ਬਿਹਤਰ ਫੋਟੋਗ੍ਰਾਫੀ ਲਈ iPhone 8 ''ਚ ਸ਼ਾਮਲ ਹੋ ਸਕਦੈ ''SmartCam''

08/03/2017 6:12:18 PM

ਜਲੰਧਰ- ਐਪਲ ਆਈਫੋਨ 8 ਨੂੰ ਲੈ ਕੇ ਹੁਣ ਤੱਕ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਜਿਸ ਵਿਚ ਇਸ ਦੇ ਡਿਜ਼ਾਇਨ ਸਮੇਤ ਕੇਸ ਕਵਰ ਦੀ ਵੀ ਈਮੇਜ ਸ਼ਾਮਲ ਹੈ। ਹੁਣ ਆਈਫੋਨ 8 ਨੂੰ ਲੈ ਕੇ ਇਕ ਹੋਰ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਆਈਫੋਨ 8 'ਚ Smart3am ਫੀਚਰ ਦਿੱਤਾ ਜਾ ਸਕਦਾ ਹੈ ਜੋ ਕਿ ਬਿਹਤਰ ਤਸਵੀਰਾਂ ਲੈਣ 'ਚ ਮਦਦ ਕਰੇਗਾ। ਇਸ ਕੈਮਰਾ ਨੂੰ ਵਰਟਿਕਲ ਕੈਮਰਾ ਸ਼ੂਟਰ ਲਈ ਜਾਣਿਆ ਜਾ ਸਕਦਾ ਹੈ। ਹਾਲਾਂਕਿ ਕੰਪਨੀ ਨੇ ਅਜੇ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਇਸ ਨਵੇਂ ਫੀਚਰ 'ਚ ਯੂਜ਼ਰਸ ਨੂੰ ਆਬਜੈੱਕਟ ਲਈ ਉਸ ਸੈਂਸ ਨੂੰ ਸਿਲੈਕਟ ਕਰ ਦਿੰਦਾ ਹੈ ਜੋ ਉਹ ਆਪਣੇ ਸ਼ੂਟ ਲਈ ਚਾਹੁੰਦੇ ਹਨ। ਇਸ ਵਿਚ ਆਬਜੈੱਕਟ ਨੂੰ ਫੋਕਸ 'ਚ ਆਪਟੀਮਾਈਜ਼ ਕਰਨ ਲਈ ਆਟੋ ਐਕਸਪੋਜ਼ਰ ਸੈਟਿੰਗ ਵੀ ਸ਼ਾਮਲ ਹੈ। 
ਉਥੇ ਹੀ ਇਕ ਟਵੀਟ ਮੁਤਾਬਕ ਇਹ ਨਵਾਂ ਸਾਫਟਵੇਅਰ ਕੋਡ ਹੋਮਪੌਡ ਦਾ ਹਿੱਸਾ ਹੈ। ਲੇਟੈਸਟ ਅਪਡੇਟ ਕੀਤੇ ਗਏ ਕੈਮਰਾ ਐਪ nature, babies, sunsets, fireworks ਅਤੇ ਦੂਜੇ ਆਬਜੈੱਕਟ 'ਤੇ ਧਿਆਨ ਕੇਂਦਰਿਤ ਕਰੇਗਾ ਤਾਂ ਜੋ ਐਕਸਪੋਜ਼ਰ ਅਤੇ ਸੈਟਿੰਗਸ ਨੂੰ ਜ਼ੂਮ ਕੀਤਾ ਜਾ ਸਕੇ। ਐਪਲ ਨਵੇਂ ਕੈਮਰਾ ਐਪ- Baby, Bright Stage, Document, Fireworks, Foliage ਜਿਵੇਂ ਕਿ ਨਵੇਂ ਸੀਨਸ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।