ਨਵੇਂ ਆਈਫੋਨਜ਼ ਲਾਂਚ ਹੁੰਦੇ ਹੀ Apple ਨੇ ਆਪਣੇ ਇਨ੍ਹਾਂ ਪੁਰਾਣੇ ਆਈਫੋਨਜ਼ ਨੂੰ ਕੀਤਾ Discontinues

09/13/2018 11:54:44 AM

ਜਲੰਧਰ- ਅਮਰੀਕਾ ਦੀ ਟੈੱਕ ਕੰਪਨੀ ਐਪਲ (Apple) ਨੇ ਕੈਲੀਫੋਰਨੀਆ ਦੇ ਕੁਪਰਟੀਨੋ 'ਚ ਸਥਿਤ ਐਪਲ ਪਾਰਕ 'ਚ ਆਪਣੇ ਸਾਲਾਨਾ ਈਵੈਂਟ ਦੌਰਾਨ ਐਪਲ ਨੇ ਆਪਣੇ ਤਿੰਨਾਂ ਨਵੇਂ ਆਈਫੋਨਸ ਲਾਂਚ ਕਰ ਚੁੱਕੀ ਹੈ। ਇਹ iPhone XS, iPhone XS ਤੇ iPhone XR ਹਨ। ਦੂਜੇ ਪਾਸੇ ਹਰ ਵਾਰ ਦੀ ਤਰਾਂ ਦਿੱਗਜ ਟੈੱਕ ਕੰਪਨੀ ਐਪਲ ਜਦ ਵੀ ਆਪਣੇ ਨਵੇਂ ਆਈਫੋਨਜ਼ ਲਾਂਚ ਕਰਦੀ ਹੈ ਤਾਂ ਉਹ ਜਾਂ ਤਾਂ ਆਪਣੇ ਪੁਰਾਣੇ ਆਈਫੋਨਜ਼ ਦੀਆਂ ਕੀਮਤਾਂ 'ਚ ਕਟੌਤੀ ਜਾਂ ਫਿਰ ਉਨ੍ਹਾਂ ਨੂੰ ਡਿਸਕੰਟੀਨਿਊ ਕਰ ਦਿੰਦੀ ਹੈ।
 

