ਆਪਣੇ ਕੀਬੋਰਡ ’ਚ 59 ਨਵੇਂ emoji ਐਡ ਕਰਨ ਵਾਲੀ ਹੈ ਐਪਲ

07/18/2019 3:00:54 PM

ਗੈਜੇਟ ਡੈਸਕ– ਆਪਣੇ ਕੀਬੋਰਡ ’ਚ ਥੋੜ੍ਹੀ ਹੋਰ ਡਾਇਵਰਸਿਟੀ ਲਿਆਉਣ ਲਈ ਐਪਲ ਆਪਣੇ ਆਈਫੋਨ, ਆਈਪੈਡ, ਮੈਕਸ ਅਤੇ ਐਪਲ ਦੀਆਂ ਘੜੀਆਂ ਦੇ ਕੀਬੋਰਡ ’ਚ 59 ਨਵੇਂ ਇਮੋਜੀ ਸ਼ਾਮਲ ਕਰਨ ਲਈ ਤਿਆਰ ਹੈ। 

ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਇਕ ਬਲਾਗ ਪੋਸਟ ’ਚ ਲਿਖਿਆ ਕਿ ਐਪਲ ਹੋਲਡਿੰਗ ਹੈੱਡ ਯਾਨੀ ਹੱਥ ਫੜੇ ਹੋਏ ਇਮੋਜੀ ’ਚ ਇਕ ਮਹੱਤਵਪੂਰਨ ਅਪਡੇਟ ਕੀਤਾ ਗਿਆ ਹੈ ਜਿਸ ਤਹਿਤ 75 ਪਾਸਿਬਲ ਕੰਬੀਨੇਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਯਾਨੀ ਕਿ ਇਸ ਨਾਲ ਹੁਣ ਯੂਜ਼ਰਜ਼ ਕਿਸੇ ਵੀ ਸਕਿਨ ਟੋਨ ਦਾ ਇਸਤੇਮਾਲ ਕਰ ਸਕਦੇ ਹਨ। 

ਇਸ ਤੋਂ ਇਲਾਵਾ ਐਪਲ ਸਰੀਰਕ ਰੂਪ ਨਾਲ ਨਾਕਾਰਾ ਥੀਮ ’ਤੇ ਆਧਾਰਿਤ ਕਈ ਇਮੋਜੀ ਲਿਆਉਣ ਜਾ ਰਹੀ ਹੈ ਜਿਸ ਵਿਚ ਇਕ ਗਾਈਡ ਡਾਗ, ਸੁਨਾਈ ਦੇਣ ਦੀ ਮਸ਼ੀਨ ਸਮੇਤ ਇਕ ਕੰਨ, ਇਕ ਵ੍ਹੀਲਚਿਅਰ, ਇਕ ਨਕਲੀ ਹੱਥ ਅਤੇ ਇਕ ਪੈਰ ਵੀ ਸ਼ਾਮਲ ਹੈ। ਇਸ ਪੋਸਟ ’ਚ ਇਹ ਲਿਖਿਆ ਗਿਆ ਹੈਕਿ ਡਾਇਵਰਸਿਟੀ ਨੂੰ ਉਸ ਦੇ ਕਈ ਰੂਪਾਂ ’ਚ ਮਨਾਉਣਾ ਐਪਲ ਦੇ ਮੁੱਲਾਂ ਦਾ ਇਕ ਅਭਿੰਨ ਅੰਗ ਹੈ ਅਤੇ ਇਮੋਜੀ ਕੀਬੋਰਡ ’ਚ ਇਹ ਨਵੇਂ ਆਪਸ਼ਨ ਇਕ ਵੱਡੇ ਖਾਲੀ ਸਥਾਨ ਨੂੰ ਪੂਰਾ ਕਰੇਗਾ।