ਐਪਲ ਨਵੀਂ ਡਿਵਾਈਸ ਤੇ ਕਰ ਰਹੀਂ ਹੈ ਕੰਮ , 'ਸਟਾਰ' ਕੋਡਨੇਮ ਨਾਲ ਹੋਵੇਗੀ ਪੇਸ਼

05/28/2018 3:44:52 PM

ਜਲੰਧਰ-ਤਕਨੀਲੋਜੀ ਦੀ ਦਿਗਜ਼ ਕੰਪਨੀ ਐਪਲ (Apple) ਇਕ ਨਵੀਂ ਡਿਵਾਈਸ 'ਤੇ ਕੰਮ ਕਰ ਰਹੀ ਹੈ। ਇਹ ਨਵੀਂ ਡਿਵਾਈਸ ਮੈਕਬੁੱਕ ਲੈਪਟਾਪ ਦਾ ਸਸਤਾ ਅਤੇ ਹਲਕਾ ਵਰਜਨ ਹੋਵੇਗਾ, ਪਰ ਇਸ ਡਿਵਾਈਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ।

 

ਹਾਲ ਹੀ ਰਿਪੋਰਟ ਮੁਤਾਬਕ ਐਪਲ ਇਕ ਨਵੀਂ ਡਿਵਾਈਸ ਨੂੰ ਲਾਂਚ ਕਰਨ ਲਈ ਤਿਆਰੀ 'ਚ ਹੈ, ਜਿਸ ਦਾ ਕੋਡ ਨੇਮ 'ਸਟਾਰ' (Star) ਰੱਖਿਆ ਗਿਆ ਹੈ ਅਤੇ ਇਸ ਦਾ ਮਾਡਲ ਨੰਬਰ ਐੱਨ84 (N84) ਹੈ। ਇਸ ਤੋਂ ਇਲਾਵਾ ਐਪਲ ਦੀ ਇਸ ਨੋਟਬੁੱਕ 'ਚ ਏ. ਆਰ. ਐੱਮ. (ARM) ਪ੍ਰੋਸੈਸਰ ਦੀ ਵਰਤੋਂ ਕੀਤੀ ਜਾਵੇਗੀ ਅਤੇ ਜੇਕਰ ਇਸ ਤਰ੍ਹਾਂ ਹੋਇਆ ਤਾਂ ਕੰਪਨੀ ਦੀ ਇਹ ਪਹਿਲੀ ਨੋਟਬੁੱਕ ਹੋਵੇਗੀ, ਜੋ ਏ. ਆਰ. ਐੱਮ. (ARM) ਪ੍ਰੋਸੈਸਰ ਨਾਲ ਪੇਸ਼ ਕੀਤੀ ਜਾਵੇਗੀ। ਐਪਲ ਸਾਲ 2006 ਤੋਂ ਇੰਟੇਲ ਦੇ ਪ੍ਰੋਸੈਸਰ ਦੀ ਵਰਤੋਂ ਕਰ ਰਹੀ ਹੈ।

 

ਐਪਲ ਦੀ ਇਹ ਸਟਾਰ ਡਿਵਾਈਸ ਹੁਣ ਪ੍ਰੋਟੋਟਾਇਪ ਸਟੇਜ 'ਚ ਹੈ ਅਤੇ ਇਸ ਨੂੰ ਪੇਗਟਰਾਨ (Pegatron) ਤਿਆਰ ਕਰ ਰਹੀਂ ਹੈ, ਜੋ ਪਹਿਲਾਂ ਵੀ ਐਪਲ ਦੇ ਆਈ. ਓ. ਐੱਸ. (IOS) ਡਿਵਾਈਸ ਨੂੰ ਤਿਆਰ ਕਰਦੀ ਰਹੀ ਹੈ। ਐਪਲ ਦੀ ਇਸ ਸਟਾਰ ਡਿਵਾਈਸ 'ਤੇ ਜਨਵਰੀ 2018 ਤੋਂ ਕੰਮ ਚੱਲ ਰਿਹਾ ਹੈ।

 

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਡਿਵਾਈਸ 'ਚ ਟੱਚ ਸਕਰੀਨ ਮਿਲੇਗੀ। ਇਸ ਤੋਂ ਇਲਾਵਾ ਸਿਮ ਕਾਰਡ ਦੇ ਨਾਲ ਜੀ. ਪੀ. ਐੱਸ. ਦਾ ਵੀ ਸਪੋਰਟ ਮਿਲੇਗਾ। ਇਹ ਡਿਵਾਈਸ ਪੂਰੀ ਤਰ੍ਹਾਂ ਵਾਟਰ ਰੇਸਿਸਟੈਂਟ ਹੋਵੇਗੀ। ਇਸ ਡਿਵਾਈਸ ਦੀ ਲਾਂਚਿੰਗ 2020 ਤੱਕ ਹੋਵੇਗੀ।