ਐਪਲ ਨੇ ਲਾਂਚ ਕੀਤਾ ਟ੍ਰਾਂਸਪੈਰੇਂਟ ਡਿਜ਼ਾਈਨ ਵਾਲਾ ਈਅਰਬਡਸ, 36 ਘੰਟਿਆਂ ਤਕ ਚੱਲੇਗੀ ਬੈਟਰੀ

05/18/2023 5:24:35 PM

ਗੈਜੇਟ ਡੈਸਕ- ਐਪਲ ਨੇ Beats Studio Buds+ ਨੂੰ ਲਾਂਚ ਕਰ ਦਿੱਤਾ ਹੈ ਜੋ ਕਿ Beats Studio Buds ਦਾ ਅਪਗ੍ਰੇਡਿਡ ਵਰਜ਼ਨ ਹੈ। Beats Studio Buds+ ਦੇ ਨਾਲ ਟ੍ਰਾਂਸਪੈਰੇਂਟ ਡਿਜ਼ਾਈਨ ਦਿੱਤਾ ਗਿਆ ਹੈ। Beats Studio Buds+ ਦੇ ਨਾਲ ਐਂਡਰਾਇਡ ਦਾ ਸਪੋਰਟ ਹੈ ਅਤੇ ਇਸ ਵਿਚ ਗੂਗਲ ਫਾਸਟ ਪੇਅਰ ਅਤੇ ਵਨ ਟੱਚ ਪੇਅਰਿੰਗ ਵੀ ਮਿਲਦਾ ਹੈ। ਇਸਦੇ ਨਾਲ ਫਾਇੰਡ ਮਾਈ ਸਪੋਰਟ ਵੀ ਮਿਲਦਾ ਹੈ ਜੋ ਕਿ ਆਈ.ਓ.ਐੱਸ. ਲਈ ਹੈ। Beats Studio Buds+ ਦੀ ਬੈਟਰੀ ਨੂੰ ਲੈ ਕੇ 36 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ।

Beats Studio Buds+ ਦੀ ਕੀਮਤ

Beats Studio Buds+ ਦੀ ਕੀਮਤ 169.99 ਡਾਲਰ (ਕਰੀਬ 14,000 ਰੁਪਏ) ਰੱਖੀ ਗਈ ਹੈ। ਇਸਦੀ ਵਿਕਰੀ ਕੰਪਨੀ ਦੀ ਅਮਰੀਕੀ ਸਾਈਟ 'ਤੇ ਹੋ ਰਹੀ ਹੈ। Beats Studio Buds+ ਨੂੰ ਟ੍ਰਾਂਸਪੈਰੇਂਟ ਡਿਜ਼ਾਈਨ ਦੇ ਨਾਲ ਬਲੈਕ-ਗੋਲਡ ਅਤੇ ਇਵੋਰੀ ਕਲਰ 'ਚ ਖਰੀਦਿਆ ਜਾ ਸਕਦਾ ਹੈ।

Beats Studio Buds+ ਦੇ ਫੀਚਰਜ਼

Beats Studio Buds+ 'ਚ ਦੋ ਡਾਇਨਾਮਿਕ ਡ੍ਰਾਈਵਰ ਦਿੱਤੇ ਗਏ ਹਨ। ਇਸ ਵਿਚ ਐਕਟਿਵ ਨੌਇਜ਼ ਕੈਂਸਲੇਸ਼ਨ (ਏ.ਐੱਨ.ਸੀ.) ਅਤੇ ਟ੍ਰਾਂਸਪੈਰੇਂਸੀ ਮੋਡ ਵੀ ਹੈ। Beats Studio Buds+ 'ਚ ਗੂਗਲ ਫਾਸਟ ਪੇਅਰ, ਆਡੀਓ ਸਵਿੱਚ, ਗੂਗਲ ਫਾਇੰਡ ਮਾਈ ਡਿਵਾਈਸ, ਓਵਰ ਦਿ ਏਅਰ ਅਪਡੇਟ ਅਤੇ ਵਰਚੁਅਲ ਅਸਿਸਟੈਂਟ ਦਾ ਸਪੋਰਟ ਦਿੱਤਾ ਗਿਆ ਹੈ।

Beats Studio Buds+ ਦੀ ਬੈਟਰੀ ਨੂੰ ਲੈ ਕੇ 36 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। ਬਡਸ ਦਾ ਪਲੇਅਬੈਕ ਟਾਈਮ 9 ਘੰਟਿਆਂ ਦਾ ਹੈ। ਇਸ ਵਿਚ ਫਾਸਟ ਚਾਰਜਿੰਗ ਵੀ ਹੈ ਜਿਸਨੂੰ ਲੈ ਕੇ ਦਾਅਵਾ ਹੈ ਕਿ 5 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ 1 ਘੰਟੇ ਦਾ ਬੈਕਅਪ ਮਿਲੇਗਾ। ਚਾਰਜਿੰਗ ਲਈ ਇਸ ਵਿਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲਦਾ ਹੈ। Beats Studio Buds+ ਨੂੰ IPX4 ਦੀ ਰੇਟਿੰਗ ਮਿਲੀ ਹੈ।

Rakesh

This news is Content Editor Rakesh