ਹੁਣ 2018 ਦੀ ਸ਼ੁਰੂਆਤ ''ਚ ਐਪਲ ਪੇਸ਼ ਕਰੇਗੀ ਆਪਣਾ ਹੋਮਪੌਡ ਸਮਾਰਟ ਸਪੀਕਰ

11/18/2017 3:44:34 PM

ਜਲੰਧਰ - ਅਮਰੀਕੀ ਮਲਟੀਨੈਸ਼ਨਲ ਟੈਕਨਾਲੌਜੀ ਕੰਪਨੀ ਐਪਲ ਨੇ ਆਪਣੇ ਇਸ ਸਾਲ ਲਾਂਚ ਹੋਣ ਵਾਲੇ ਨਵੇਂ ਹੋਮਪਾਡ ਸਮਾਰਟ ਸਪੀਕਰਸ ਦੀ ਲਾਂਚਿੰਗ 'ਚ ਹੋਰ ਦੇਰੀ ਹੋ ਸਕਦੀ ਹੈ। ਕੰਪਨੀ ਦੇ ਇਕ ਅਧਿਕਾਰੀ Trudy Muller ਦੱਸਿਆ ਹੈ ਅਸੀਂ ਲੋਕਾਂ ਦੇ ਹੋਮਪੌਡ ਦੇ ਅਨੁਭਵ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ, ਘਰ ਲਈ ਐਪਲ ਹੋਮਪੌਡ ਸਮਾਰਟ ਸਪੀਕਰ ਘਰ ਲਈ ਬਿਹਰਤ ਪ੍ਰੋਡਕਟ ਹੈ ਪਰ ਸਾਨੂੰ ਆਪਣੇ ਯੂਜ਼ਰਸ ਲਈ ਤਿਆਰ ਹੋਣ ਤੋਂ ਪਹਿਲਾਂ ਅੱਜੇ ਥੋੜ੍ਹਾ ਹੋਰ ਸਮਾਂ ਚਾਹੀਦਾ ਹੈ। ਜਾਣਕਾਰੀ ਦੇ ਮੁਤਾਬਕ ਐਪਲ ਨੇ ਕਿਹਾ ਹੈ ਕਿ ਅਸੀਂ 2018 ਦੀ ਸ਼ੁਰੂਆਤ 'ਚ ਯੂ. ਐੈੱਸ, ਯੂ. ਕੇ ਅਤੇ ਆਸਟ੍ਰੇਲੀਆ 'ਚ ਇਸ ਦੀ ਸ਼ਿਪਿੰਗ ਸ਼ੁਰੂ ਕਰਣਗੇ।

ਤੁਹਾਨੂੰ ਦਸ ਦਈਏ ਕਿ ਐਪਲ ਨੇ ਇਸ ਸਾਲ ਜੂਨ ਮਹੀਨੇ 'ਚ ਵਰਲਡਵਾਇਡ ਡਿਵੈੱਲਪਰ ਸਮੇਲਨ ਦੇ ਦੌਰਾਨ ਹੋਮਪਾਡ ਦੀ ਘੋਸ਼ਣਾ ਕੀਤੀ ਗਈ ਸੀ। ਕੰਪਨੀ ਨੇ ਆਪਣੇ ਇਸ ਡਿਵਾਇਸ ਨੂੰ $349 'ਚ ਕੀਮਤ ਪੇਸ਼ ਕੀਤਾ ਸੀ ਅਤੇ ਦਸੰਬਰ 'ਚ ਇਸ ਦੀ ਸ਼ਿਪਿੰਗ ਦੀ ਯੋਜਨਾ ਵੀ ਬਣਾਈ ਸੀ। ਇਸ ਤੋਂ ਇਲਾਵਾ ਕੰਪਨੀ ਨੇ ਦੱਸਿਆ ਸੀ ਕਿ ਹੋਮਪਾਡ ਸਮਾਰਟ ਸਪੀਕਰ ਅਮੇਜ਼ਨ ਦੇ ਹੋਰ ਸਮਾਰਟ ਸਪੀਕਰਸ ਨੂੰ ਕੜੀ ਟੱਕਰ ਦੇਵੇਗਾ, ਜਿਨਾਂ 'ਚ ਈਕੋ, Google ਹੋਮ ਅਤੇ ਸੋਨੋਸ ਨਾਲ ਜਿਹੀਆਂ ਡਿਵਾਈਸ ਸ਼ਾਮਿਲ ਹਨ।

ਦਸ ਦਈਏ ਕਿ ਕੰਪਨੀ ਦੇ ਅਧਿਕਾਰੀ ਡਰੇਕਸਲ ਹੈਮਿਲਟਨ ਬ੍ਰਾਇਨ ਵਾਈਟ ਨੇ ਕਿਹਾ ਹੈ ਕਿ ਇਸ ਦੇਰੀ ਦੇ ਕਾਰਨ ਕੰਪਨੀ ਦੀ ਵਿੱਤੀ ਹਾਲਤ 'ਤੇ ਕੋਈ ਪ੍ਰਭਾਵ ਨਹੀ ਪਵੇਗਾ ਅਤੇ ਦਸੰਬਰ ਤਿਮਾਹੀ 'ਚ ਸਿਰਫ 10 ਲੱਖ ਯੂਨੀਟ ਦੀ ਸ਼ਿਪਿੰਗ ਦੀ ਉਮੀਦ ਹੈ।