ਇਨ੍ਹਾਂ ਪੁਰਾਣੇ ਆਈਫੋਨਜ਼ ਨੂੰ ਕੀਤਾ ਡਿਸਕਟੀਨਿਊ

ਐਪਲ ਨੇ ਆਪਣੇ ਤਿੰਨਾਂ ਨਵੇਂ ਆਈਫੋਨਜ਼ ਲਾਂਚ ਕਰਦੇ ਹੀ ਪੁਰਾਣੇ iPhone X, iPhone 6s ਤੇ iPhone S5 ਨੂੰ ਡਿਸਕੰਟੀਨਿਊ ਕਰ ਦਿੱਤੇ ਹਨ। ਪਰ ਅਜਿਹਾ ਨਹੀਂ ਹੈ ਕਿ ਐਪਲ ਦੇ ਨਵੇਂ ਆਈਫੋਨਜ਼ ਆਉਣ ਤੋਂ ਬਾਅਦ ਪੁਰਾਣੇ ਵਾਲੇ ਬੇਕਾਰ ਹੋ ਗਏ ਹਨ। ਪਰ ਐਪਲ ਜਦ ਵੀ ਨਵੇਂ ਪ੍ਰੋਡਕਟਸ ਲਿਆਉਂਦੀ ਹੈ ਤਾਂ ਪੁਰਾਣੇ ਵਾਲਿਆਂ ਨੂੰ ਡਿਸਕੰਟੀਨਿਊ ਕਰ ਦਿੰਦੀ ਹੈ, ਕਿਉਂਕਿ ਉਸ ਦੇ ਨਵੇਂ ਪ੍ਰੋਡਕਟਸ ਕਾਫ਼ੀ ਐਡਵਾਂਸ ਹੁੰਦੇ ਹਨ। ਦੱਸ ਦੇਈਏ ਕਿ ਐਪਲ ਨੇ ਤਿੰਨਾਂ ਆਈਫੋਨਜ਼ ਦੇ ਨਾਲ ਹੀ ਐਪਲ ਵਾਚ ਸੀਰੀਜ 4 ਵੀ ਲਾਂਚ ਕੀਤੀ ਹੈ। ਐਪਲ ਦੇ ਤਿੰਨੋਂ ਨਵੇਂ ਆਈਫੋਨਜ਼ ਸਟੈਨਲੈੱਸ ਸਟੀਲ ਫਰੇਮ ਨਾਲ ਬਣੇ ਹਨ। ਇਨ੍ਹਾਂ ਦੇ ਬੈਕ 'ਚ ਗਲਾਸ ਲਗਾ ਹੋਇਆ ਹੈ। ਇਸ ਤੋਂ ਇਲਾਵਾ ਤਿੰਨਾਂ ਨਵੇਂ ਆਈਫੋਨਸ ਵਾਇਰਲੈੱਸ ਚਾਰਜਿੰਗ ਸਪੋਰਟ ਕਰਦੇ ਹਨ।
iPhone 8 : 
iPhone 8 ਦਾ 64 ਜੀ. ਬੀ ਸਟੋਰੇਜ ਵੇਰੀਐਂਟ 600 ਡਾਲਰ ਮਤਲਬ ਕਰੀਬ 43,000 ਰੁਪਏ 'ਚ ਖਰੀਦਿਆ ਜਾ ਸਕੇਗਾ। ਜਦ ਕਿ 256 ਜੀ. ਬੀ ਵੇਰੀਐਂਟ 750 ਡਾਲਰ ਮਤਲਬ ਕਰੀਬ 54,000 ਰੁਪਏ 'ਚ ਖਰੀਦਿਆ ਜਾ ਸਕੇਗਾ। iPhone 8 Plus ਦੀ ਗੱਲ ਕਰੀਏ ਤਾਂ ਇਸ ਦੇ 64 ਜੀ. ਬੀ ਮਾਡਲ ਨੂੰ 700 ਡਾਲਰ ਮਤਲਬ ਕਰੀਬ 50,000 ਰੁਪਏ 'ਚ ਖਰੀਦਿਆ ਜਾ ਸਕੇਗਾ। ਉਥੇ ਹੀ, 256 ਜੀ. ਬੀ ਸਟੋਰੇਜ ਵੇਰੀਐਂਟ ਨੂੰ 850 ਡਾਲਰ ਯਾਨੀ ਕਰੀਬ 61,000 ਰੁਪਏ 'ਚ ਖਰੀਦਿਆ ਜਾ ਸਕੇਗਾ। ਇਨ੍ਹਾਂ ਸਾਰਿਆ ਵੇਰੀਐਂਟ ਨੂੰ 100 ਡਾਲਰ ਘੱਟ 'ਚ ਖਰੀਦਿਆ ਜਾ ਸਕਦਾ ਹੈ। 

iPhone 7
iPhone 7 ਦਾ 32 ਜੀਬੀ ਮਾਡਲ 450 ਡਾਲਰ ਮਤਲਬ ਕਿ ਕਰੀਬ 32,000 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ 128 ਜੀ. ਬੀ ਮਾਡਲ 550 ਡਾਲਰ ਮਤਲਬ ਕਰੀਬ 39,000 ਰੁਪਏ 'ਚ ਖਰੀਦਿਆ ਜਾ ਸਕਦਾ ਹੈ। iPhone 7 Plus ਦੀ ਗੱਲ ਕਰੀਏ ਤਾਂ ਇਸ ਦੇ 32 ਜੀ. ਬੀ ਵੇਰੀਐਂਟ ਨੂੰ 670 ਡਾਲਰ  (ਕਰੀਬ 48,000 ਰੁਪਏ) ਤੇ 128 ਜੀ. ਬੀ ਵੇਰੀਐਂਟ ਨੂੰ 770 ਡਾਲਰ (ਕਰੀਬ 55 , 500 ਰੁਪਏ) 'ਚ ਖਰੀਦਿਆ ਜਾ ਸਕਦਾ ਹੈ।