਟਲ ਚਾਲੂ ਹੈ, ਇਸ ਲਈ ਕੁਆਲਕਾਮ ਤੋਂ 5ਜੀ ਚਿਪਸੈੱਟ ਨੂੰ ਲੈ ਕੇ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ। ਫਿਲਹਾਲ ਐਪਲ ਨੇ ਇਸ ਰਿਪੋਰਟ ਦਾ ਕੋਈ ਵੀ ਬਿਆਨ ਨਹੀਂ ਜਾਰੀ ਕੀਤਾ ਹੈ।

5ਜੀ ਨੈੱਟਵਰਕ ਦੀ ਗੱਲ ਕੀਤੀ ਜਾਵੇ ਤਾਂ 2019 ਦੇ ਆਖਿਰ ਤੱਕ ਟੈਲੀਕਾਮ ਕੰਪਨੀਆਂ ਇਸ ਦੀ ਟੈਸਟਿੰਗ ਸ਼ੁਰੂ ਕਰ ਦੇਣਗੀਆਂ। ਫਿਲਹਾਲ ਕਈ ਜਗ੍ਹਾਂ 'ਤੇ ਇਸ ਦੀ ਟੈਸਟਿੰਗ ਹੋ ਰਹੀ ਹੈ ਪਰ ਭਾਰਤ 'ਚ ਅਜੇ ਇਸ ਦੀ ਸ਼ੁਰੂਆਤ ਹੋਣੀ ਬਾਕੀ ਹੈ। ਸਮਾਰਟਫੋਨ ਕੰਪਨੀਆਂ 2019 'ਚ 5ਜੀ ਫੀਚਰ ਨੂੰ ਮਾਰਕੀਟਿੰਗ ਦੇ ਤੌਰ 'ਤੇ ਯੂਜ਼ ਕਰਕੇ ਇਸ ਨੂੰ ਵਧਾ-ਚੜਾ ਦੇ ਪੇਸ਼ ਕਰੇਗੀ।